
ਪੌਦੇ ਵੰਡਣ ਦੀ ਮੁਹਿੰਮ 2 ਮਹੀਨਿਆਂ ਲਈ ਚਲਾਈ ਜਾਵੇਗੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਸ਼ਹੂਰ ਸਮਾਜ ਸੇਵਕ ‘ਤੇ ਵਾਲੀਆ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਗੁਰਜੀਤ ਸਿੰਘ ਵਾਲੀਆ ਵੱਲੋਂ ਸ਼ੁਰੂ ਕੀਤੀ ਗਈ ਪੌਦੇ ਲਗਾਉਣ ਦੀ ਮੁਹਿੰਮ ਨੇ ਜੋਰ ਫੜ ਲਿਆ ਹੈ। ਮੁਹਿੰਮ ਦੇ ਹਿੱਸੇ ਵਜੋਂ ਗੁਰਜੀਤ ਸਿੰਘ ਵਾਲੀਆ ਨੇ ਆਪਣੀ ਟੀਮ ਦੇ ਨਾਲ 100 ਤੋਂ ਵੱਧ ਬੂਟੇ ਵੰਡੇ। ਇਸ ਸਬੰਧ ਵਿੱਚ ਗੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਵੀਨਿ, ਵਿਖੇ ਬੂਟੇ ਵੰਡੇ ਗਏ।
ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਰਾਹਗੀਰਾਂ ਨੂੰ ਪੌਦੇ ਵੰਡੇ ਗਏ। ਇਸ ਦੌਰਾਨ ਵਾਹਨਾਂ ‘ਤੇ ਸਵਾਰ ਲੋਕਾਂ ਨੇ ਬੂਟੇ ਲੈਣ ਵਿਚ ਇੰਨਾ ਉਤਸ਼ਾਹ ਦਿਖਾਇਆ, ਲੋਕਾਂ ਨੇ ਆਪਣੇ ਵਾਹਨ ਰੋਕ ਲਏ ਅਤੇ ਬੂਟੇ ਲੈ ਗਏ। ਗੁਰਜੀਤ ਵਾਲੀਆ ਨੇ ਦੱਸਿਆ ਕਿ ਲੋਕਾਂ ਨੇ ਬੂਟੇ ਲੈਂਦੇ ਸਮੇਂ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਪੌਦਿਆਂ ਦੀ ਪੂਰੀ ਦੇਖਭਾਲ ਕਰਨਗੇ। ਗੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਅਤੇ ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕ ਉਨ੍ਹਾਂ ਦੀ ਇਸ ਮੁਹਿੰਮ ਪ੍ਰਤੀ ਉਤਸ਼ਾਹਤ ਹਨ। ਵਾਲੀਆ ਨੇ ਕਿਹਾ ਕਿ ਪੌਦਾ ਵੰਡਣ ਦੀ ਮੁਹਿੰਮ 2 ਮਹੀਨਿਆਂ ਤੱਕ ਚੱਲੇਗੀ ਅਤੇ ਪੂਰਾ ਜਲੰਧਰ ਹਰਿਆ ਭਰਿਆ ਬਣਾਇਆ ਜਾਵੇਗਾ।
ਗੁਰਜੀਤ ਸਿੰਘ ਵਾਲੀਆ ਨੇ ਗੁਰੂ ਨਾਨਕ ਮਿਸ਼ਨ ਚੌਕ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਐਵੀਨਿ, ਵਿਖੇ ਬੂਟੇ ਵੀ ਵੰਡੇ ਅਤੇ ਲੋਕਾਂ ਨੂੰ ਵਾਤਾਵਰਣ ਬਚਾਓ ਦਾ ਸੰਦੇਸ਼ ਦਿੱਤਾ। ਵਾਲੀਆ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਹੀ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ। ਰੁੱਖ ਆਕਸੀਜਨ ਪ੍ਰਦਾਨ ਕਰਦੇ ਹਨ। ਲੋਕ ਕੋਰੋਨਾ ਪੀਰੀਅਡ ਵਿੱਚ ਇਸਦੀ ਮਹੱਤਤਾ ਨੂੰ ਸਮਝ ਚੁੱਕੇ ਹਨ, ਇਸ ਮੌਕੇ ‘ਤੇ ਸੁੱਖਾ ਬੌਂਸਰ, ਰੌਬਿਨ ਲਹੌਰੀਆ, ‘ਤੇ ਹੋਰ ਵੀ ਇਸ ਮੌਕੇ ਹਾਜ਼ਰ ਸਨ।



