JalandharProtestPunjab

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੀਐੱਡ ‘ਤੇ ਟੈੱਟ ਪਾਸ ਅਧਿਆਪਕਾਂ ਨੂੰ ਫੇਰ ਦਿੱਤਾ ਲਾਰਾ

ਬੀਐਡ ਟੈਟ ਪਾਸ ਅਧਿਆਪਕਾਂ ‘ਚ ਭਾਰੀ ਰੋਸ
ਜਲੰਧਰ (ਅਮਰਜੀਤ ਸਿੰਘ ਲਵਲਾ)
ਬੀਤੇ ਕੱਲ ਆਤਮ ਦਾਹ ਦੀ ਕੋਸਿਸ਼ ਕਰਨ ਵਾਲੇ ਬੇਰੁਜ਼ਗਾਰ ਬੀਐੱਡ ਟੈਟ ਪਾਸ ਅਧਿਆਪਕਾਂ ਨੂੰ ਅੱਜ ਫੇਰ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੀਟਿੰਗ ਵਿੱਚ ਲਾਰਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸੰਦੀਪ ਗਿੱਲ, ਅਮਨ ਸੇਖਾ, ਰਸ਼ਪਾਲ ਸਿੰਘ, ਗਗਨਦੀਪ ਕੌਰ ‘ਤੇ ਪ੍ਰਿਤਪਾਲ ਕੌਰ ਆਧਾਰਿਤ ਪੰਜ ਮੈਂਬਰੀ ਵਫ਼ਦ ਦੀ ਮੀਟਿੰਗ ਸਿੱਖਿਆ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਉੱਤੇ ਹੋਈ। ਜਿੱਥੇ ਮੁੜ ਬੇਰੁਜ਼ਗਾਰਾਂ ਨੇ ਮਾਸਟਰ ਕੇਡਰ ਦੀ ਭਰਤੀ ਦਾ ਵਿਸ਼ਾ ਵਾਰ ਇਸਤਿਹਾਰ ਜਾਰੀ ਕਰਨ ਅਤੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਦੇਣ ਦੀ ਮੰਗ ਕੀਤੀ।ਪਰ ਸਿੱਖਿਆ ਮੰਤਰੀ ਨੇ ਅਜੇ ਤਕ ਅਸਾਮੀਆਂ ਦੀ ਗਿਣਤੀ ਅਤੇ ਇਸਤਿਹਾਰ ਜਾਰੀ ਕਰਨ ਤੋਂ ਟਾਲ ਮਟੋਲ ਕੀਤਾ ਹੈ।
ਇੱਧਰ ਬੇਰੁਜ਼ਗਾਰਾਂ ਨੇ ਟੈਂਕੀ ਹੇਠ ਫੇਰ ਜ਼ਬਰਦਸਤ ਨਾਹਰੇਬਾਜੀ ਕਰਕੇ ਮੁੜ ਜਲਦੀ ਮੰਤਰੀ ਨੂੰ ਘੇਰਨ ਅਤੇ ਪੰਜਾਬ ਅੰਦਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਘਿਰਾਓ ਤੇਜ਼ ਕਰਨ ਦਾ ਐਲਾਨ ਕੀਤਾ। ਮੋਰਚੇ ਦੇ 57ਵੈ ਦਿਨ ਵੀ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਟੈਂਕੀ ਉੱਤੇ ਬੈਠੇ ਹੋਏ ਹਨ।
ਇਸ ਮੌਕੇ ਬਲਰਾਜ ਫਰੀਦਕੋਟ, ਬਲਕਾਰ ਮਾਨਸਾ, ਕੁਲਵੰਤ ਲੋਂਗੋਵਾਲ, ਹਰਪ੍ਰੀਤ ਸਿੰਘ ਹੈਪੀ, ਕਿਰਨ, ਹਰਦੀਪ ਅਤੇ ਮਲਕਪ੍ਰੀਤ ਸਾਰੇ ਮਾਲੇਰਕੋਟਲਾ, ਅਵਤਾਰ ਸਿੰਘ, ਮਨਦੀਪ ਸਿੰਘ, ਗੁਰਮੇਲ ਬਰਗਾੜੀ, ਰਸਨ ਦੀਪ ਸਿੰਘ ਰਿੰਕਾ, ਸੁਰਿੰਦਰ ਅਤੇ ਸੰਦੀਪ ਮਾਨਸਾ, ਸੁਖਜੀਤ ਫਰੀਦਕੋਟ ਆਦਿ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!