HealthJalandharPunjab

ਸਿਹਤ ਵਿਭਾਗ ਵਲੋਂ ਹੈਪੇਟਾਈਟਸ-ਬੀ ਦਾ ਟੀਕਾ ਮੁਫ਼ਤ ਲਗਾਉਣ ਦੀ ਸ਼ੁਰੂਆਤ

ਹੈਪੇਟਾਈਟਸ-ਬੀ ਤੋਂ ਪ੍ਰਭਾਵਿਤ ਮਾਂ ਦੇ ਨਵਜੰਮੇ ਬੱਚੇ ਨੂੰ ਲਗਾਈਆ ਪਹਿਲਾ ਮੁਫ਼ਤ ਟੀਕਾ
ਗਲੋਬਲ ਆਜਤੱਕ ਜਲੰਧਰ
ਸਿਹਤ ਵਿਭਾਗ ਜਲੰਧਰ ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਆਮ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਇਸਦੇ ਚੱਲਦਿਆਂ ਹੀ ਸਿਹਤ ਵਿਭਾਗ ਵੱਲੋਂ ਹੈਪੇਟਾਈਟਸ-ਬੀ ਦਾ ਮੁਫ਼ਤ ਟੀਕਾ ਲਗਾਉਣ ਦੀ ਸ਼ੁਰੂਆਤ ਬੁੱਧਵਾਰ ਨੂੰ ਸਿਵਲ ਹਸਪਤਾਲ ਜਲੰਧਰ ਦੇ ਜੱਚਾ-ਬੱਚਾ ਸਿਹਤ ਕੇਂਦਰ ‘ਚ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ ਐਸਐਨਸੀਯੂ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੌਪੜਾ ਦੀ ਦੇਖਰੇਖ ਵਿੱਚ ਨਵਜੰਮੇ ਬੱਚੇ ਨੂੰ ਹੈਪੇਟਾਈਟਸ-ਬੀ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਮਨੋਰਥ ਨਾਲ ਟੀਕਾ ਲਗਾ ਕੇ ਕੀਤੀ ਗਈ, ਜਿਕਰਯੋਗ ਹੈ ਕਿ ਇਸ ਨਵਜੰਮੇ ਬੱਚੇ ਦੀ ਮਾਂ ਹੈਪੇਟਾਈਟਸ-ਬੀ ਤੋਂ ਪ੍ਰਭਾਵਿਤ ਸੀ ਅਤੇ ਬੱਚੇ ਨੂੰ ਹੈਪੇਟਾਈਟਸ-ਬੀ ਦੀ ਲਾਗ ਤੋਂ ਬਚਾਉਣ ਲਈ ਲਾਜ਼ਮੀ ਸੀ ਅਤੇ ਪਹਿਲਾਂ ਇਹ ਟੀਕਾ ਮੁਫਤ ਨਹੀਂ ਲਗਾਇਆ ਜਾਂਦਾ ਸੀ।
ਇਸ ਮੌਕੇ ਸਰਵਿਲਾਂਸ ਮੈਡੀਕਲ ਅਫ਼ਸਰ ਡਬਲਯੂਐਚਓ ਡਾ. ਗਗਨ ਸ਼ਰਮਾ, ਐਪੀਡਮੋਲੋਜਿਸਟ ਡਾ. ਸੋਭਨਾ ਬਾਂਸਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਮਨਪ੍ਰੀਤ ਸਿੰਘ ਫੀਲਡ ਮੋਨੀਟਰ ਡਬਲਯੂਐਚਓ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!