
ਸੁਰੱਖਿਅਤ ਭੋਜਨ, ਬਿਹਤਰ ਸਿਹਤ ਦੇ ਥੀਮ ਤਹਿਤ ਮਨਾਇਆ ਗਿਆ ਵਿਸ਼ਵ ਭੋਜਨ ਸੁਰੱਖਿਆ ਦਿਵਸ
ਜਲੰਧਰ ਗਲੋਬਲ ਆਜਤੱਕ
ਸਿਹਤ ਵਿਭਾਗ ਜਲੰਧਰ ਵਲੋ ਵਿਸ਼ਵ ਭੋਜਨ ਸੁਰੱਖਿਆ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ। ਸਿਵਲ ਸਰਜਨ ਜਲੰਧਰ ਡਾ.ਰਮਨ ਸ਼ਰਮਾ ਵਲੋਂ ਸੈਮੀਨਰ ‘ਚ ਵਿਸ਼ੇ ਤੌਰ ‘ਤੇ ਸਿਰਕਤ ਕੀਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਕੁਮਾਰ ਗੁਪਤਾ, ਜਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਬਾਠਲਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਹਾਇਕ ਸਿਹਤ ਅਫ਼ਸਰ ਡਾ. ਟੀਪੀ ਸਿੰਘ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੀਤੂ, ਐਫਐਸਓ ਰੋਬਿਨ, ਐਫਐਸਓ ਪ੍ਰਭਜੋਤ ਕੌਰ, ਐਫਐਸਓ ਨੇਹਾ ਸ਼ਰਮਾ, ਬੀਈਈ ਰਾਕੇਸ਼ ਸਿੰਘ, ਬੀਈਈ ਮਾਨਵ ਸ਼ਰਮਾ ਅਤੇ ਹੋਰ ਮੋਜੂਦ ਸਨ।
ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਭੋਜਨ ਸੁਰੱਖਿਆ ਦਿਵਸ ਹਰ ਸਾਲ 7 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਹ `ਸੁਰੱਖਿਅਤ ਭੋਜਨ, ਬਿਹਤਰ ਸਿਹਤ` ਥੀਮ ਤਹਿਤ ਮਨਾਇਆ ਗਿਆ।ਇਹ ਦਿਨ ਅਸੁਰੱਖਿਅਤ ਭੋਜਨ ਨਾਲ ਜੁੜੇ ਸਿਹਤ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਕਿਉਕਿ ਸੁਰੱਖਿਅਤ ਭੋਜਨ ਬਿਹਤਰ ਮਨੁੱਖੀ ਸਿਹਤ ਦੀ ਕੁੰਜੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਬਾਠਲਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅਨੁਸਾਰ, ਹਰ ਸਾਲ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲਗਭਗ 600 ਮਿਲੀਅਨ ਮਾਮਲੇ ਸਾਹਮਣੇ ਆਉਂਦੇ ਹਨ ਜੋ ਅਸੁਰੱਖਿਅਤ ਭੋਜਨ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਖ਼ਤਰੇ ਵਿੱਚੋਂ ਇੱਕ ਬਣਾਉਂਦੇ ਹਨ। ਅਸ਼ੁੱਧ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਮਾਜ ਦੇ ਸਭ ਤੋਂ ਕਮਜ਼ੋਰ ਲੋਕਾਂ ਅਤੇ ਹਾਸ਼ੀਏ `ਤੇ ਪਏ ਵਰਗਾਂ, ਖਾਸ ਕਰਕੇ ਬੱਚਿਆਂ, ਔਰਤਾਂ ਆਦਿ ਨੂੰ ਪ੍ਰਭਾਵਤ ਕਰਦੀਆਂ ਹਨ ਇਸ ਲਈ ਭੋਜਨ ਸੁਰੱਖਿਆ ਹੋਰ ਵੀ ਯਕੀਨੀ ਬਣਾਉਣ ਲਈ ਮਹੱਤਵਪੂਰਨ ਬਣ ਜਾਂਦੀ ਹੈ ਕਿ ਭੋਜਨ ਹਰ ਪੜ੍ਹਾਅ `ਤੇ ਸੁਰੱਖਿਅਤ ਅਤੇ ਸਵੱਛ ਰਹੇ।



