JalandharPunjab

ਸਿਹਤ ਸਟਾਫ ਲਈ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਸੰਕੇਤਕ ਭਾਸ਼ਾ ਦੀ ਮੁੱਢਲੀ ਟ੍ਰੇਨਿੰਗ ਦਾ ਆਯੋਜਨ*

*ਸਿਹਤ ਸਟਾਫ ਲਈ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਸੰਕੇਤਕ ਭਾਸ਼ਾ ਦੀ ਮੁੱਢਲੀ ਟ੍ਰੇਨਿੰਗ ਦਾ ਆਯੋਜਨ*
*ਸੁਣਨ ਅਤੇ ਬੋਲਣ ਵਿੱਚ ਅਸਮਰਥ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ‘ਚ ਹੋਵੇਗੀ ਆਸਾਨੀ—ਡਾ. ਰਣਜੀਤ ਸਿੰਘ
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜਿਲ੍ਹੇ ਵਿੱਚ ਸੁਣਨ ਅਤੇ ਬੋਲਣ ਵਿੱਚ ਅਸਮਰਥ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਲੈਣ ਵਿੱਚ ਪਰੇਸ਼ਾਨੀ ਨਾ ਹੋਵੇ, ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਰਣਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਸੰਕੇਤਕ ਭਾਸ਼ਾ ਦੀ ਮੁੱਢਲੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਬਲਾਕ ਪੱਧਰ ਤੋਂ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਅਤੇ ਅਰਬਨ ਐਲਐਚਵੀਜ਼ ਨੂੰ ਦਿੱਤੀ ਗਈ। ਇਸ ਮੌਕੇ ਡਿਪਟੀ ਐਮਈਆਈਓ ਤਰਸੇਮ ਲਾਲ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਅਨਿਲ ਮਹਾਜਨ ਮੌਜੂਦ ਸਨ।

ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਸਿਹਤ ਸਟਾਫ ਨੂੰ ਇਸ ਸੰਕੇਤਕ ਭਾਸ਼ਾ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਜੇਕਰ ਕੋਈ ਸੁਣਨ-ਬੋਲਣ ਵਿੱਚ ਅਸਮਰਥ ਵਿਅਕਤੀ ਸਿਹਤ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਉਨ੍ਹਾਂ ਕੋਲ ਸਿਹਤ ਸੰਸਥਾ ਵਿਖੇ ਆਉਂਦਾ ਹੈ ਤਾਂ ਉਹ ਸੰਕੇਤਕ ਭਾਸ਼ਾ ਰਾਂਹੀ ਉਸ ਨਾਲ ਵਾਰਤਾਲਾਪ ਕਰ ਸਕਣ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਸਿਹਤ ਸੇਵਾਵਾਂ ਦਾ ਫਾਇਦਾ ਪਹੁੰਚਾਇਆਂ ਜਾ ਸਕੇ। ਉਨ੍ਹਾਂ ਦੱਸਿਆ ਕਿ  ਇਹ ਸਿਖਲਾਈ ਪ੍ਰਾਪਤ ਕਰਨ ਉਪਰੰਤ ਬੀਈਈਜ਼ ਅਤੇ ਐਲਐਚਵੀਜ਼ ਵੀ ਆਪਣੇ-ਆਪਣੇ ਖੇਤਰ ‘ਚ ਸੰਬੰਧਤ ਸਟਾਫ ਨੂੰ ਸੰਕੇਤਕ ਭਾਸ਼ਾ ਦੀ ਜਾਣਕਾਰੀ ਦੇਣਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!