HealthJalandharPunjab

ਸਿਵਲ ਸਰਜਨ ਡਾ. ਰਣਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤਾ ਗਿਆ ਕੌਮੀ ਪਲਸ ਪੋਲੀਓ ਮੁਹਿੰਮ ਦਾ ਰਸਮੀ ਉਦਘਾਟਨ

*ਪਹਿਲੇ ਦਿਨ ਜਲੰਧਰ ਜਿਲ੍ਹੇ ‘ਚ  0 ਤੋਂ 5 ਸਾਲ ਤੱਕ ਦੇ ਕੁੱਲ 96138 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਧਕ ਬੂੰਦਾਂ*
ਜਲੰਧਰ (ਅਮਰਜੀਤ ਸਿੰਘ ਲਵਲਾ)
ਤਿੰਨ ਦਿਨਾਂ “ਕੌਮੀ ਪਲਸ ਪੋਲੀਓ ਮੁਹਿੰਮ” ਦੀ ਰਸਮੀ ਸ਼ੁਰੂਆਤ ਐਤਵਾਰ ਨੂੰ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਅਤੇ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਡਾ.ਕਮਲ ਸਿੱਧੂ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਹਸਪਤਾਲ ਜਲੰਧਰ ਵਿਖੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ, ਜਿਲ੍ਹਾ ਸਿਹਤ ਅਫਸਰ ਡਾ. ਨਰੇਸ਼ ਬਾਠਲਾ, ਸਰਵੇਲੈਂਸ ਮੈਡੀਕਲ ਅਫਸਰ (ਡਬਲਿਊ.ਐਚ.ਓ.) ਡਾ. ਗਗਨ ਸ਼ਰਮਾ, ਮੈਡੀਕਲ ਅਫਸਰ ਡਾ. ਇੰਦੂ, ਬੀ.ਸੀ.ਜੀ. ਅਫਸਰ ਡਾ. ਜੋਤੀ, ਐਪੀਡਿਮੋਲੋਜਿਸਟ ਡਾ. ਗੁੰਜਨ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਬੀ.ਈ.ਈ. ਰਾਕੇਸ਼ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਐਲਐਚਵੀ. ਸਤਵਿੰਦਰ ਕੌਰ, ਡਬਲਿਊ.ਐਚ.ਓ. ਫੀਲਡ ਸੁਪਰਵਾਈਜ਼ਰ ਮਨਪ੍ਰੀਤ ਸਿੰਘ, ਪੋਲੀਓ ਟੀਮ ‘ਚ ਮੌਜੂਦ ਨਰਸਿੰਗ ਵਿਦਿਆਰਥਣਾਂ, ਸਿਹਤ ਵਿਭਾਗ ਦਾ ਹੋਰ ਸਟਾਫ਼ ਅਤੇ ਆਮ ਲੋਕ ਮੌਜੂਦ ਸਨ।

ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ‘ਚ ਕੁਲ 1005 ਬੂਥਾਂ ‘ਤੇ 96138 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਜਿਨ੍ਹਾਂ ‘ਚ ਪੇਂਡੂ ਖੇਤਰਾਂ ਵਿੱਚ 625 ਬੂਥਾਂ ‘ਤੇ 64743 ਬੱਚਿਆਂ ਨੂੰ ਅਤੇ ਸ਼ਹਿਰੀ ਖੇਤਰ ਦੇ 380 ਬੂਥਾਂ ‘ਤੇ 31395 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸਦੇ ਨਾਲ ਹੀ ਅੱਜ ਪਹਿਲੇ ਦਿਨ ਮਿੱਥੇ ਟੀਚੇ ਦਾ 44 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਜੋ ਮਾਪੇ ਕਿਸੇ ਕਾਰਣ ਕਰਕੇ ਆਪਣੇ 0 ਤੋਂ 05 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਬੂਥਾਂ ‘ਤੇ ਲਿਜਾ ਕੇ ਪੋਲੀਓ ਰੋਧਕ ਬੂੰਦਾਂ ਨਹੀਂ ਪਿਲਾਅ ਸਕੇ ਉਹ ਸੋਮਵਾਰ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ ਕਿਉਂ ਜੋ 28 ਫਰਵਰੀ ਨੂੰ ਸਿਹਤ ਵਿਭਾਗ ਦੁਆਰਾ ਗਠਿਤ ਟੀਮਾਂ ਵਲੋਂ ਘਰ-ਘਰ ਜਾ ਕੇ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!