HealthJalandharPunjab

ਸਿਹਤ ਵਿਭਾਗ ਜਲੰਧਰ ਵੱਲੋਂ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ‘ਤਹਿਤ’ ਐਂਟੀ ਤੰਬਾਕੂ ਪਲੈੱਜ ਗਤੀਵਿਧੀ ਤਹਿਤ ਚਲਾਈ ਗਈ ਸਿਗਨੇਚਨ ਕੰਪੇਨ ਤੰਬਾਕੂ ਪਦਾਰਥਾਂ ਦਾ ਸੇਵਨ ਬੇਹਦ ਖਤਰਨਾਕ—ਡਾ. ਰਮਨ ਗੁਪਤਾ

ਦੇਸ਼ ‘ਚ ਹੋਣ ਵਾਲੀਆਂ ਮੌਤਾਂ ਦਾ ਇੱਕ ਅਹਿਮ ਕਾਰਣ ਬਣ ਰਹੀ ਹੈ ਤੰਬਾਕੂਨੋਸ਼ੀ—ਡਾ. ਰਮਨ ਗੁਪਤਾ                  ਜਲੰਧਰ (ਅਮਰਜੀਤ ਸਿੰਘ ਲਵਲਾ)
ਤੰਬਾਕੂ ਪਦਾਰਥਾਂ ਦੇ ਮਨੁੱਖੀ ਸਰੀਰ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵਲੋਂ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਤਹਿਤ 1 ਤੋਂ 7 ਨਵੰਬਰ ਤੱਕ ਜਨ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਹੀ ਹੈ। ਜਿਸਦੇ ਚੱਲਦਿਆਂ ਬੁੱਧਵਾਰ ਨੂੰ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀਆਂ ਹਦਾਇਤਾਂ ਅਨੁਸਾਰ ਐਂਟੀ ਤੰਬਾਕੂ ਪਲੈੱਜ ‘ਗਤੀਵਿਧੀ ਤਹਿਤ ਸਿਗਨੇਚਰ ਕੰਪੇਨ ਦੇ ਅੰਤਰਗਤ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਆਪਣੇ ਸਿਗਨੇਚਰ ਕਰਕੇ ਸਮੂਹ ਸਿਹਤ ਸਟਾਫ ਨੂੰ ਇਸ ਕੰਪੇਨ ਨਾਲ ਜੋੜਿਆ ਗਿਆ। ਇਸ ਕੰਪੇਨ ਦੌਰਾਨ ਸਹਾਇਕ ਸਿਹਤ ਅਫ਼ਸਰ ਡਾ. ਚਰਨਜੀਤ ਸਿੰਘ, ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਐਪੀਡਿਮੋਲੋਜਿਸਟ ਡਾ. ਪਰਮਵੀਰ ਸਿੰਘ, ਐਪੀਡਿਮੋਲੋਜਿਸਟ ਡਾ. ਗੁੰਜਨ ਹੱਲ੍ਹਣ, ਡਿਪਟੀ ਐਮਈਆਈਓ ਪਰਮਜੀਤ ਕੌਰ, ਡੀਪੀਐਮ ਵਿਨੈ ਮਲ੍ਹਣ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਜਿਲ੍ਹਾ ਕਮਿਊਨਿਟੀ ਮੁਬਿਲਾਈਜ਼ਰ ਇੰਦਰਜੀਤ ਭੁੱਲਰ ਅਤੇ ਸਮੂਹ ਸਿਹਤ ਸਟਾਫ ਵੱਲੋਂ ‘ਐਂਟੀ ਤੰਬਾਕੂ ਪਲੈੱਜ’ ਉੱਤੇ ਆਪਣੇ ਸਿਗਨੇਚ ਕਰਕੇ ਇਸ ਗਤੀਵਿਧੀ ਵਿੱਚ ਆਪਣੀ ਸ਼ਮੂਲਿਅਤ ਕੀਤੀ ਗਈ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤੰਬਾਕੂਨੋਸ਼ੀ ਅਜੋਕੇ ਸਮਾਜ ਦੇ ਲਈ ਬੇਹਦ ਖਤਰਨਾਕ ਬਣ ਚੁੱਕੀ ਹੈ ਅਤੇ ਸਾਡੇ ਦੇਸ਼ ਵਿੱਚ ਹੋਣ ਵਾਲੀਆਂ ਮੌਤਾਂ ਦਾ ਇੱਕ ਅਹਿਮ ਕਾਰਣ ਬਣ ਰਹੀ ਹੈ। ਤੰਬਾਕੂ ਦੇ ਇਸਤੇਮਾਲ ਨੂੰ ਰੋਕਣ ਅਤੇ ਇਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਖੁਦ ਤਾਂ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦਾ ਹੀ ਹੈ, ਉਸ ਦੇ ਨਾਲ ਹੀ ਉਸਦੇ ਆਸ-ਪਾਸ ਦੇ ਲੋਕ ਵੀ ਇਸ ਨਾਲ ਪ੍ਰਵਾਭਿਤ ਹੋ ਜਾਂਦੇ ਹਨ, ਗਰਭਵਤੀ ਔਰਤਾਂ ‘ਤੇ ਬਚਿੱਆ ‘ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਤੰਦਰੁਸਤ ਸਿਹਤ ਲਈ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਤੋਂ ਬਚਾਅ ਜਰੂਰਡਾ. ਰਾਜੀਵ ਸ਼ਰਮਾ ਜਿਲ੍ਹਾ ਤਪਦਿਕ ਕੇਂਦਰ ਸਿਵਲ ਹਸਪਤਾਲ ਜਲੰਧਰ ਵਿਖੇ ਵੀ ਐਂਟੀ ਤੰਬਾਕੂ ਪਲੈੱਜ ਤਹਿਤ ਗਤੀਵਿਧੀ ਕੀਤੀ ਗਈ, ਜਿਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਸ਼ਰਮਾ, ਜਿਲ੍ਹਾ ਟੀਬੀ ਅਫ਼ਸਰ ਡਾ. ਰਘੂਪ੍ਰਿਯਾ, ਫਾਰਮੇਸੀ ਅਫ਼ਸਰ ਗੁਲਸ਼ਨ ਕੁਮਾਰ , ਸਿਹਤ ਸਟਾਫ ਅਤੇ ਆਮ ਲੋਕ ਹਾਜਰ ਸਨ। ਡਾ. ਰਾਜੀਵ ਸ਼ਰਮਾ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਸਰੀਰ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਮੂੰਹ, ਫੇਫੜੇ, ਸਾਹਨਾਲੀ, ਖਾਏ ਵਾਲੀ ਨਾਲੀ, ਪੇਸ਼ਾਬ ਦੀ ਗ੍ਰੰਥੀ ਆਦਿ ਦੇ ਕੈਂਸਰ ਤੋਂ ਇਲਾਵਾ ਦਿਲ ਅਤੇ ਫੇਫੜੇ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ ਤੰਬਾਕੂ ਦੇ ਕਾਰਣ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਇੱਕ ਵਿਅਕਤੀ ਦੀ ਉਮਰ ਤੰਬਾਕੂਨੋਸ਼ੀ ਨਾ ਕਰਨ ਵਾਲੇ ਨਾਲੋਂ ਔਸਤਨ 10 ਸਾਲ ਘੱਟ ਜਾਂਦੀ ਹੈ। ਤੰਬਾਕੂਨੋਸ਼ੀ ਕਾਰਨ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਬਸ਼ਰਤੇ ਕਿ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਤੋਂ ਬਚਿਆ ਜਾਵੇ।

 

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!