HealthJalandharPunjab

ਸਿਵਲ ਸਰਜਨ ਵਲੋਂ ਕੋਵਿਡ-19 ਦੇ ਕੰਮਾਂ ਦੀ ਸਮੀਖਿਆ, ਐਤਵਾਰ ਨੂੰ ਸੈਪਲਿੰਗ ਜਾਰੀ ਰੱਖਣ ਦੀ ਹਦਾਇਤ

ਰਿਸਪਾਂਸ ਟੀਮਾਂ ਕੋਵਿਡ ਪੌਜੀਟਿਵ ਕੇਸ ਆਉਣ ‘ਤੇ ਤੁਰੰਤ ਸੰਪਰਕ ਕਰਨ—ਡਾ. ਰਮਨ ਸ਼ਰਮਾ
ਗਲੋਬਲ ਆਜਤੱਕ ਜਲੰਧਰ
ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਕੋਵਿਡ-19 ਤਹਿਤ ਸਟਾਫ ਦੁਆਰਾ ਕੀਤੇ ਜਾ ਰਹੇ ਕੰਮਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਬਾਠਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਡਿਪਟੀ ਐਮਈਆਈਓ ਤਰਸੇਮ ਲਾਲ, ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਾ. ਗੁੰਜਨ, ਡਾ. ਰੋਹਿਤ ਸ਼ਰਮਾ ਆਰਐਮਓ ਇੰਚਾਰਜ ਕੋਵਿਡ ਡਾਟਾ ਸੈੱਲ, ਡਾ. ਰਾਜੇਸ਼ ਸ਼ਰਮਾ, ਡਾ. ਦੇਵ ਰਾਜ, ਡਾ. ਯੋਗੇਸ਼ ਸਚਦੇਵਾ, ਡਾ. ਨਿਸ਼ਾ ਗਾਂਧੀ ਆਦਿ ਮੌਜੂਦ ਸਨ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਹਤ ਟੀਮਾਂ ਨੂੰ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨ ਵੀ ਕੋਵਿਡ ਸੈਪਲਿੰਗ ਕਰਨ ਦੀ ਹਦਾਇਤ ਕੀਤੀ ਗਈ। ਉਨਾਂ ਕਿਹਾ ਕਿ ਐੈਤਵਾਰ ਜਾਂ ਕਿਸੇ ਵੀ ਛੁੱਟੀ ਵਾਲੇ ਦਿਨ ਵੀ ਕੋਵਿਡ-19 ਤਹਿਤ ਅਰਬਨ ਏਰੀਆ ਅਤੇ ਬਲਾਕ ਪੱਧਰ `ਤੇ ਕੋਰੋਨਾ ਮਰੀਜ਼ਾਂ ਦੀ ਸ਼ਨਾਖਤ ਕਰਨ ਹਿੱਤ ਸੈਂਪਲਿੰਗ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦਾ ਸਾਹਮਣਆ ਨਾ ਕਰਨਾ ਪਵੇ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਹਦਾਇਤ ਕੀਤੀ ਗਈ ਕਿ ਕੋਵਿਡ-19 ਤਹਿਤ ਕੰਮ ਕਰ ਰਹੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪੌਜ਼ੀਟਿਵ ਕੋਵਿਡ ਕੇਸ ਆਉਣ ‘ਤੇ ਤੁਰੰਤ ਕਾਰਵਾਈ ਕਰਨ ਉਪਰੰਤ ਰਿਪੋਰਟ ਉਨ੍ਹਾਂ ਦੇ ਧਿਆਨ ਵਿੱਚ ਲਿਆਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਸਿਹਤ ਸਟਾਫ ਨੂੰ ਕੋਵਿਡ ਰੋਕਥਾਮ ਦੇ ਮੱਦੇਨਜਰ ਬਾਹਰਲੇ ਦੇਸ਼ਾਂ ਤੋਂ ਆ ਰਹੇ ਐਨਆਰਆਈਜ਼ ਦਾ ਵੀ ਧਿਆਨ ਰੱਖਣ ਅਤੇ ਕੋਰੋਨਾ ਪੌਜ਼ੀਟਿਵ ਕੇਸਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ-19 ਸੰਬੰਧੀ ਸਮੇਂ ਸਿਰ ਡੈਟਾ ਇਕੱਠਾ ਕੀਤਾ ਜਾਵੇ ਤਾਂ ਜੋ ਲੋੜੀਦੀਆਂ ਸਿਹਤ ਸੇਵਾਵਾਂ ਸਮੇਂ ਸਿਰ ਦਿੱਤੀਆਂ ਜਾਣ।
_______________________________________
ਸਿਵਲ ਸਰਜਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19, ਡੇਂਗੂ ਅਤੇ ਸਵਾਈਨ ਫਲੂ ਸੰਬੰਧੀ ਹਦਾਇਤਾਂ ਜਾਰੀ

ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਂਸ ਨੂੰ ਅਪਨਾਉਣਾ ਯਕੀਨੀ ਬਣਾਇਆ ਜਾਵੇ, ਕੋਵਿਡ-19, ਡੇਂਗੂ ਅਤੇ ਸਵਾਈਨ ਫਲੂ ਸੰਬੰਧੀ ਰਿਪੋਰਟਿੰਗ ਸਮੇਂ ਸਿਰ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਨੇ ਡੇਂਗੂ ਦੇ ਸ਼ੱਕੀ ਮਰੀਜ ਆਉਣ ਦੀ ਹਾਲਤ ਵਿੱਚ ਉਨ੍ਹਾਂ ਦੀ ਰਿਪੋਰਟਿੰਗ ਅਤੇ ਉਨ੍ਹਾਂ ਦੇ ਸੈਂਪਲ ਸਰਕਾਰੀ ਹਸਪਤਾਲ ਵਿੱਚ ਭੇਜੇ ਜਾਣ ਦੀ ਹਦਾਇਤ ਕੀਤੀ ਅਤੇ ਆਪਣੇ ਪੱਧਰ ਤੇ ਡੇਂਗੂ ਦਾ ਟੈਸਟ ਕਰਨ ‘ਤੇ ਸਰਕਾਰ ਵੱਲੋਂ ਜਾਰੀ ਗਾਈਡਲਾਈਂਸ ਦੇ ਮੁਤਾਬਕ ਹੀ ਰਕਮ ਲਈ ਜਾਵੇ। ਸਿਵਲ ਸਰਜਨ ਵੱਲੋਂ ਸਵਾਈਨ ਫਲੂ ਬਾਰੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਪ੍ਰਾਈਵੇਟ ਹਸਪਤਾਲਾਂ ਨੂੰ ਫਲੂ ਕਾਰਨਰ ਬਣਾਉਣ ਵਾਸਤੇ ਕਿਹਾ ਗਿਆ ਅਤੇ ਖਾਂਸੀ-ਜੁਕਾਮ ਦੇ ਮਰੀਜਾਂ ਨੂੰ ਸਰਕਾਰੀ ਗਾਈਡਲਾਈਂਸ ਮੁਤਾਬਕ ਕੈਟੇਗਰਾਈਜ਼ ਕਰਕੇ ਉਨ੍ਹਾਂ ਦੇ ਸੈਂਪਲ ਭੇਜਣ ਦੀ ਹਦਾਇਤ ਕੀਤੀ ਗਈ।
ਇਸ ਦੌਰਾਨ ਸਹਾਇਕ ਸਿਹਤ ਅਫ਼ਸਰ ਕਮ ਅਡੀਸ਼ਨਲ ਡਿਸਟ੍ਰਿਕਟ ਰਜਿਸਟ੍ਰਾਰ (ਜਨਮ ਅਤੇ ਮੌਤ) ਡਾ. ਟੀਪੀ ਸਿੰਘ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਮੌਤ ਹੋਣ ਦੀ ਸੂਰਤ ਵਿੱਚ ਮੈਡੀਕਲ ਸਰਟੀਫਿਕੇਸ਼ਨ ਆਫ ਕਾਜ਼-ਆਫ਼-ਡੈੱਥ ਸੁਚਾਰੂ ਢੰਗ ਨਾਲ ਭਰ ਕੇ ਸਿਵਲ ਸਰਜਨ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!