HealthJalandharPunjab

ਸਿਵਲ ਸਰਜਨ ਡਾ. ਰਣਜੀਤ ਸਿਘ ਘੋਤੜਾ ਵੱਲੋਂ ਸਿਹਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

*ਜਿਲ੍ਹੇ ਦੇ ਹਰ ਬਲਾਕ ‘ਚ ਜਾ ਕੇ ਲੋਕਾਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਨਾਉਣ ਬਾਰੇ ਕਰੇਗੀ ਜਾਗਰੂਕ*
ਜਲੰਧਰ *ਗਲੋਬਲ ਆਜਤੱਕ*
ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਈਬੀਟੀਜ਼ ਕਾਰਡਿਓਵੈਸਕੂਲਰ ਡਿਜੀਜ ਐਂਡ ਸਟ੍ਰੋਕ ਐਨਪੀਸੀਡੀਸੀਐਸ ਤਹਿਤ ਚੰਗੀ ਸਿਹਤ ਸੰਬੰਧੀ ਅਤੇ ਗੈਰ ਸੰਚਾਰੀ ਰੋਗਾਂ ਪ੍ਰਤੀ ਜਾਗਰੂਕ ਕਰਨ ਲਈ ਡਾ. ਰਣਜੀਤ ਸਿੰਘ ਘੋਤੜਾ ਸਿਵਲ ਸਰਜਨ ਜਲੰਧਰ ਵੱਲੋਂ ਜਾਗਰੂਕਤਾ ਵੈਨ ਨੂੰ ਦਫਤਰ ਸਿਵਲ ਸਰਜਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਨੂੰ ਕੈਂਸਰ, ਸ਼ੂਗਰ, ਦਿਲ ਦੇ ਰੋਗ, ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਆਦਿ ਗੈਰ ਸੰਚਾਰੀ ਰੋਗਾਂ ਪ੍ਰਤੀ ਸੁਚੇਤ ਕਰੇਗੀ।

ਵੈਨ ਨੂੰ ਹਰੀ ਝੰਡੀ ਦੇਣ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੌਪੜਾ, ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਬਲਜੀਤ ਕੌਰ ਰੂਬੀ, ਡਿਪਟੀ ਐਮਈਆਈਓ ਪਰਮਜੀਤ ਕੌਰ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਨਿਰੋਗੀ ਸਰੀਰ ਹੀ ਤੰਦਰੁਸਤ ਜੀਵਨਸ਼ੈਲੀ ਦਾ ਆਧਾਰ ਹੈ। ਇਸਦੇ ਲਈ ਰੋਜਾਨਾ 30 ਮਿੰਟ ਕਸਰਤ ਕਰੋ, ਖਾਣ-ਪੀਣ ਵਿੱਚ ਲੂਣ ਅਤੇ ਚੀਨੀ ਦੀ ਵਧੇਰੇ ਵਰਤੋ ਨਾ ਕਰੋ, 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਵੱਲੋਂ ਆਪਣੀ ਡਾਕਟਰੀ ਜਾਂਚ ਜਰੂਰ ਕਰਵਾਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪਣੇ ਆਪ ਦਾ ਖਿਆਲ ਰੱਖਣ ਦੇ ਨਾਲ-ਨਾਲ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਵੀ ਯਤਨਸ਼ੀਲ ਹੋਣ ਦੀ ਲੋੜ ਹੈ। ਆਓ, ਪਲਾਸਟਿਕ ਦੀ ਵਰਤੋਂ ਕਰਨਾ ਬੰਦ ਕਰੀਏ, ਵੱਧ ਤੋਂ ਵੱਧ ਪੌਦੇ ਲਗਾਈਏ, ਨਜ਼ਦੀਕੀ ਕੰਮਕਾਜ ਲਈ ਵਾਹਨਾਂ ਦੀ ਵਰਤੋ ਘੱਟ ਕਰੀਏ ਅਤੇ ਕੁਦਰਤੀ ਸੋਮਿਆਂ ਬਿਜਲੀ, ਪਾਣੀ, ਕੋਲਾ, ਪੈਟਰੋਲ, ਡੀਜ਼ਲ ਆਦਿ ਦੀ ਦੁਰਵਰਤੋ ਨਾ ਕਰੀਏ। ਸਾਡੇ ਅਜਿਹੇ ਛੋਟੇ-ਛੋਟੇ ਕਦਮ ਵਾਤਾਵਰਨ ਨੂੰ ਸਵੱਛ ਬਣਾਉਣ ਅਤੇ ਤੰਦਰੁਸਤ ਸਿਹਤਮੰਦ ਜੀਵਨਸ਼ੈਲੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!