JalandharPolice actionPunjab

ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਪੀਐੱਨਬੀ ਬੈਂਕ ਡਕੈਤੀ ਕਰਨ ਵਾਲਾ 1 ਦੋਸ਼ੀ ਕਾਬੂ

ਬੈਂਕ ‘ਚ ਡਾਕਾ ਮਾਰਨ ਵਾਲੇ ਗੈਂਗ ਦੇ ਮੈਂਬਰ ਕੋਲੋਂ 70,000/- ਰੁਪਏ ਬਰਾਮਦ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਆਨਸਰਾਂ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਵਰਨਦੀਪ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਰਵਾਈ ਕਰਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਜਸਵਿੰਦਰ ਸਿੰਘ ਚਾਹਲ ਪੀਪੀਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਦੇ ਏਐਸਆਈ ਰੇਸ਼ਮ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪੀਐੱਨਬੀ ਬੈਂਕ ਪਿੰਡ ਦੇਤਵਾਲ ਥਾਣਾ ਦਾਖਾ ਜਿਲ੍ਹਾ ਲੁਧਿਆਣਾ ਵਿੱਚ ਡਾਕਾ ਮਾਰਨ ਵਾਲੇ ਗੈਂਗ ਦੇ 1 ਮੈਂਬਰ ਨੂੰ ਡਾਕੇ ਦੌਰਾਨ ਲੁੱਟੀ ਹੋਈ 70,000/- ਹਜਾਰ ਦੀ ਨਗਦੀ ਸਮੇਤ ਵਰਤੇ ਗਏ ਸਪਲੈਂਡਰ ਪਲੱਸ ਮੋਟਰਸਾਈਕਲ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਏਐਸਆਈ ਰੇਸ਼ਮ ਸਿੰਘ ਸਮੇਤ ਪੁਲਿਸ ਪਾਰਟੀ ਬਾ-ਹੱਦ ਰਕਬਾ ਪੁਲ ਨਹਿਰ ਪਿੰਡ ਕਪੂਰ ਏਰੀਆ ਥਾਣਾ ਪਤਾਰਾ ਮੌਜੂਦ ਸੀ। ਜਿਥੇ ਮੁਖਬਰ ਖਾਸ ਦੀ ਇਤਲਾਹ ‘ਤੇ ਸੋਮ ਨਾਥ ਉਰਫ ਰਵੀ ਪੁੱਤਰ ਸੋਹਨ ਲਾਲ ਵਾਸੀ ਪਿੰਡ ਨੰਗਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਨੂੰ ਸਪਲੈਂਡਰ ਪਲੱਸ ਮੋਟਰਸਾਈਕਲ ਸਮੇਤ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਪਾਸੋਂ 70,000/-ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਕੀਤੇ ਗਏ ਅਤੇ ਮੁਕੱਦਮਾਂ ਨੰਬਰ 65 ਮਿਤੀ 13-08-2022 ਜੁਰਮ 379-ਬੀ, 392, 395, 482 ਭ/ਦ ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇੱਥੇ ਇਹ ਵਰਨਣਯੋਗ ਹੈ ਕਿ ਦੋਸ਼ੀ ਸੋਮ ਨਾਥ ਉਕਤ ਨੇ ਦੌਰਾਨੇ ਪੁੱਛ-ਗਿੱਛ ‘ਚ ਦੱਸਿਆ ਕਿ ਮਿਤੀ 11-08-2022 ਨੂੰ ਉਸ ਨੇ ਆਪਣੇ 5 ਹੋਰ ਸਾਥੀਆਂ ਨਾਲ ਮਿਲਕੇ 2 ਮੋਟਰਸਾਈਕਲਾਂ ਸਪਲੈਂਡਰ ਅਤੇ ਪਲੈਟਿਨਾ ਤੇ ਜਾਕੇ ਤੇਜਧਾਰ ਹਥਿਆਰਾ ਦੀ ਮਦਦ ਨਾਲ ਪੀਐਨਬੀ ਬੈਂਕ ਪਿੰਡ ਦੇਤਵਾਲ ਥਾਣਾ ਦਾਖਾ ਜਿਲ੍ਹਾ ਲੁਧਿਆਣਾ ਦਿਹਾਤੀ ਤੋਂ ਕ੍ਰੀਬ 7-8 ਲੱਖ ਰੁਪਏ ਦੀ ਲੁੱਟ ਸ਼ਾਮ ਵਕਤ ਕੀਤੀ ਸੀ, ਜਿਸ ਵਿੱਚੋਂ ਉਸ ਦੇ ਹਿੱਸੇ 70,000/-ਰੁਪਏ ਆਏ ਸਨ। ਜਿਸ ਨੂੰ ਮੁਕੱਦਮਾਂ ਉਕਤ ਵਿੱਚ ਬ੍ਰਾਮਦ ਕਰ ਲਿਆ ਹੈ। ਦੋਸ਼ੀ ਦੇ ਸਾਥੀ ਗੈਂਗ ਮੈਂਬਰਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ‘ਤੇ ਗੈਂਗ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾਵੇਗਾ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!