JalandharPunjab

ਸਪੈਸ਼ਲ ਆਪ੍ਰੇਸ਼ਨ ਯੂਨਿਟ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਕੀਤੇ 2 ਕਾਬੂ

2 ਪਿਸਤੋਲਾ ‘ਤੇ 5 ਜਿੰਦਾ ਕਾਰਤੂਸ ਬਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਪੁਲਿਸ ਟੀਮ ਨੇ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਡੀਏਵੀ ਕਾਲਜ ਦੇ ਫਲਾਈ ਓਵਰ ਲਾਗਿਓਂ 2 ਨੌਜਵਾਨਾਂ ਨੂੰ ਨਾਜਾਇਜ਼ ਪਿਸਤੌਲ ‘ਤੇ ਕਾਰਤੂਸ ਸਮੇਤ ਕਾਬੂ ਕਰ ਲਿਆ ਜਦੋਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੇ ਜਾ ਰਹੇ ਸਨ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਸਬ ਇੰਸਪੈਕਟਰ ਹਰਿੰਦਰ ਸਿੰਘ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਲਵਪ੍ਰੀਤ ਸਿੰਘ, ਵਾਸੀ ਸ਼ਿਵ ਨਗਰ ਨਾਗਰਾ ਅਤੇ ਹਰਜਿੰਦਰ ਸਿੰਘ, ਉਰਫ ਮਨੀ ਵਾਸੀ ਸ਼ਹੀਦ ਊਧਮ ਸਿੰਘ ਨਗਰ ਰਾਮਾਮੰਡੀ ਜਿਨ੍ਹਾਂ ਕੋਲੋਂ ਨਾਜਾਇਜ਼ ਪਿਸਤੌਲਾਂ ਹਨ ‘ਤੇ ਜਿਨ੍ਹਾਂ ਦੇ ਖਿਲਾਫ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ। ਉਹ ਇਸ ਵੇਲੇ ਡੀਏਵੀ ਫਲਾਈਓਵਰ ਲੱਗੇ ਮੌਜ਼ੂਦ ਹਨ ਦੋਵੇਂ ਇਸ ਵੇਲੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਸਕੀਮ ਬਣਾ ਰਹੇ ਹਨ। ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਜਗਦੀਸ਼ ਕੁਮਾਰ ਨੇ ਪੁਲਿਸ ਸਮੇਤ ਡੀਏਵੀ ਫਲਾਈਓਵਰ ਲਾਗੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਜੇਬ ਵਿਚੋਂ 1 ਪਿਸਟਲ 32 ਬੋਰ 315 ਬੋਰ ਦੇ 5 ਜਿੰਦਾ ਰੋਂਦਾ ਬਰਾਮਦ ਹੋਏ। ਡੀਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਖਿਲਾਫ ਲੜਾਈ ਝਗੜੇ ਦੇ ਕਾਫੀ ਮਾਮਲੇ ਦਰਜ ਹਨ ‘ਤੇ ਲਵਪ੍ਰੀਤ ਸਿੰਘ ਜੇਲ੍ਹ ਵਿੱਚ ਵੀ ਰਹਿ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।
*ਯੂਪੀ ‘ਤੇ ਐਮਪੀ ਤੋਂ ਖਰੀਦ ਕੇ ਲਿਆਂਦੇ ਹਥਿਆਰ*
ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਤੇ ਪੁਲਿਸ ਦੀ ਪੁੱਛਗਿੱਛ ‘ਚ ਕਬੂਲਿਆ ਕਿ ਉਹ 12 ਪਾਸ ਹੈ ‘ਤੇ ਪਸਤੌਲ ਨੂੰ ਐੱਮਪੀ ਤੋਂ ਖਰੀਦ ਕੇ ਲਿਆ ਸੀ ਉੱਥੇ ਗ੍ਰਿਫ਼ਤਾਰ ਕੀਤੇ ਗਏ ਦੂਜੇ ਮੁਲਜ਼ਮ ਹਰਜਿੰਦਰ ਸਿੰਘ ਉਰਫ ਮਨੀ ਵਾਲੀਆ ਨੇ ਵੀਂ ਕਬੂਲ ਕੀਤਾ ਹੈ ਕਿ ਉਹ ਵੀ 12 ਵੀਂ ਪਾਸ ਹੈ ‘ਤੇ ਵੈਲਡਿੰਗ ਦਾ ਕੰਮ ਕਰਦਾ ਸੀ ਬਰਾਮਦ ਹਥਿਆਰ ਉਹ ਯੂਪੀ ਤੋਂ ਖਰੀਦ ਕੇ ਲਿਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਾਉਣ ਵਾਲੇ ਸਮੱਗਲਰਾਂ ਦੀ ਭਾਲ ‘ਚ ਲੱਗ ਗਈ ਹੈ।
*ਕਈ ਮਾਮਲੇ ਦਰਜ*
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ ‘ਤੇ ਇਨ੍ਹਾਂ ਖਿਲਾਫ ਜਲੰਧਰ, ਕਪੂਰਥਲਾ ਥਾਣਿਆਂ ‘ਚ ਕਈ ਕੇਸ ਦਰਜ ਹਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਲਵਪ੍ਰੀਤ ਸਿੰਘ, ਖਿਲਾਫ ਜਲੰਧਰ ਦੇ ਬਸਤੀ ਬਾਵਾ ਖੇਲ ਥਾਣਾ ਡਿਵੀਜ਼ਨ ਨੰਬਰ 2 ਥਾਣਾ ਡਿਵੀਜ਼ਨ ਨੰਬਰ 4 ਸਮੇਤ ਕਪੂਰਥਲੇ ‘ਚ ਕੇਸ ਦਰਜ ਕੀਤੇ ਹਨ। ਅਤੇ ਦੂਜੇ ਮੁਲਜ਼ਮ ਮਨੀ ਵਾਲੀਆ, ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 8 ‘ਚ 2 ਮਾਮਲੇ ਦਰਜ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!