JalandharPunjab

ਸੀਆਈਏ ਦਿਹਾਤੀ ਪੁਲਿਸ ਜਲੰਧਰ ਵਲੋਂ 100 ਕਿੱਲੋ ਗਾਮ ਡੋਡੇ ਚੂਰਾ ਪੋਸਤ ‘ਤੇ 15 ਗ੍ਰਾਮ ਹੈਰੋਇਨ ਸਮੇਤ 5 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ

100 ਕਿੱਲੋ ਗਾਮ ਡੋਡੇ ਚੂਰਾ ਪੋਸਤ ‘ਤੇ 15 ਗ੍ਰਾਮ ਹੈਰੋਇਨ ਸਮੇਤ 5 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਵੀਨ ਸਿੰਗਲਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਢਿੱਲੋ ਪੀਪੀਐੱਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਰਣਜੀਤ ਸਿੰਘ ਬਦੇਸ਼ਾ ਪੀਪੀਐੱਸ ਉਪ- ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਆਨਸਰਾਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 12-08-2021 ਨੂੰ ਐਸਆਈ ਪੰਕਜ ਕੁਮਾਰ ਸੀਆਈਏ ਸਟਾਫ ਜਲੰਧਰ – ਦਿਹਾਤੀ ਸਮਤੇ ਪੁਲਿਸ ਟੀਮ ਨੇ ਮੁਖਬਰ ਖਾਸ ਦੀ ਇਤਲਾਹ ‘ਤੇ ਬਾਹਦ ਰਕਬਾ ਪਿੰਡ ਨਰੰਗਪੁਰ ਏਰੀਆ ਥਾਣਾ ਪਤਾਰਾ ਤੋ ਚੈਕਿੰਗ ਦੌਰਾਨ ਇੱਕ ਕਾਰ ਆਲਟੋ ਨੰਬਰੀ ਪੀਬੀ 07-ਬੀਸੀ- 8190 ਵਿੱਚੋਂ 100 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਜਸਵਿੰਦਰ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਮੀਰਾਪੁਰ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਮੁੱਕਦਮਾ ਨੰਬਰ 59 ਮਿਤੀ 12-08-2021 ਜੁਰਮ 15ਸੀ- 61-85 ਐੱਨਡੀਪੀਐੱਸ ਐਕਟ ਥਾਣਾ ਪਤਾਰਾ ਜਿਲਾ ਜਲੰਧਰ- ਦਿਹਾਤੀ ਦਰਜ ਰਜਿਸਟਰ ਕਰਕੇ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਪੁੱਛ ਗਿੱਛ ਦੌਰਾਨ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਮੀਰਾਪੁਰ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਬ੍ਰਾਮਦ 100 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਉਸ ਨੇ ਸ੍ਰੀਨਗਰ ਤੋਂ ਕਿਸੇ ਟੱਰਕ ਡਰਾਈਵਰ ਕੋਲੋਂ ਮੰਗਵਾਏ ਸੀ। ਇਸ ਤੋਂ ਪਹਿਲਾਂ ਵੀ ਉਹ ਉਸੇ ਹੀ ਟੱਰਕ ਡਰਾਈਵਰ ਕੋਲੋਂ ਡੋਡੇ ਚੂਰਾ ਪੋਸਤ ਮੰਗਵਾ ਕੇ ਪਰਚੂਨ ਵਿੱਚ ਵੇਚ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ‘ਤੇ 2 ਮੁੱਕਦਮੇ ਡੋਡੇ ਚੂਰਾ ਪੋਸਤ ਦੇ ਦਰਜ ਹਨ। ਜਿਹਨਾ ਵਿੱਚ ਦੋਸ਼ੀ 2 ਵਾਰ ਜੇਲ ਜਾ ਚੁੱਕਾ ਹੈ ‘ਤੇ ਹੁਣ ਜਮਾਨਤ ‘ਤੇ ਆਇਆ ਸੀ। ਮੁੱਕਦਮਾ ਨੰਬਰ 59 ਮਿਤੀ 12-08-2021 ਜੁਰਮ 15ਸੀ- 61-85 ਐੱਨਡੀਪੀਐੱਸ ਐਕਟ ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਨੇ ਬਾਮਦਗੀ ਇੱਕ ਕਾਰ ਆਲਟੋ ਨੰਬਰੀ ਪੀਬੀ07- ਬੀਸੀ- 8190, ਚੋਂ 100 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਇਸੇ ਤਰ੍ਹਾਂ ਮਿਤੀ 09-08-2021 ਨੂੰ ਐਸਆਈ ਅਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਸ਼ੀਆਨ ਗੁਰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨਡਾਲੋਂ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਉਸ ਦੇ ਭਰਾ ਗੁਰਵਿੰਦਰ ਸਿੰਘ ਸਮੇਤ ਕਾਬੂ ਕਰਕੇ ਗੁਰਦੀਪ ਸਿੰਘ ਪਾਸੋ 5 ਗ੍ਰਾਮ ਹੈਰੋਇਨ ਅਤੇ ਗੁਰਵਿੰਦਰ ਸਿੰਘ ਪਾਸੋ 5 ਨਸ਼ੀਲੀਆਂ ਸ਼ੀਸ਼ੀਆਂ ਬ੍ਰਾਮਦ ਕਰਕੇ ਮੁੱਕਦਮਾ ਨੰਬਰ 11 ਮਿਤੀ 09-08-2021 ਜੁਰਮ 21,22 / 61 / 85 ਐੱਨਡੀਪੀਐੱਸ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਦੋਨਾ ਦੋਸ਼ੀਆਂ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ। ਦੋਸ਼ੀ ਗੁਰਦੀਪ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆ ਵਿੱਚ ਕੁੱਲ 14 ਮੁੱਕਦਮੇ ਦਰਜ ਹਨ ਜੋ ਗੁਰਦੀਪ ਸਿੰਘ ਕੁੱਲ ਮੁੱਕਦਮਿਆ ਵਿੱਚ ਪੁਲਿਸ ਨੂੰ ਲੋੜੀਂਦਾ ਵੀ ਹੈ। ਮੁੱਕਦਮਾ ਨੰਬਰ 111 ਮਿਤੀ 09-08-2021 ਜੁਰਮ 21, 22/61/85 ਐੱਨਡੀਪੀਐੱਸ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ-ਦਿਹਾਤੀ (ਬਾਮਦਗੀ 5 ਗ੍ਰਾਮ ਹੈਰੋਇਨ ਅਤੇ 5 ਨਸ਼ੀਲੀਆਂ ਸ਼ੀਸ਼ੀਆਂ ਇਕ ਮੋਟਰਸਾਈਕਲ)

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!