JalandharPunjab

ਸਰਕਾਰੀ ਮੁਲਾਜ਼ਮ ਕਰਨਗੇ 8 ‘ਤੇ 9 ਜੁਲਾਈ ਨੂੰ ਮੁਕੰਮਲ ਹੜਤਾਲ਼*

ਸਰਕਾਰੀ ਮੁਲਾਜ਼ਮ ਕਰਨਗੇ 8 ‘ਤੇ 9 ਜੁਲਾਈ ਨੂੰ ਮੁਕੰਮਲ ਹੜਤਾਲ਼
ਜਲੰਧਰ (ਅਮਰਜੀਤ ਸਿੰਘ ਲਵਲਾ)
ਜੁਆਇੰਟ ਐਕਸ਼ਨ ਕਮੇਟੀ, ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਯੂ-ਟੀ ਮੁਲਾਜ਼ਮ ‘ਤੇ ਪੈਨਸ਼ਨਰਜ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸੁਖਜੀਤ ਸਿੰਘ ਨੇ ਦੱਸਿਆ ਕਿ ਸਾਂਝੇ ਫਰੰਟ ਦੇ ਸੱਦੇ ਤੇ ਮਿਤੀ 8-07-2021 ਅਤੇ 9-07-2021 ਨੂੰ ਕਲਮ/ਛੋੜ ਹੜਤਾਲ਼ ਕੀਤੀ ਜਾਵੇਗੀ। ਜਿਸ ਵਿੱਚ ਕਲੈਰੀਕਲ, ਇੰਸਪੈਕਟਰਜ਼ ਐਸੋਸੀਏਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸ ਯੂਨੀਅਨ, ਰੋਡਵੇਜ਼ ਯੂਨੀਅਨ, ਕਲਾਸ ਫੋਰ ਯੂਨੀਅਨ, ਟੈਕਨੀਕਲ ਸਟਾਫ਼, ਪੈਨਸ਼ਨਰਜ ਐਸੋਸੀਏਸ਼ਨ, ਅਧਿਆਪਕ ਜੱਥੇਬੰਦੀਆ, ਸਿਵਲ ਸਕੱਤਰੇਤ, ਪੀਐਸ਼ਐਮਐਸਯੂ, ਡੀਟੀਐਫ, ਸਿੱਖਿਆ ਬੋਰਡ ਸਮੇਤ ਪੰਜਾਬ ਦਾ ਸਮੁੱਚਾ ਮੁਲਾਜ਼ਮ ‘ਤੇ ਪੈਨਸ਼ਨਰਜ ਵਰਗ ਹੜਤਾਲ਼ ਵਿੱਚ ਸ਼ਾਮਿਲ ਹੋਵੇਗਾ। ਉਂਨਾਂ ਕਿਹਾ ਕਿ ਸਰਕਾਰ ਵੱਲੋਂ ਅਫਸਰਾ ਦੀ ਬਣਾਈ ਹੋਈ ਕਮੇਟੀ ਸਿਰਫ ਟਾਲ ਮਟੋਲ ਕਰ ਰਹੀ ਹੈ। ਇਸ ਕਮੇਟੀ ਕੋਲ ਮੁਲਾਜ਼ਮਾਂ ਦੀ ਕੋਈ ਵੀ ਮੰਗ ਮੰਨਣ ਦਾ ਕੋਈ ਅਖਤਿਆਰ ਨਹੀਂ ਹੈ। ਜਿਸ ਕਾਰਨ ਮੁਲਾਜ਼ਮਾਂ ਵੱਲੋਂ ਸ਼ੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਸਮੁੱਚਾ ਮੁਲਾਜ਼ਮ ਵਰਗ ਹੜਤਾਲ਼ ਵਿੱਚ ਸ਼ਾਮਿਲ ਹੋ ਰਿਹਾ ਹੈ।
*ਕਿਹੜੇ ਵਿਭਾਗਾਂ ਦਾ ਕੰਮ ਹੋਵੇਗਾ ਪ੍ਰਭਾਵਿਤ*
ਸਹਿਕਾਰਤਾ, ਡੀਸੀ ਦਫਤਰ, ਕਰ ‘ਤੇ ਆਬਕਾਰੀ ਵਿਭਾਗ, ਸਿੰਚਾਈ ਵਿਭਾਗ, ਰੋਜ਼ਗਾਰ ਦਫਤਰ, ਖ਼ਜ਼ਾਨਾ ਦਫਤਰ, ਚੋਣ ਵਿਭਾਗ, ਕਿਰਤ ਵਿਭਾਗ, ਟਾਊਨ ਪਲੈਨਰ, ਮਾਰਕੀਟ ਕਮੇਟੀ, ਸਿਹਤ ਵਿਭਾਗ, ਰੋਡਵੇਜ਼, ਆਡਿਟ ਵਿਭਾਗ, ਸਿੱਖਿਆ ਵਿਭਾਗ, ਪੁੱਡਾ, ਪੀਡਬਲਯੂਡੀ, ਕਮਿਸ਼ਨਰ ਦਫਤਰ, ਫ਼ੂਡ ਸਪਲਾਈ।

*ਮੁਲਾਜ਼ਮਾਂ ਦੀਆ ਮੁੱਖ ਮੰਗਾ*
ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ।

ਸੀਪੀਐੱਫਈਯੂ ਪੰਜਾਬ ਦੇ *ਪੁਰਾਣੀ ਪੈਨਸ਼ਨ ਬਹਾਲ ਕਰਵਾਉਣ* ਲਈ ਚੱਲ ਰਹੇ ਸ਼ੰਘਰਸ਼ ਤੇ *ਸਾਬਕਾ ਵਿੱਤ ਮੰਤਰੀ ਤੇ ਐਮਐਲਏ ਲਹਿਰਾ ਪਰਮਿੰਦਰ ਸਿੰਘ ਢੀਡਸਾ* ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਰਧ ਸਰਕਾਰੀ ਪੱਤਰ ਲਿਖਿਆ। ਹੁਣ ਤੱਕ 43 ਤੋਂ ਵੱਧ ਐਮਐਲਏਜ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੱਤਰ ਲਿਖੇ ਜਾ ਚੁੱਕੇ ਹਨ ਪਰ *ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਮੁੱਦੇ ਤੇ ਚੁੱਪੀ ਕਾਰਪੋਰੇਟ ਘਰਾਣਿਆਂ ਤੇ ਕੈਪਟਨ ਸਰਕਾਰ ਦੇ ਰਿਸ਼ਤਿਆਂ ‘ਤੇ ਮੋਹਰ ਲਗਾ ਰਹੀ ਹੈ।*

Related Articles

Leave a Reply

Your email address will not be published. Required fields are marked *

Back to top button
error: Content is protected !!