
ਜਨਤਾ ਦੇ ਭਰਪੂਰ ਸਮਰਥਨ ਕਾਰਨ ਤੈਅ ਹੈ ਕਿ ਜੂਨੀਅਰ ਅਵਤਾਰ ਹੈਨਰੀ ਭਾਰੀ ਬਹੁਮਤ ਨਾਲ ਜਿੱਤਣਗੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਉੱਪ ਪ੍ਰਧਾਨ ਅਵਤਾਰ ਹੈਨਰੀ ਨੇ ਆਪਣੇ ਪੁੱਤਰ ਜੂਨੀਅਰ ਹੈਨਰੀ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਹੈਨਰੀ ਨੇ ਵਾਰਡ ਨੰਬਰ 53 ਦੇ ਕਿਸ਼ਨਪੁਰਾ, ਵਾਰਡ 60 ਦੇ ਵਿਕਾਸਪੁਰੀ, ਵਾਰਡ 69 ਦੇ ਕਬੀਰ ਨਗਰ, ਵਾਰਡ 59 ਦੇ ਸੰਤੋਖਪੁਰਾ, ਵਾਰਡ 61 ਦੇ ਅਮਨ ਨਗਰ ਵਿੱਚ ਲੋਕ ਨਾਲ ਸੰਪਰਕ ਕਰਕੇ ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੈਨਰੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਜਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਉਸ ਤੋਂ ਇਹ ਤੈਅ ਹੈ ਕਿ ਜੂਨੀਅਰ ਅਵਤਾਰ ਹੈਨਰੀ ਭਾਰੀ ਬਹੁਮਤ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਜੂਨੀਅਰ ਹੈਨਰੀ ਨੇ ਬਿਨਾਂ ਕਿਸੇ ਭੇਦਭਾਵ ਦੇ ਨੌਰਥ ਹਲਕੇ ਦਾ ਵਿਕਾਸ ਕੀਤਾ ਹੈ। ਹੈਨਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡਾਂ ਤੋਂ ਲੈ ਕੇ ਇਤਿਹਾਸਕ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਸ ਰਫ਼ਤਾਰ ਕਾਰਨ ਕਾਂਗਰਸ ਪਾਰਟੀ ਨੂੰ ਪੂਰੀ ਤਾਕਤ ਮਿਲ ਰਹੀ ਹੈ, ‘ਤੇ ਸੂਬੇ ਦਾ ਹਰ ਵਰਗ ਇਨ੍ਹਾਂ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ‘ਤੇ ਖੁਸ਼ ਹੈ। ਇਸ ਮੌਕੇ ਪ੍ਰਧਾਨ ਮਾਈਕ ਖੋਸਲਾ, ਕੌਂਸਲਰ ਪਤੀ ਵਾਸੂ ਗਿੱਲ, ਕੌਂਸਲਰ ਸਰਫੋ ਦੇਵੀ, ਕੌਂਸਲਰ ਰੀਨਾ ਕੋਰ, ਬਿਕਰਮ ਸਿੰਘ ਖਹਿਰਾ, ਰਤਨੇਸ਼ ਸੈਣੀ, ਮਾਨਵ ਕੁਮਾਰ, ਪਵਨ ਸੂਰੀ, ਸੰਜੀਵ ਕੁੱਕਣ, ਮਿੰਟੂ ਕਸ਼ਯਪ, ਗੌਰਵ ਮਾਗੋ, ਕਰਮਾ ਸਿੰਘ, ਬਚਿੱਤਰ ਸਿੰਘ, ਹਰਪ੍ਰੀਤ ਸਿੰਘ, ਠਾਕਰਚੰਦ, ਪਿਆਰੇਲਾਲ, ਅੰਜੂ, ਮੰਜੂ ਸਾਬੀ, ਗੋਲਡੀ, ਸੰਜੂ, ਰੋਹਿਤ, ਲੱਕੀ ਪੰਡਿਤ, ਰਜਿੰਦਰ ਕੁਮਾਰ, ਬਲਦੇਵ ਕੁਮਾਰ, ਰਮਨ ਕਾਮਰੇਡ, ਅਮਿਤ ਕੁਮਾਰ, ਅਜੈ ਆਨੰਦ, ਪ੍ਰਿੰਸ ਪਾਰਸੀਚਾ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।



