JalandharPunjab

ਸੀਆਈਏ ਦਿਹਾਤ ਪੁਲਿਸ ਵੱਲੋਂ ਪੈਸੇ ਦੁੱਗਣੇ ਤਿੱਗਣੀ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦੇ 6 ਮੈਂਬਰ ਗ੍ਰਿਫ਼ਤਾਰ

ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦੇ 6 ਮੈਂਬਰ ਗ੍ਰਿਫ਼ਤਾਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਸੀਆਈਏ ਸਟਾਫ ਦਿਹਾਤੀ ਪੁਲਸ ਨੇ ਮੁਖਬਰ ਖਾਸ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਰੁਪਏ ਦੁੱਗਣੇ ਤਿਗਣੇ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਕਦੀ ਤੇ ਚਿੱਟੇ ਕਾਗਜ਼ ਦੀਆਂ ਗੱਠਾਂ ਤੇ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਬਰਾਮਦ ਕੀਤੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਸਟਾਫ 2 ਦੇ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਖਾਸ ਦੀ ਸੂਚਨਾ ਮਿਲੀ ਸੀ ਕਿ ਗੁਰਾਇਆ ਇਲਾਕੇ ਚ ਇਕ ਅਜਿਹਾ ਗਰੋਹ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ ਜੋ ਕਿ ਲੋਕਾਂ ਨੂੰ ਰੁਪਏ ਦੁੱਗਣੇ ਤਿਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਅਤੇ ਚਿੱਟੇ ਕਾਗਜ਼ਾਂ ਦੀਆਂ ਗੱਲਾਂ ਜਿਨ੍ਹਾਂ ਉੱਤੇ ਥੱਲੇ ਇਕ ਅਸਲੀ ਨੋਟ ਲੱਗਾ ਹੁੰਦਾ ਹੈ ਦੇ ਦਿੰਦੇ ਸਨ ਜਦ ਵਿਅਕਤੀਆਂ ਆਪਣੇ ਘਰ ਜਾ ਕੇ ਰੁਪਏ ਕਰਦਾ ਸੀ ਤੇ ਫੇਰ ਉਸ ਨੂੰ ਪਤਾ ਲੱਗਦਾ ਸੀ ਕਿ ਉਹ ਠੱਗਿਆ ਜਾ ਚੁੱਕਾ ਹੈ। ਇਨ੍ਹਾਂ ਨੇ ਹਰਿਮੰਦਰ ਪਾਲ ਉਰਫ ਲਾਡੀ ਵਾਸੀ ਅਵਤਾਰ ਨਗਰ ਨਾਲ ਹੀ ਪਚੱਤਰ ਹਜ਼ਾਰ ਰੁਪਏ ਦੀ ਠੱਗੀ ਕੀਤੀ ਸੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਪਤਾ ਲੱਗਾ ਕਿ ਉਕਤ ਗਰੋਹ ਦੇ ਮੈਂਬਰ ਇਸ ਵੇਲੇ ਥਾਣਾ ਮੰਡੀ ਗੁਰਾਇਆ ਲਾਗੇ ਕਾਰ ਨੰਬਰ ਡੀਐੱਲ -3 ਸੀਬੀਐੱਸ-7342 ‘ਚ ਬੈਠੇ ਸ਼ਿਕਾਰ ਦੀ ਤਲਾਸ਼ ਚ ਹਨ ਅਤੇ ਉਨ੍ਹਾਂ ਕੋਲ ਨਕਲੀ ਚੂਰਨ ਵਾਲੇ ਨੋਟ ਤੇ ਚਿੱਟੇ ਕਾਗਜ਼ਾਂ ਦੀਆਂ ਗੱਠਾਂ ਤੋਂ ਇਲਾਵਾ ਭਾਰਤੀ ਕਰੰਸੀ ਵੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਟਾਫ ਦੇ ਮੁਖੀ ਪੁਸ਼ਪ ਬਾਲੀ ਵੱਲੋਂ ਏਐਸਆਈ ਬਲਵਿੰਦਰ ਸਿੰਘ ਦੀ ਇੱਕ ਟੀਮ ਬਣਾ ਕੇ ਗੁਰਾਇਆ ਦਾਣਾ ਮੰਡੀ ਵੱਲ ਭੇਜੀ ਗਈ ਜਿਨ੍ਹਾਂ ਨੇ ਉਕਤ ਨੰਬਰ ਦੀ ਗੱਡੀ ਚ ਬੈਠੇ ਦੀਨਾ ਨਾਥ ਚੌਧਰੀ, ਬਲੇਸ਼ਵਰ ਰਾਮ ਘਨ੍ਹੱਈਆ, ਰਮੇਸ਼, ਸਾਰੇ ਵਾਸੀ ਬਿਹਾਰ, ਅਨੂਪ ਸ਼ਰਮਾ ਤੇ ਅਤੁਲ ਬੱਬਰ, ਵਾਸੀ ਅਮਰਦਾਸ ਨਗਰ ਜਲੰਧਰ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਦੋ ਕਿੱਟਾਂ ਬਰਾਮਦ ਕੀਤੀਆਂ ਜਿਨ੍ਹਾਂ ਚ ਚੋਂ ਪੁਲਿਸ ਨੂੰ ਇੱਕ ਲੱਖ ਰੁਪਏ ਦੀ ਨਗਦੀ ਗਿਆਰਾਂ ਗੱਠਾਂ ਚਿੱਟੇ ਕਾਗਜ਼ਾਂ ਦੀਆਂ ਜਿਨ੍ਹਾਂ ਦੇ ਉੱਤੇ ਥੱਲੇ ਇੱਕ-ਇੱਕ ਸੌ-ਸੌ ਦਾ ਅਸਲੀ ਨੋਟ ਲੱਗਾ ਹੋਇਆ ਹੈ ਪੱਤੇ ਦੋ ਲੱਖ ਅੱਸੀ ਹਜ਼ਾਰ ਰੁਪਏ ਦੇ ਚੂਰਨ ਵਾਲੇ ਨੋਟ ਬਰਾਮਦ ਹੋਏ। ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਹੁਣ ਤਕ ਇਨ੍ਹਾਂ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!