HealthJalandharPunjab

ਸਿਹਤ ਵਿਭਾਗ ਵੱਲੋਂ ਅਰਬਨ ਸੀਐਚਸੀ ਪੀਏਪੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਡੇਂਗੂ-ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ

*ਪੀਏਪੀ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਡੇਂਗੂ-ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ*
ਜਲੰਧਰ *ਗਲੋਬਲ ਆਜਤੱਕ*
ਮਲੇਰੀਆ ‘ਤੇ ਡੇਂਗੂ ਬੁਖਾਰ ਤੋਂ ਬਚਾਓ ਪ੍ਰਤੀ ਸਮਾਜ ਵਿੱਚ ਜਨ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਲਗਾਤਾਰ ਗਤੀਵਿਧੀਆਂ ਤੇਜ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜਰ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਰਬਨ ਸੀਐਚਸੀ ਪੀਏਪੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਅਰਬਨ ਸੀਐਚਸੀ ਪੀਏਪੀ ਵਿਖੇ 200 ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਐਸਐਮਓ ਡਾ. ਪਰਮਜੀਤ ਸਿੰਘ ਅਤੇ ਜਿਲ੍ਹਾ ਐਪੀਡਿਮਿਲੋਜਿਸਟ ਡਾ. ਆਦਿਤਯ ਪਾਲ ਵੱਲੋਂ ਡੇਂਗੂ ਅਤੇ ਮਲੇਰੀਆ ਪ੍ਰਤੀ ਜਾਗੂਰਕ ਕੀਤਾ ਗਿਆ। ਡਾ. ਆਦਿਤਯ ਪਾਲ ਵੱਲੋਂ ਪੀਪੀਟੀ ਰਾਹੀਂ ਪੁਲਿਸ ਮੁਲਾਜਮਾਂ ਨੂੰ ਮਲੇਰੀਆ ਬੁਖਾਰ ਦੇ ਲੱਛਣਾਂ ਅਤੇ ਬਚਾਓ ਆਦਿ ਸੰਬੰਧੀ ਜਾਣਕਾਰੀ ਦਿੱਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਪੀਰਦਾਦ ਵਿਖੇ ਐਪੀਡਿਮੋਲੋਜਿਸਟ ਡਾ. ਗੁੰਜਨ ਹੱਲਣ ਨੇ ਸਕੂਲੀ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਨੂੰ ਫੈਲਣ ਤੋਂ ਰੋਕਣ ਦੇ ਉਪਾਅ ਬਾਰੇ ਸਚੇਤ ਕਰਦੇ ਹੋਏ ਜਾਗਰੂਕ ਕੀਤਾ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ-ਮਲੇਰੀਆ ਜਾਗਰੂਕਤਾ ਪੋਸਟਰ ਵੀ ਬੱਚਿਆਂ ਨੂੰ ਵੰਡੇ ਗਏ। ਇਸ ਮੌਕੇ ਸਕੂਲ ਮੁਖੀ ਰਜਨੀ, ਸੰਜੀਵ ਕੁਮਾਰ, ਰਜਿੰਦਰ, ਪਰਦੀਪ ਅਤੇ ਅਨਿਲ ਮਹਾਜਨ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!