JalandharPunjab

ਸਟੇਅ ਹੋਣ ਦੇ ਬਾਵਜੂਦ ਮਕਾਨ ਖਾਲੀ ਕਰਾਉਣ ਦੇ ਲਗਾਏ ਦੋਸ਼

ਸਟੇਅ ਆਰਡਰ ਹੋਣ ਦੇ ਬਾਵਜੂਦ ਕਰ ਰਹੇ ਨੇ ਤੱਗ ਪਰੇਸ਼ਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਥੋੜ੍ਹੋ ਨੰ ਅੱਠ ਤੇ ਆਪਣੇ ਪਰਿਵਾਰ ਵਾਲਿਆਂ ਤੇ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਉਸ ਕੋਲੋਂ ਜ਼ਬਰਦਸਤੀ ਮਕਾਨ ਖਾਲੀ ਕਰਵਾਉਣ ਦੇ ਲਾਏ ਗਏ ਦੋਸ਼ ਨੂੰ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਕੁਮਾਰ ਵਾਸੀ ਬਲਦੇਵ ਨਗਰ ਨੇ ਦੱਸਿਆ ਕਿ ਉਸ ਦੀ ਵਿਨੈ ਰਬੜ ਇੰਡਸਟਰੀ ਦੀ ਇੱਕ ਫੈਕਟਰੀ ਹੈ। ਜਿਸ ਵਿੱਚ ਉਸ ਦਾ ਭਰਾ ਭਾਈਵਾਲ ਹੈ ਉਹ ਕੁੱਲ 4 ਭਰਾ ਹਨ।
ਸਭ ਨੂੰ ਵੱਖ ਵੱਖ ਮਕਾਨ ਮਿਲੇ ਹੋਏ ਹਨ ਜਿਸ ਮਕਾਨ ‘ਚ ਉਹ ‘ਤੇ ਉਸ ਦੀ ਪਤਨੀ ਬੱਚਿਆਂ ਸਮੇਤ ਰਹਿ ਰਹੇ ਹਨ। ਉਹ ਉਨ੍ਹਾਂ ਦੇ ਮਾਤਾ ਦੇ ਨਾਂ ਹੈ ਉਸ ਦੇ ਭਰਾ ਨੇ ਫੈਕਟਰੀ ‘ਚ ਲੱਖਾਂ ਦਾ ਘਪਲਾ ਕੀਤਾ ਹੈ, ਜਿਸ ਕਾਰਨ ਫੈਕਟਰੀ ਵੀ ਬੰਦ ਪਈ ਹੈ। ਇੱਥੇ ਇੱਕ ਟਾਵਰ ਲੱਗਾ ਹੋਇਆ ਹੈ ਜਿਸ ਦਾ 30 ਹਜ਼ਾਰ ਰੁਪਏ ਮਹੀਨਾ ਕਿਰਾਇਆ ਹੁੰਦਾ ਹੈ ਉਹ ਵੀ ਆਪਣੇ ਕੋਲ ਰੱਖ ਰਿਹਾ ਹੈ ਜਿਸ ਮਕਾਨ ਵਿੱਚ ਉਹ ਰਹਿ ਰਿਹਾ ਹੈ ਉਸ ਚ ਹੁਣ ਉਸ ਦੀ ਮਾਂ ਅਤੇ ਭਰਾਵਾਂ ਨੇ ਕੋਬਾੜ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਉਹ ਬਹੁਤ ਦੁਖੀ ਹਨ। ਉਨ੍ਹਾਂ ਨੇ ਅਦਾਲਤ ਵਿੱਚੋਂ ਸਟੇਅ ਆਰਡਰ ਲੈ ਆਂਦਾ ਹੈ, ਪਰ ਉਸਦੇ ਬਾਵਜੂਦ ਉਹ ਵਾਰ-ਵਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ‘ਤੇ ਕਈ ਵਾਰ ਹਮਲਾ ਵੀ ਕਰ ਚੁੱਕੇ ਹਨ ਜਿਸ ਦੀ ਸ਼ਿਕਾਇਤ ਥਾਣਾ ਨੰਬਰ ਅੱਠ ਵਿਚ ਦਿੱਤੀ ਗਈ ਹੈ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਸਤਨਾਮ ਨੇ ਕਿਹਾ ਕਿ ਇਸ ਬਾਰੇ ਉੱਚ ਪੁਲਸ ਅਧਿਕਾਰੀਆਂ ਨੂੰ ਫਰਿਆਦ ਵੀ ਕੀਤੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵੇਗਾ। ਜਦੋਂ ਥਾਣਾ 8 ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਕਾਨ ਦਾ ਸਤਨਾਮ ਨੂੰ ਸਟੇਅ ਮਿਲਿਆ ਹੈ ਉਸ ਮਕਾਨ ਵਿੱਚ ਉਹ ਪਰਿਵਾਰ ਸਮੇਤ ਰਹਿ ਰਿਹਾ ਹੈ ਉਸ ਦੀ ਮਾਂ ਤੇ ਭਰਾਵਾਂ ਨੇ ਜੋ ਦੋ ਮਰਲੇ ਖਾਲੀ ਥਾਂ ਹੈ ਉਸ ਵਿੱਚ ਕਬਾੜ ਸੁੱਟਿਆ ਹੈ ਜਿਸ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਲੜਾਈ ਝਗੜੇ ਕਾਰਨ ਹੀ ਪੁਲੀਸ ਨੇ ਇਨ੍ਹਾਂ ਦੀ 7/51 ਕੀਤੀ ਹੋਈ ਹੈ। ਇਸ ਤੋਂ ਇਲਾਵਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਜਿਸ ਕਾਰਨ ਪੁਲੀਸ ਦਖ਼ਲ ਨਹੀਂ ਦੇ ਸਕਦੀ।

Related Articles

Leave a Reply

Your email address will not be published. Required fields are marked *

Back to top button
error: Content is protected !!