JalandharPunjab

ਸਕੂਲ ਦੇ ਸਾਹਮਣੇ ਕੂੜੇ ਦਾ ਢੇਰ ਦੇ ਰਿਹਾ ਬੀਮਾਰੀਆਂ ਨੂੰ ਸੱਦਾ

ਨਗਰ ਪਾਲਿਕਾ ਦੇ ਕਰਮਚਾਰੀਆਂ ਵਲੋਂ ਕੀਤੀ ਗਈ ਵੱਡੀ ਗ਼ਲਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਿਥੇ ਅਸੀਂ ਬਿਮਾਰੀਆਂ ਤੋਂ ਬਚਨ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ‘ਤੇ ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾਂਦਾ ਹੈ ਕੀ ਆਪਣਾ ਆਲੇ ਦੁਆਲੇ ਸਫਾਈ ਰੱਖੀਏ। ਉਥੇ ਨਗਰ ਪਾਲਿਕਾ ਦੇ ਕਰਮਚਾਰੀਆਂ ਵਲੋਂ ਇਕ ਵੱਡੀ ਗ਼ਲਤੀ ਕੀਤੀ ਗਈ ਹੈ। ਪਿਛਲੇ ਹਫ਼ਤੇ ਕੂੜੇ ਨਾਲ ਭਰਿਆ ਟਰੱਕ ਲਾਰੈਂਸ ਇੰਟਰਨੈਸ਼ਨਲ ਸਕੂਲ ਦੇ ਗੇਟ ਸਾਹਮਣੇ ਸੁੱਟ ਦਿੱਤਾ ਗਿਆ। ਪਹਿਲਾਂ ਹੀ ਅਸੀਂ ਸਰਵਵਿਆਪੀ ਮਹਾਂਮਾਰੀ ਦੇ ਦੌਰ ਚੋਂ ਲੰਘ ਰਹੇ ਹਾਂ ਅਤੇ ਬੱਚਿਆਂ ਦੀ ਤੰਦਰੁਸਤੀ ਸਾਡੇ ਲਈ ਸਭ ਤੋਂ ਜਰੂਰੀ ਹੈ। ਇਸ ਤਰ੍ਹਾਂ ਸਕੂਲ ਦੇ ਸਾਹਮਣੇ ਕੂੜਾ ਸੁੱਟਣ ਦੇ ਨਾਲ ਬੱਚਿਆਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ, ਉਂਝ ਵੀ ਅੱਜਕਲ੍ਹ ਬਰਸਾਤੀ ਮੌਸਮ ਚੱਲ ਰਿਹਾ ਹੈ। ਇਸ ਬਾਰੇ ਸਕੂਲ ਵਲੋਂ ਪਹਿਲਾਂ ਹੀ ਮਿਉਂਸਿਪਲ ਕਮਿਸ਼ਨਰ ਨੂੰ ਏ-ਮੇਲ ਰਾਹੀਂ ਸੂਚਿਤ ਕਰ ਚੁੱਕੇ ਹਾਂ ਪਰ ਅਜੇ ਤੱਕ ਉਹਨਾਂ ਵਲੋਂ ਕੋਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਕੂੜੇ ਦੇ ਢੇਰ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ ਅਤੇ ਸਵੱਛ ਭਾਰਤ ਦੇ ਦਾਅਵਿਆਂ ਨੂੰ ਦਰਕਿਨਾਰ ਕਰਦੇ ਹੋਏ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਸਕੂਲ ਅੱਗੇ ਕੂੜੇ ਦਾ ਢੇਰ ਲਗਾ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Content is protected !!