
ਵਿਆਹ ਦੀ 40 ਵੀਂ ਵੱਰ੍ਹੇਗੰਢ ਮਨਾ-ਚੋਣ ਗੱਡੀ ਤੋਰ-ਮੀਂਹ ‘ਚ ਵੀ ਖ਼ੂਬ ਭੱਖਾਈ ਚੋਣ ਮੁਹਿੰਮ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਸਰਦ ਰੁੱਤ ਚ ਰੁੱਕ-ਰੁੱਕ ਪੈ ਰਿਹਾ ਮੀਂਹ ਵੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਚੋਣ ਮੁਹਿੰਮ ਨੂੰ ਠੱਲ੍ਹ ਨਹੀ ਪਾ ਸਕਿਆ। ਅੱਜ ਦਾ ਦਿਨ ਯਾਦਗਾਰੀ ਬਣ ਬੀਤਿਆ ਜਦ 40 ਵੀਂ ਵੱਰ੍ਹੇਗੰਢ ਮੋਕੇ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਹੱਲਕੇ ਤੋਂ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਦੀ ਧਰਮ ਪਤਨੀ ਪ੍ਰੋ਼. ਰਾਜਵਰਿੰਦਰ ਕੌਰ ਵੱਲੋ ਮੁੰਹ ਮਿੱਠਾ ਕਰਵਾ, ਜੇਤੂ ਬਨਾਉਣ ਲਈ ਚੋਣ ਗੱਡੀ ਵਿਚ ਬਹਿ ਕੇ ਵੱਖ-ਵੱਖ ਖੇਤਰਾਂ ਲਈ ਤੋਰਿਆ। ਅੱਜ ਤੱਕ ਜੇਤੂ ਮੁਹਿੰਮਾਂ ਦੀ ਹਾਣੀ ਬਣਨ ਵਾਲੀ ਜੀਵਨ ਸਾਥਣ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋ ਖੇਡਾਂ ‘ਤੇ ਪੁਲਿਸ ਪ੍ਰਸਾਸ਼ਨ ਵਿਚ ਨਾ ਟੁੱਟਣ ਵਾਲੇ ਰਿਕਾਰਡ ਪੈਦਾ ਕਰਨ ਵਾਲੇ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਢੁਕਵੇਂ ਘਰੇਲੂ ਮਾਹੌਲ, ਸਹੂਲਤਾਂ, ਲੌੜਾਂ, ਸਹਿਯੋਗ ਨਾਲ ਉਤਸ਼ਾਹਿਤ ਕਰ ਮੱਲਾਂ ਮਾਰਨ ਲਈ ਅਹਿਮ ਭੂਮਿਕਾ ਨਿਭਾ, ਰਾਜਨੀਤੀ ਦੇ ਖੇਤਰ ਵਿੱਚ ਵੀ ਰਿਕਾਰਡ ਤੋੜ ਜਿੱਤ ਦਿਵਾਉਣ ਲਈ ਬੜੀ ਹੀ ਸਰਗਰਮੀ ਨਾਲ ਸੰਬਧਿਤ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਡੋਰ-ਟੂ-ਡੋਰ ਮੁਹਿੰਮ ਦੀ ਵਾਗਡੋਰ ਵੀ ਸੰਭਾਲੀ ਹੌਈ ਹੈ। ਇਸ ਕੜੀ ਤਹਿਤ ਉਨ੍ਹਾਂ ਵੱਲੋਂ ਹਰਦਿਆਲ ਨਗਰ, ਜਸਵੰਤ ਨਗਰ, ਆਦਿ ਕਲੋਨੀ, ਖੇਤਰ ‘ਚ ਅੱਜ ਪਾਰਟੀ ਦੇ ਮੈਨੀਫੈਸਟੋ, ਸੌਢੀ ਦੀਆਂ ਮਾਰੀਆਂ ਮੱਲ੍ਹਾ ਬਾਰੇ ਜਿਕਰ ਕਰਦਿਆਂ, ਨਰੋਏ ਸਮਾਜ ਦੀ ਸਿਰਜਣਾ ਲਈ ਵਨਿਰਪੱਖਤਾ ਨਾਲ ਸੇਵਾਵਾਂ ਨਿਭਾਉਣ ਦੇ ਸੋਢੀ ਦੇ ਮਨਸੂਬੇ ਉਪਰ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾ, ਹੁਣ ਤਕ ਵਿਕਾਸ ਦੇ ਨਾਮ ਉਪਰ ਹੋਏ ਧੋਖੇ ਤੋ ਬੱਚਣ ਲਈ ਵੋਟ ਦਾ ਜਾਗਰੂਕਤਾ ਨਾਲ ਸੱਦ ਉਪਯੋਗ ਕਰਨ ਦੀ ਗੁਜਾਰਿਸ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਪ੍ਰਿੰ ਨੈਨੀ ਬਾਲਾ, ਖੁਸ਼ਪਾਲ, ਕਿਰਨ, ਦਲਜੀਤ ਸਿੰਘ, ਟੀਮ ਨੂੰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸੋਢੀ ਨੂੰ ਆਪਣੀ ਕੀਮਤੀ ਵੋਟ ਪਾ ਵਿਧਾਨਸਭਾ ਭੇਜਣ ਦਾ ਵਿਸਵਾਸ਼ ਦਿਵਾਇਆ ਗਿਆ।



