HealthJalandharPunjab

ਸਿਹਤ ਵਿਭਾਗ ਜਲੰਧਰ ਵਲੋਂ ਫੂਡ ਆਪ੍ਰੇਟਰਾਂ ਨੂੰ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਦਰਜ ਕਰਵਾਉਣ ਦੀ ਆਨਲਾਈਨ ਵਿਧੀ ਬਾਰੇ ਦਿੱਤੀ ਟ੍ਰੇਨਿੰਗ

*ਹੁਣ ਫੂਡ ਆਪ੍ਰੇਟਰ ਖੁਦ ਪੋਰਟਲ ‘ਤੇ ਜਾ ਕੇ ਰਜਿਸਟ੍ਰੇਸ਼ਨ ਅਤੇ ਲਾਈਸੈਂਸ ਲਈ ਆਨਲਾਈਨ ਅਪਲਾਈ ਕਰ ਸਕਣਗੇ—ਸਿਵਲ ਸਰਜਨ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਫੂਡ ਸੇਫਟੀ ‘ਤੇ ਸਟੈਂਡਰਡ ਐਕਟ ਨੂੰ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਜਲੰਧਰ ਵਲੋਂ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਫੂਡ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਫੂਡ ਆਪ੍ਰੇਟਰਾਂ ਨੂੰ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਦਰਜ ਕਰਵਾਉਣ ਦੀ ਆਨਲਾਈਨ ਵਿਧੀ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ “ਦ ਈਟ ਰਾਈਟ ਟੂਲ ਕਿਟ੍ਸ” ਵੀ ਵੰਡੀਆਂ ਗਈਆਂ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਨਰੇਸ਼ ਬਾਠਲਾ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਐਸਐਮਓ, ਡਾ. ਪਰਮਜੀਤ ਸਿੰਘ, ਐਫਐਸਓ ਪ੍ਰਭਜੋਤ ਕੌਰ, ਐਫਐਸਓ ਨੇਹਾ ਸ਼ਰਮਾ, ਸੀਨੀਅਰ ਸਹਾਇਕ ਆਸ਼ੂ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।

ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ 1 ਜਨਵਰੀ 2022 ਤੋਂ ਸਾਰੇ ਫੂਡ ਆਪ੍ਰੇਟਰ ਤੇ ਬਿਜ਼ਨੈੱਸਮੈਨ ਲਈ ਜਾਰੀ ਫੂਡ ਸੇਫਟੀ ਤੇ ਸਟੈਂਡਰਡ ਐਕਟ ਵਲੋਂ ਜਾਰੀ ਹਦਾਇਤਾਂ ਮੁਤਾਬਕ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਵੀਰਵਾਰ ਨੂੰ ਫੂਡ ਸੇਫਟੀ ਅਫਸਰ ਪ੍ਰਭਜੋਤ ਕੋਰ ਅਤੇ ਫੂਡ ਸੇਫਟੀ ਅਫਸਰ ਨੇਹਾ ਸ਼ਰਮਾ ਵਲੋਂ ਜਲੰਧਰ ਦੇ ਫੂਡ ਆਪ੍ਰੇਟਰਾਂ ਅਤੇ ਬਿਜਨਸਮੈਨ ਨੂੰ ਪੋਰਟਲ https://foscos.fssai.gov.in/ ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਅਤੇ ਲਾਈਸੈਂਸ ਅਪਲਾਈ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਫੂਡ ਆਪ੍ਰੇਟਰ ਖੁਦ ਹੀ ਪੋਰਟਲ ‘ਤੇ ਜਾ ਕੇ ਰਜਿਸਟ੍ਰੇਸ਼ਨ ਅਤੇ ਲਾਈਸੈਂਸ ਲਈ ਅਪਲਾਈ ਕਰ ਸਕੇਗਾ।

*ਸਿਹਤ ਵਿਭਾਗ ਦੀ ਟੀਮ ਕਰੇਗੀ ਸਹਿਯੋਗ—ਡਾ. ਨਰੇਸ਼ ਬਾਠਲਾ*

ਜਿਲ੍ਹਾ ਸਿਹਤ ਅਫਸਰ ਡਾ. ਨਰੇਸ਼ ਬਾਠਲਾ ਵਲੋਂ ਦੱਸਿਆ ਗਿਆ ਕਿ ਲਾਈਸੈਂਸ ਦੀ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰ ਉਹ ਫੂਡ ਆਪ੍ਰੇਟਰ ਜਿਸਦੀ ਸਲਾਨਾ ਆਮਦਨ 12 ਲੱਖ ਤੋਂ ਵੱਧ ਹੈ ਉਸਦੇ ਲਈ ਲਾਈਸੈਂਸ ਅਪਲਾਈ ਕਰਨਾ ਅਤੇ 12 ਲੱਖ ਤੋਂ ਘੱਟ ਆਮਦਨ ਵਾਲੇ ਫੂਡ ਆਪ੍ਰੇਟਰਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਅਤੇ ਉਨ੍ਹਾਂ ਵਲੋਂ ਆਪਣੀ ਦੁਕਾਨ, ਰੇਸਟੋਰੈਂਟ, ਦਫਤਰ ਆਦਿ ਥਾਵਾਂ ‘ਤੇ ਲਾਇਸੈਂਸ ਜਾਂ ਰਾਜਿਸਟ੍ਰੇਸ਼ਨ ਸਰਟੀਫਿਕੇਟ ਡਿਸਪਲੇ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਗਾਈਡਲਾਈਨ ਮੁਤਾਬਕ ਕੰਮ ਕਰਨ ਵਾਲੇ ਫੂਡ ਆਪ੍ਰੇਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!