Punjab

ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਘਰ ਦੀ ਛੱਤ ‘ਤੇ ਚੜ੍ਹਾਇਆ ਕਾਲਾ ਝੰਡਾ

ਨਵਜੋਤ ਸਿੱਧੂ ਨੇ ਘਰ ਦੀ ਛੱਤ ‘ਤੇ ਚੜ੍ਹਾਇਆ ਕਾਲਾ ਝੰਡਾ
ਅੰਮ੍ਰਿਤਸਰ (ਗਲੋਬਲ ਆਜਤੱਕ)
ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਆਪਣੇ ਘਰ ਦੀ ਛੱਤ ‘ਤੇ ਲਗਾਇਆ ਕਾਲਾ ਝੰਡਾ ਦੱਸ ਦੇਈਏ ਕਿ 26 ਮਈ ਨੂੰ ਕਿਸਾਨਾਂ ਦੇ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਰਹੇ ਹਨ। ਇਸ ਦਿਨ ਨੂੰ ਕਿਸਾਨ ਕਾਲਾ ਦਿਵਸ ਦੇ ਤੌਰ ਤੇ ਮਨਾ ਰਹੇ ਹਨ। ਕਾਲੇ ਦਿਵਸ ਦੇ ਲਈ ਪੰਜਾਬ ਦੇ ਪਿੰਡ-ਪਿੰਡ ਵਿੱਚ ਤਿਆਰੀਆਂ ਚੱਲ ਰਹੀਆਂ ਹਨ।
ਲੋਕ ਕਾਲੇ ਝੰਡੇ ‘ਤੇ ਕਾਲੇ ਕੱਪੜੇ ਸਵਾ ਰਹੇ ਹਨ, ਇਸੇ ਸਬੰਧ ਵਿਚ ਸਿੱਧੂ ਨੇ ਆਪਣੇ ਘਰ ਦੀ ਛੱਤ ਤੇ ਕਾਲਾ ਝੰਡਾ ਲਗਾਇਆ,ਜਾਣਕਾਰੀ ਮੁਤਾਬਕ ਤਿੰਨੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਦੀ ਸਿੰਧੂ ਬਾਰਡਰ, ਟਿਕਰੀ, ਗਾਜ਼ੀਪੁਰ ਬਾਰਡਰ, ‘ਤੇ ਨਵੰਬਰ ਤੋਂ ਹੀ ਪ੍ਰਦਰਸ਼ਨ ਕਰ ਰਹੇ ਹਨ। ਜਦਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ। ਕਿਸਾਨਾਂ ਅਤੇ ਕੇਂਦਰ ਦੇ ਵਿਚ ਇਸ ਮੁੱਦੇ ਨੂੰ ਬਾਈ ਜਨਵਰੀ ਤੋਂ ਕੋਈ ਗੱਲਬਾਤ ਨਹੀਂ ਹੋਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!