
*ਜਲੰਧਰ ਕੈਂਟ ਹਲਕੇ ‘ਚ ਠਾਠ ਮਾਰਦੇ ਇੱਕਠ ਨੇ ਓਲੰਪੀਅਨ ਸੁਰਿੰਦਰ ਸੋਢੀ ਦੀ ਜੇਤੂ ਪਤੰਗ ਸਿਖਰਾਂ ਨੂੰ ਲਾਈ ਛੂਹਣ*
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਪੰਜਾਬ ਵਿਧਾਨ ਸਭਾ ਚੋਣਾਂ ਦੇ ਆਖਰਲੇ ਪੜਾਅ ਮੋਕੇ ਅੱਜ ਸ਼੍ਰੀ ਗੁਰੂ ਰਵਿਦਾਸ ਮਾਹਰਾਜ ਦੇ 645 ਵੇਂ ਜਨਮ ਦਿਹਾੜੇ ‘ਤੇ ਜਲੰਧਰ ਬੂਟਾ ਮੰਡੀ ਸਥਿਤ ਰਵਿਦਾਸ ਧਾਮ ਵਿਖੇ ਆਮ ਆਦਮੀ ਪਾਰਟੀ ਸੁਪਰੀਮੋ ‘ਤੇ ਦਿੱਲ੍ਹੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਪ੍ਰਧਾਨ-ਸੰਭਾਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਤਮਸਤਕ ਹੋਣ ਲਈ ਪੁੱਜੇ,
*ਗੁਰੂ ਸਾਹਿਬ ਦਾ ਅਸ਼ੀਰਵਾਦ ਤੇ ਸੰਗਤਾਂ ਦਾ ਪਿਆਰ-ਸਤਿਕਾਰ*
ਇਸ ਮੌਕੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਾਹਰਾਜ ਦੇ ਵਿਰਾਟ ਮੰਦਰ ਦੇ ਨਿਰਮਾਣ ਵਿੱਚ ਆ ਰਹੀਆਂ ਰੁਕਾਵਟਾਂ ਬਾਰੇ ਅਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਬਣਵਾਉਣ ਲਈ ਹਰ ਉਪਰਾਲਾ ਕਰਨ ਦਾ ਵਿਸਵਾਸ਼ ਦਿਵਾਇਆ। ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਪਾਰਟੀ ਸੁਪਰੀਮੋ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਮਾਨ ਵੱਲੋਂ ਸ਼੍ਰੀ ਅਮ੍ਰਿਤਸਰ ‘ਤੇ ਹੁਸ਼ਿਆਰਪੁਰ ਜਿਲ੍ਹਿਆ ਮਗਰੋਂ ਅੱਜ ਜਲੰਧਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਆਪਦੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਨਾਉਣ ਲਈ ਰੋਡ ਸ਼ੋਅ ਕਢਿਆ ਗਿਆ।
ੂ
ਇਸ ਮੋਕੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਲਈ ਸਹਿਮਤੀ ਲੈਦਿਆਂ, 20 ਫਰਵਰੀ ਵਾਲੇ ਦਿਨ ਝਾੜੂ ਦੇ ਬਟਨ ਨੂੰ ਦਬਾ “ਆਪ” ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਵੱਲੋਂ ਅੱਜ ਤੱਕ ਸੂਬੇ ਵਿਚ ਰਾਜ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਦੇ ਲੁਭਾਵਣੇ ਤੇ ਨਾ ਪੂਰੇ ਹੋਣ ਵਾਲੇ ਸੁਪਨਿਆਂ ਤੋ ਸੁਚੇਤ ਰਹਿ ਆਪਣੇ ‘ਤੇ ਪਰਿਵਾਰ ਦੇ ਸੁਨਹਰੀ-ਉਜਵੱਲ ਭਵਿੱਖ ਲਈ “ਆਪ” ਹੀ ਨੂੰ ਵੋਟ ਪਾਉਣ ਦਾ ਆਖਿਆ ਗਿਆ। ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲ੍ਹੀ ਵਾਂਗ ਹੀ ਪੰਜਾਬ ਵਿਚ ਸਰਕਾਰ ਬਣਨ ਤੇ ਸਿਖਿਆ, ਸਿਹਤ ਤੇ ਫਰੀ ਬਿਜਲੀ ਦੀ ਸਹੁਲੱਤਾਂ ਦੇ ਕੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਖੁਸ਼ਹਾਲ ਬਣਾਉਣਗੇ।ਪੰਜਾਬ ਨੂੰ ਨਸ਼ਾਮੁੱਕਤ, ਭ੍ਰਿਸ਼ਟਾਚਾਰ ਮੁੱਕਤ, ਮਾਫੀਆ ਰਾਜ ਖਤਮ ਕਰ, ਸੂਬੇ ਨੂੰ ਕਰਜਾ ਮੁੱਕਤ ਕਰਦਿਆਂ ਮੁੜ “ਸੋਨੇ ਦੀ ਚਿੜ੍ਹੀ” ਬਣਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੋਕੇ ਠਠਾਂ ਮਾਰਦੇ ਭਾਰੀ ਇੱਕਠ ਨੇ ਜਲੰਧਰ ਛਾਉਣੀ ਤੋ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਲੋਕ ਹਿਤੇਸ਼ੀ ਲਹਿਰ ਚੱਲਾ ਜੇਤੂ ਪਤੰਗ ਸਿਖਰਾਂ ਨੂੰ ਛੂਹਣ ਲਾਈ। ਇਸ ਰੋਡ ਸ਼ੋਅ ਨੂੰ ਸਫਲ ਬਨਾਉਣ ਲਈ ਸੂਬਾ, ਜਿਲ੍ਹਾ, ਬਲਾਕ, ਵਾਰਡ ਪੱਧਰੀ, ਆਗੂਆਂ, ਸਰਗਰਮ ਵਰਕਰਾਂ, ਸਮਾਜ ਸੇਵੀਆਂ, ਜਾਗਰੂਕ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ।



