
ਸੀਆਈਏ ਸਟਾਫ਼ ਜਲੰਧਰ ਪੁਲਿਸ ਵਲੋਂ 50 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕੀਤਾ ਕਾਬੂ
ਸੀਆਈਏ ਸਟਾਫ਼ ਜਲੰਧਰ ਪੁਲਿਸ ਵਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਜਲੰਧਰ (ਗਲੋਬਲ ਆਜਤੱਕ)
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈਪੀਐਸ, ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਆਈਪੀਐਸ, ਡੀਸੀਪੀ/ ਇਨਵ, ਦੀ ਨਿਗਰਾਨੀ ਹੇਠ ਕੰਵਲਪ੍ਰੀਤ ਸਿੰਘ ਚਾਹਲ ਪੀਪੀਐਸ, ਏਡੀਸੀਪੀ, ਇਨਵ, ਅਤੇ ਪਰਮਜੀਤ ਸਿੰਘ, ਪੀਪੀਐਸ, ਏਸੀਪੀ ਡਿਟੈਕਟਿਵ, ਦੀ ਯੋਗ ਅਗਵਾਈ ਹੇਠ ਐਸਆਈ ਅਸ਼ੋਕ ਕੁਮਾਰ ਇੰਚਾਰਜ ਸੀਆਈਏ ਸਟਾਫ਼ ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤੱਸਕਰ ਨੂੰ ਕਾਬੂ ਕਰਕੇ ਉਸ ਪਾਸੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 22-01-2023 ਨੂੰ ਸੀਆਈਏ ਸਟਾਫ਼ ਦੀ ਪੁਲਿਸ ਟੀਮ ਐਸਆਈ ਅਸ਼ੋਕ ਕੁਮਾਰ ਇੰਚਾਰਜ ਸੀਆਈਏ ਸਟਾਫ਼ ਜਲੰਧਰ ਦੀ ਅਗਵਾਈ ਹੇਠ ਆਰਮੀ ਏਰੀਆ ਗੜ੍ਹਾ ਤੋਂ ਬਾਬਾ ਜਗਜੀਵਨ ਸਿੰਘ ਚੌਕ ਗੜ੍ਹਾ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਅਮਰ ਨਾਥ ਭਗਤ ਪਾਰਕ ਗੜ੍ਹਾ ਤੋਂ ਥੋੜ੍ਹਾ ਪਿਛੇ ਹੀ ਸੀ ਤਾਂ ਬਾਬਾ ਜਗਜੀਵਨ ਸਿੰਘ ਚੌਕ ਗੜ੍ਹਾ ਵੱਲੋਂ ਇੱਕ ਮੋਨਾ ਨੌਜੁਆਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛੇ ਨੂੰ ਮੋੜਨ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਜੇਸ਼ ਕੁਮਾਰ ਉਰਫ ਸਨੀ ਪੁੱਤਰ ਉਮ ਪ੍ਰਕਾਸ਼ ਵਾਸੀ ਮਕਾਨ ਨੰਬਰ 756 ਕਬੀਰ ਚੋਕ ਨੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਜਲੰਧਰ ਦੱਸਿਆ।
ਜਿਸ ਤੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਕਾਬੂਸ਼ੁਦਾ ਸ਼ਖਸ ਰਜੇਸ਼ ਕੁਮਾਰ ਉਰਫ ਸਨੀ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਬ੍ਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈਕ ਕਰਨ ਤੋਂ ਉਸ ਵਿਚੋਂ ਹੈਰੋਇਨ ਬ੍ਰਾਮਦ ਹੋਈ।ਜਿਸ ਦਾ ਵਜਨ ਕਰਨ ਤੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 7 ਜਲੰਧਰ ਵਿਖੇ ਮੁਕੱਦਮਾ ਨੰਬਰ 11 ਮਿਤੀ 22-01- 2023 ਅ/ਧ- 21, ਐਨਡੀਪੀਐਸ ਐਕਟ, ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ ‘ਤੇ ਇਸ ਦੇ ਫਾਰਵੱਡ-ਬੈਂਕਵਰਡ ਲਿੰਕੇਜ਼ ਚੈਕ ਕਰਕੇ ਇਸ ਦੇ ਸਾਥੀ ਨਸ਼ਾ ਤਸਕਰ ਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਤਸਕਰ ਦੀ ਚੈਨ ਬਰੇਕ ਕੀਤੀ ਜਾ ਸਕੇ।



