JalandharPunjab

ਸਰਕਾਰੀ ਮੁਲਾਜ਼ਮ 2 ਘੰਟੇ ਲਈ ਬੱਸ ਅੱਡਾ ਕਰਨਗੇ ਬੰਦ–ਸੁਖਜੀਤ ਸਿੰਘ

ਸਰਕਾਰੀ ਮੁਲਾਜ਼ਮ ਦੀ ਹੜਤਾਲ ਕਾਰਨ ਸਰਕਾਰੀ ਸੇਵਾਵਾਂ ਰਹੀਆਂ ਠੱਪ

ਜਿਲ੍ਹੇ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ ਪੂਰਨ ਸਮਰੱਥਨ
ਜਲੰਧਰ (ਅਮਰਜੀਤ ਸਿੰਘ ਲਵਲਾ)

ਜਿਲ੍ਹੇ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ ਪੂਰਨ ਸਮਰੱਥਨ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਯੂਟੀ ਮੁਲਾਜ਼ਮ ‘ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਸੱਦੇ ‘ਤੇ ਚੱਲ ਰਹੀ ਹੜਤਾਲ ਕਾਰਨ ਅੱਜ ਮੁਕੰਮਲ ਤੌਰ ਤੇ ਸਰਕਾਰੀ ਦਫਤਰਾਂ ਵਿੱਚ ਕਲਮ ਛੋੜ ਹੜਤਾਲ ਰਹੀ। ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਰਕਾਰੀ ਦਫਤਰਾਂ ਵਿੱਚ ਟੀਮਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ। ਸਾਰੇ ਦਫਤਰਾਂ ਵਿੱਚ ਸਰਕਾਰੀ ਕੰਮ ਸਰਕਾਰੀ ਮੁਲਾਜ਼ਮਾਂ ਵੱਲੋਂ ਪੂਰਨ ਤੌਰ ‘ਤੇ ਬੰਦ ਕੀਤਾ ਹੋਇਆ ਸੀ। ਜਿਸ ਕਾਰਨ ਜਿਥੇ ਦੀਆਂ ਲਗਭਗ ਸਾਰੀਆਂ ਸਰਕਾਰੀ ਸੇਵਾਵਾਂ ਪੂਰਨ ਤੌਰ ਤੇ ਬੰਦ ਰਹੀਆਂ। ਉਨ੍ਹਾਂ ਕਿਹਾ ਕਿ ਮਿਤੀ 09 ਜੁਲਾਈ 2021 ਨੂੰ ਵੀ ਮੁਲਾਜ਼ਮਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ‘ਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਜਲੰਧਰ ਦਾ ਬੱਸ ਅੱਡਾ ਸਵੇਰੇ 10 ਵਜੇ ਤੋਂ 12 ਵਜੇ ਤੱਕ 2 ਘੰਟੇ ਲਈ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਵੇਗਾ।

ਇਨ੍ਹਾਂ 2 ਘੰਟਿਆ ਵਿੱਚ ਬੱਸ ਅੱਡੇ ਅੰਦਰ ਕੋਈ ਵੀ ਬੱਸ ਨਾ ਤਾਂ ਅੰਦਰ ਆਵੇਗੀ ਅਤੇ ਨਾ ਹੀ ਬਾਹਰ ਜਾਵੇਗੀ। ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਮੁਲਾਜ਼ਮ ਸਵੇਰੇ 9 ਵਜੇ ਸਹਿਕਾਰਤਾ ਭਵਨ ਵਿਖੇ ਇੱਕਠੇ ਹੋਣਗੇ। ਜਿਥੇ ਕਾਫਲੇ ਦੇ ਰੂਪ ਵਿੱਚ ਬੱਸ ਅੱਡੇ ਪੁਹੰਚਕੇ 2 ਘੰਟੇ ਲਈ ਬੱਸ ਅੱਡਾ ਬੰਦ ਕਰਨਗੇ। ਪਸਸਫ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਰਕਾਰ ਵੱਲੋਂ ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਿਛਲੇ 4 ਸਾਲ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਸੂਬਾ ਸਰਕਾਰ ਲਗਾਤਾਰ ਮੁਲਾਜ਼ਮਾਂ ਨਾਲ ਵਿਤਕਰਾ ਕਰਦੀ ਆ ਰਹੀ ਹੈ । ਪਸਸਫ ਦੇ ਹਰਿੰਦਰ ਸਿੰਘ ਚੀਮਾ ਅਤੇ ਪੈਨਸ਼ਨਰਜ਼ ਆਗੂ ਪਿਆਰਾ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸਰਕਾਰ ਦੇ ਅੜੀਅੱਲ ਰਵੀਏ ਕਾਰਨ ਸੰਘਰਸ਼ ਦੀ ਰਾਹ ਤੇ ਚੱਲ ਰਿਹਾ ਹੈ।

ਜਿਸ ਕਾਰਨ ਪੰਜਾਬ ਯੂਟੀ ਮੁਲਾਜ਼ਮ ‘ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ ਦਿੱਤੀ 2 ਦਿਨਾਂ ਹੜਤਾਲ ਵਿੱਚ ਹਰ ਵਰਗ ਦਾ ਮੁਲਾਜ਼ਮ ਸ਼ਾਮਿਲ ਹੋਇਆ। ਇਸ ਮੌਕੇ ਤੇ ਅਵਤਾਰ ਸਿੰਘ ਤਾਰੀ, ਜਗੀਰ ਸਿੰਘ, ਅਮਨਦੀਪ ਸਿੰਘ ਪੀਐਸਐਮਐਸਯੂ, ਦਵਿੰਦਰ ਸਿੰਘ, ਕਸ਼ਮੀਰ ਚੰਦ, ਵੇਦ ਪ੍ਰਕਾਸ਼ ਵਾਈਸ ਚੇਅਰਮੈਨ, ਸੰਜੀਵ ਜੱਸਲ, ਕ੍ਰਿਪਾਲ ਸਿੰਘ, ਸੁਭਾਸ਼ ਮੱਟੂ, ਦਿਨੇਸ਼ ਕੁਮਾਰ, ਲਖਵੀਰ ਸਿੰਘ ਖਹਿਰਾ, ਮੁਨੀਸ਼ ਕੁਮਾਰ ਸੋਲ (ਸਾਰੇ ਸੀ.ਮੀਤ ਪ੍ਰਧਾਨ) ਮਿਨਾਕਸ਼ੀ, ਰਜਨੀ, (ਇਸਤਰੀ ਵਿੰਗ) ਰਾਜੀਵ ਕੁੰਦਰਾ, ਮਾਨਵ ਕੁਮਾਰ, ਅਮਨਦੀਪ ਸਿੰਘ, ਹਰਭਜਨ ਸਿੰਘ, ਇੰਦਰਦੀਪ ਸਿੰਘ ਕੋਹਲੀ, ਚਰਨਜੀਤ ਸਿੰਘ (ਸਾਰੇ ਮੀਤ ਪ੍ਰਧਾਨ) ਸੰਜੀਵ ਸਿੰਘ ਖਾਲਸਾ ਵਿੱਤ ਸਕੱਤਰ, ਪਵਨ ਕੁਮਾਰ ਜੱਥੇਬੰਧਕ ਸਕੱਤਰ, ਗਣੇਸ਼ ਭਗਤ ਮੁੱਖ ਸਲਾਹਕਾਰ, ਪੁਸ਼ਪਿੰਦਰ ਸਿੰਘ ਸਕੱਤਰ, ਰਵਿੰਦਰ ਕੁਮਾਰ, ਬਲਮੀਤ ਸਿੰਘ, ਹਰਕਮਲ ਸਿੰਘ, ਪਵਨ ਕੁਮਾਰ (ਸਾਰੇ ਸਕੱਤਰ) ਗੁਰਪ੍ਰੀਤ ਸੰਧੂ, ਮਨੋਹਰ ਲਾਲ, ‘ਤੇ ਹੋਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!