JalandharPoliticalPunjab

*‘ਸਾਰਿਆਂ ਲਈ ਘਰ’ ਸਕੀਮ ਤਹਿਤ 63 ਲਾਭਪਾਤਰੀਆਂ ਨੂੰ 77.65 ਲੱਖ ਰੁਪਏ ਦੀ ਰਾਸ਼ੀ ਵੰਡੀ—ਕੈਬਨਿਟ ਮੰਤਰੀ ਪਰਗਟ ਸਿੰਘ*

*ਪੰਜਾਬ ਸਰਕਾਰ ਹਰ ਲੋੜਵੰਦ ਦੀ ਮੱਦਦ ਲਈ ਵਚਨਬੱਧ—ਪਰਗਟ ਸਿੰਘ*
ਜਲੰਧਰ ਛਾਉਣੀ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਜਲੰਧਰ ਛਾਉਣੀ ‘ਚ ਸੂਬਾ ਸਰਕਾਰ ਦੀ ‘ਸਾਰਿਆਂ ਲਈ ਘਰ’ ਸਕੀਮ ਤਹਿਤ 63 ਲਾਭਪਾਤਰੀਆਂ ਨੂੰ 77.65 ਲੱਖ ਰੁਪਏ ਦੀ ਰਾਸ਼ੀ ਵੰਡੀ। ਇਹ ਰਾਸ਼ੀ ਸਿੱਧੀ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੇ ਇਨ੍ਹਾਂ ਲਾਭਪਾਤਰੀਆਂ ਦੇ ਖਾਤੇ ਵਿੱਚ ਜਮ੍ਹਾਂ ਹੋ ਗਈ ਜਿਸ ਨਾਲ ਉਹ ਆਪਣੇ ਘਰ ਬਣਾ ਸਕਣਗੇ ਜਾਂ ਪੁਰਾਣੇ ਘਰਾਂ ਦੀ ਮੁਰੰਮਤ ਕਰਵਾ ਸਕਣਗੇ।

ਜਲੰਧਰ ਛਾਉਣੀ ਦੇ ਖੁਰਲਾ ਕਿੰਗਰਾ, ਖਾਂਬਰਾ, ਬੂਟਾ ਪਿੰਡ ‘ਤੇ ਸਾਬੋਵਾਲ ਦੇ ਲਾਭਪਾਤਰੀਆਂ ਨੂੰ ਇਹ ਮੱਦਦ ਕਰਦਿਆਂ ਹਲਕਾ ਵਿਧਾਇਕ ‘ਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਦੀ ਮੱਦਦ ਲਈ ਵਚਨਬੱਧ ਹੈ। ਉਨ੍ਹਾਂ ਇਹ ਸਕੀਮ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ ਹੈ ਜਿਸ ਤਹਿਤ ਹਰ ਲਾਭਪਾਤਰੀ ਨੂੰ 1.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਰਾਸ਼ੀ ਦੇ ਪਹਿਲੀ ‘ਤੇ ਦੂਜੀ ਕਿਸ਼ਤ ਦੇ ਰੂਪ ਵਿੱਚ 63 ਲਾਭਪਾਤਰੀਆਂ ਨੂੰ 77.65 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਇਸ ਮੌਕੇ ਕੌਂਸਲਰ ਪਵਨ ਕੁਮਾਰ ‘ਤੇ ਪਰਮਜੀਤ ਕੌਰ ਬਾਗੜੀ, ਨਗਰ ਨਿਗਮ ਜਲੰਧਰ ਦੇ ਜੁਆਇੰਟ ਕਮਿਸ਼ਨਰ ਅਮਿਤ ਸਰੀਨ ਵੀ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!