HealthJalandharPunjab

ਸਿਹਤ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਜਿਲ੍ਹਾ ਪੀਸੀ, ਪੀਐੱਨਡੀਟੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ

ਮਾਦਾ ਭਰੂਣ ਹੱਤਿਆ ਇੱਕ ਘਿਨੌਣੀ ਸਮਾਜਿਕ ਬੁਰਾਈ, ਜਿਲ੍ਹੇ ‘ਚ ਪੀਸੀ, ਪੀਐੱਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ—ਸਿਵਲ ਸਰਜਨ ਡਾ. ਰਮਨ ਸ਼ਰਮਾ
ਜਲੰਧਰ ਗਲੋਬਲ ਆਜਤੱਕ
ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਪੀਸੀ, ਪੀਐਨਡੀਟੀ ਐਕਟ ਨੂੰ ਜਿਲ੍ਹੇ ਵਿੱਚ ਸਖਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਬੁੱਧਵਾਰ ਨੂੰ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਜਿਲ੍ਹਾ ਐਡਵਾਇਜ਼ਰੀ ਕਮੇਟੀ (ਪੀਸੀ, ਪੀਐੱਨਡੀਟੀ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਡਾ. ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ ਪੀਸੀ, ਪੀਐੱਨਡੀਟੀ, ਡਾ. ਕੁਲਵਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਗਾਇਨੀ ਵਿਭਾਗ ਸਿਵਲ ਹਸਪਤਾਲ ਜਲੰਧਰ, ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ, ਮਨੋਜ ਕੁਮਾਰ ਸਹਾਇਕ ਜ਼ਿਲਾ ਅਟਾਰਨੀ ਜਲੰਧਰ, ਸੋਸ਼ਲ ਐਕਟੀਵਿਸਟ ਪਰਵੀਨ ਅਬਰੋਲ, ਸੰਦੀਪ ਕੁਮਾਰ ਐਲਪੀਓ, ਡਿਪਟੀ ਐਮਈਆਈਓ ਪਰਮਜੀਤ ਕੌਰ ਅਤੇ ਦੀਪਕ ਬਪੌਰੀਆ ਜਿਲ੍ਹਾ ਪੀਐਨਡੀਟੀ ਕੋਆਰਡੀਨੇਟਰ ਮੌਜੂਦ ਸਨ।

ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਕਿਹਾ ਕਿ ਮਾਦਾ ਭਰੂਣ ਹੱਤਿਆ ਇੱਕ ਬਹੁਤ ਹੀ ਘਿਨੌਣੀ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਜਿਲ੍ਹੇ ਵਿੱਚ ਪੀਸੀ, ਅਤੇ ਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਸਕੈਨਿੰਗ ਸੈਂਟਰਾਂ ਵਿੱਚ ਇੰਸਪੈਕਸ਼ਨਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀਸੀ, ਪੀਐੇਨਡੀਟੀ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੈਨ ਸੈਂਟਰਾਂ ਨੂੰ ਰੀਨਿਊਲ ਕਰਾਉਣ ਲਈ 14 ਅਰਜ਼ੀਆਂ ਅਤੇ ਨਵੇਂ ਸਕੈਨ ਸੈਂਟਰ ਖੋਲਣ ਲਈ 2 ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹਨ। ਮੀਟਿੰਗ ਦੌਰਾਨ ਸਮੂਹ ਪੀਸੀ, ਪੀਐਨਡੀਟੀ ਜਿਲ੍ਹਾ ਐਡਵਾਇਜ਼ਰੀ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਇਨ੍ਹਾਂ ਅਰਜ਼ੀਆਂ ‘ਤੇ ਵਿਚਾਰ ਕਰਦੇ ਹੋਏ 14 ਸੈਂਟਰਾਂ ਨੂੰ ਰੀਨਿਊਲ ਦੀ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਨਵੀਂ ਰਜਿਸਟਠੇਸ਼ਨ ਸੰਬੰਧੀ ਪ੍ਰਾਪਤ 2 ਪ੍ਰਤੀਬੇਨਤੀਆਂ ਬਾਰੇ ਕਮੇਟੀ ਮੈਂਬਰਾਂ ਵਿੱਚ ਵਿਚਾਰ ਚਰਚਾ ਹੋਈ ਜਿਸ ਦੌਰਾਨ ਨਵੀਂ ਰਜਿਸਟ੍ਰੇਸ਼ਨ ਲਈ ਆਈ 1 ਪ੍ਰਤੀਬੇਨਤੀ ਨੂੰ ਮੰਜੂਰੀ ਦੇ ਦਿੱਤੀ ਗਈ ਅਤੇ 1 ਨੂੰ ਦਸਤਾਵੇਜ ਵਾਚਣ ਉਪਰੰਤ ਮੈਂਬਰਾਂ ਵੱਲੋਂ ਵਿਚਾਰਾਧੀਨ ਰੱਖਿਆ ਗਿਆ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!