
*“ਨੇਸ਼ਨਲ ਡੇਂਗੂ ਡੇ” ਮੌਕੇ ਜਾਗਰੂਕਤਾ ਪੋਸਟਰ ਕੀਤਾ ਰਿਲੀਜ਼*
ਜਲੰਧਰ *ਗਲੋਬਲ ਆਜਤੱਕ*
ਬਦਲਦੇ ਮੌਸਮ ਨੂੰ ਦੇਖਦਿਆਂ ਸਿਹਤ ਵਿਭਾਗ ਸਰਗਰਮ ਹੈ ਕਿਉਂਕਿ ਗਰਮੀ ਦੇ ਮੌਸਮ ‘ਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀ ਬੀਮਾਰੀ ਪੈਰ ਪਸਾਰਨ ਲੱਗਦੀਆਂ ਹਨ। ਇਸਦੇ ਮੱਦੇਨਜਰ ਹੀ ਹਰ ਸਾਲ 16 ਮਈ ਨੂੰ *“ਨੇਸ਼ਨਲ ਡੇਗੂ ਡੇ”* ਵਜੋਂ ਮਨਾਇਆ ਜਾਂਦਾ ਹੈ। ਇਸੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਡੇਂਗੂ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਵੱਲੋਂ ਸਿਵਲ ਸਰਜਨ ਦਫਤਰ ਦੀਆਂ ਛੱਤਾਂ ਦੀ ਸਾਫ-ਸਫਾਈ ਦਾ ਜਾਇਜਾ ਲਿਆ ਗਿਆ।
ਸਿਵਲ ਸਰਜਨ ਡਾ. ਰਣਜੀਤ ਸਿੰਘ ਵੱਲੋਂ ਐਪੀਡਮੋਲੋਜਿਸਟ ਅਤੇ ਸੰਬੰਧਤ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਆਉਣ ਵਾਲੇ ਡੇਂਗੂ ਦੇ ਸੀਜਨ ਨੂੰ ਦੇਖਦੇ ਹੋਏ ਸ਼ਹਿਰ ਅਤੇ ਪਿੰਡ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ। ਇਸਦੇ ਨਾਲ ਹੀ ਹਰ ਸ਼ੁੱਕਰਵਾਰ ਨੂੰ *‘ਡਰਾਈ-ਡੇ ਫਰਾਈ-ਡੇ’* ਮਨਾਇਆ ਜਾਵੇ। ਸਿਵਲ ਸਰਜਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਫਾਈ ਰੱਖੋਂ ਤਾਂ ਜੋ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਅਤੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਐਪੇਡੀਮੋਲੋਜਿਸਟ ਡਾ. ਆਦਿਤਯ ਪਾਲ, ਡਾ. ਐਮਡੀ ਕੇਸਰ ਨਿਜਾਮੀ ਸਰਵਿਲਾਂਸ ਮੈਡੀਕਲ ਅਫਸਰ ਡਬਲਯੂਐਚਓ ਭਾਰਤ ਸਰਕਾਰ, ਡਾ. ਗਗਨ ਸ਼ਰਮਾ ਸਰਵਿਲਾਂਸ ਮੈਡੀਕਲ ਅਫਸਰ ਡਬਲਯੂਐਚਓ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏਐਮਓ ਕੁਲਵੰਤ ਸਿੰਘ ਟਾਂਡੀ, ਸਿਹਤ ਵਰਕਰ ਮਨਜੀਤ ਸਿੰਘ ਮੌਜੂਦ ਸਨ।



