
ਸਸਤੇ ਫਲੈਟ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਕਾਬੂ
ਸਸਤੇ ਫਲੈਟ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਕਾਬੂ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਏਜੀਆਈ ਕੰਪਨੀ ਦੇ ਫਲੈਟ ਸਸਤੇ ਭਾਅ ਤੇ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਤੇ ਕੰਪਨੀ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਏਜੀਆਈ ਕੰਪਨੀ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸਿੰਘ ਵਾਸੀ ਜਲੰਧਰ ਹਾਈਟਸ ਨੇ ਸ਼ਿਕਾਇਤ ਕੀਤੀ ਸੀ, ਕਿ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਸੇਲਜ਼ ਮੈਨੇਜਰ ਨੇ ਆਪਣੇ ਸਾਥੀਆਂ ਨਿਤਨ ਧੀਰ ਵਾਸੀ ਮੁਹੱਲਾ ਗੋਬਿੰਦਗੜ੍ਹ ‘ਤੇ ਅਸ਼ਵਨੀ ਕੁਮਾਰ ਵਾਸੀ ਰੇਲਵੇ ਕਲੋਨੀ ਨਾਲ ਮਿਲ ਕੇ ਲੋਕਾਂ ਨੂੰ ਏਜੀਆਈ ਕੰਪਨੀ ਦੇ 18 ਫਲੈਟ ਜੋ ਕਿ ਪਰਾਗਪੁਰ ਵਿੱਚ ਬਣਾਏ ਗਏ ਹਨ।
ਸਸਤੇ ਭਾਅ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਠੱਗਾਂ ਨੇ ਕੰਪਨੀ ਦੇ ਲੈਟਰਪੈਡ ਤੇ ਵੀ ਲੋਕਾਂ ਨਾਲ ਲਿਖਤ ਪੜ੍ਹਤ ਕਰਕੇ ਕੰਪਨੀ ਦਾ ਅਕਸ ਵੀ ਖਰਾਬ ਕੀਤਾ ਹੈ। ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਥਾਣਾ ਸਦਰ ਵਿਚ ਨਿਤਨ ਧੀਰ ਅਤੇ ਅਸ਼ਵਨੀ ਕੁਮਾਰ ਖ਼ਿਲਾਫ਼ ਧਾਰਾ–406/420/465/467/468471/120 ਬੀ ਦੇ ਤਹਿਤ ਮਾਮਲਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੂੰ ਸੌਂਪੀ ਗਈ ਸੀ।
ਸੀਆਈਏ ਸਟਾਫ ਦੀ ਪੁਲਸ ਅਰਬਨ ਅਸਟੇਟ ਵਿਚ ਗਸ਼ਤ ਕਰ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਵੇਂ ਨੌਜਵਾਨ ਵਿਜੇ ਕਾਲੋਨੀ ਮਿੱਠਾਪੁਰ ਵਿਚ ਕਿਸੇ ਦੀ ਉਡੀਕ ਕਰ ਰਹੇ ਹਨ ਜਿਸ ‘ਤੇ ਪੁਲਸ ਪਾਰਟੀ ਨੇ ਦੋਵਾਂ ਨੂੰ ਉਹ ਕਥਾ ਤੋਂ ਗ੍ਰਿਫਤਾਰ ਕਰ ਲਿਆ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਕਈ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ।



