JalandharPunjab

ਸਕੂਟਰੀ ਸਲਿੱਪ ਹੋਣ ਕਾਰਨ ਨਸ਼ਾ ਤਸਕਰ ਪੁਲਿਸ ਨੇ ਕੀਤਾ ਕਾਬੂ

ਥਾਣਾ ਮਕਸੂਦਾਂ ਵੱਲੋਂ ਨਸ਼ਾ ਤਸਕਰ
ਕੋਲੋਂ ਤਿੱਨ ਕਿਲੋ ਚੂਰਾ ਪੋਸਤ ਬਰਾਮਦ ਹੋਇਆ।
ਜਲੰਧਰ (ਗਲੋਬਲ ਅੱਜਤੱਕ, ਅਮਰਜੀਤ ਲਵਲਾ)
ਸਕੂਟਰੀ ਸਲਿੱਪ ਹੋਣ ਦੇ ਕਾਰਨ ਨਸ਼ਾ ਤਸਕਰ ਥਾਣਾ ਮਕਸੂਦਾਂ ਦੀ ਪੁਲੀਸ ਅਡ਼ਿੱਕੇ ਚਡ਼੍ਹ ਗਿਆ ਪ੍ਰੈੱਸ ਕਾਨਫਰੰਸ ਰਾਹੀਂ ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਐਸਆਈ ਸੁਖਵਿੰਦਰ ਸਿੰਘ ਸਮੇਤ ਪੁਲੀਸ ਵਲੋਂ ਪੁਰਾਣੀ ਜੀਟੀ ਰੋਡ ‘ਤੇ ਪੈਂਦੇ ਪਿੰਡ ਅਮਾਨਤਪੁਰ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ, ਪਿੰਡ ਅਮਾਨਤਪੁਰ ਵੱਲੋਂ ਟੀਵੀਐਸ ਸਕੂਟੀ ਨੰਬਰ ਪੀਬੀ 08 ਈਜੀ 3655 ਸਵਾਰ ਜਦ ਪੁਲਿਸ ਨੂੰ ਦੇਖ ਕੇ ਤੇਜ਼ੀ ਨਾ ਮੋਡ਼ ਮੁਡ਼ਨ ਲੱਗਾ ‘ਤੇ ਸਕੂਟਰੀ ਸਲਿੱਪ ਹੋ ਗਈ। ਸਕੂਟਰੀ ‘ਤੇ ਰੱਖੇ ਬੋਰੇ ਦਾ ਮੂੰਹ ਖੁੱਲ੍ਹ ਗਿਆ ਤਾਂ ਉਸ ਚੋਂ ਚੂਰਾਪੋਸਤ ਖਿੱਲਰ ਗਿਆ। ਪੁਲਿਸ ਵੱਲੋਂ ਨੌਜਵਾਨਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਬਲਵਿੰਦਰ ਕੁਮਾਰ ਉਰਫ ਸੋਨੂੰ ਵਾਸੀ ਤੱਲਣ ਵਜੋਂ ਦੱਸੀ। ਉਨ੍ਹਾਂ ਕੋਲੋਂ ਤਿੱਨ ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Related Articles

Leave a Reply

Your email address will not be published. Required fields are marked *

Back to top button
error: Content is protected !!