Punjab

ਸੀਆਈਏ ਸਟਾਫ ਜਲੰਧਰ-ਦਿਹਾਤੀ ਵੱਲੋਂ ਅਫੀਮ ‘ਤੇ ਡੱਰਗ ਮਨੀ, ਡੋਡੋ ਚੂਰਾ ਪੋਸਤ, ਸਮੇਤ 4 ਕਾਬੂ

ਭਗੋੜਾ ਗ੍ਰਿਫਤਾਰ ਕਾਰ,’ਤੇ ਮੋਟਰਸਾਈਕਲ ਬ੍ਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਵੀਨ ਸਿੰਗਲਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਰਣਜੀਤ ਸਿੰਘ ਬਦੇਸ਼ਾ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਐਸਆਈ ਅਜੀਤ ਸਿੰਘ ਦੀ ਅਗਵਾਈ ਵਿੱਚ ਦੌਰਾਨੇ ਗਸ਼ਤ ਪਿੰਡ ਨਾਰੰਗਪੁਰ ਤੋਂ ਇੱਕ ਕਾਰ ਆਲਟੋ ਨੰਬਰੀ PB-36-11-9509 ਵਿੱਚ ਸਵਾਰ ਇੰਦਰਜੀਤ ਸਿੰਘ ਉਰਫ ਮੈਨੂੰ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 13 ਗੁਰੂ ਅਰਜਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ‘ਤੇ ਬਲਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵਾਸੀ ਖੇੜਾ ਨੰਗਲ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਨੂੰ ਕਾਬੂ ਕਰਕੇ ਉਹਨਾ ਪਾਸੋ 2 ਕਿੱਲੋ ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁੱਕਦਮਾ ਨੰਬਰ 37 ਮਿਤੀ 13-05-2021 ਅ/ਧ 18B – 61-85 ਐਨਡੀਪੀਸੀ ਐਕਟ ਥਾਣਾ ਪਤਾਰਾ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕੀਤਾ ਹੈ। ਇੰਦਰਜੀਤ ਸਿੰਘ ਉਰਫ ਮੋਨੂੰ ਕਾਫੀ ਸਮੇ ਤੋਂ ਅਫੀਮ ਦੀ ਸਮਗਲਿੰਗ ਫਗਵਾੜਾ ‘ਤੇ ਜਲੰਧਰ ਦੇ ਆਸ ਪਾਸ ਦੇ ਏਰੀਆ ਵਿੱਚ ਕਰਦਾ ਸੀ। ਪਰ ਅੱਜ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ ਸੀ। ਦੋਨਾ ਦੋਸ਼ੀਆਂ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ‘ਤੇ ਇਹਨਾ ਦੇ ਹੋਰ ਸਬੰਧਾਂ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ-1 ਇੰਦਰਜੀਤ ਸਿੰਘ ਉਰਫ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 13 ਗੁਰੂ ਅਰਜਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਉਮਰ ਕਰੀਬ 39 ਸਾਲ ਜਿਸ ਨੇ 5 ਵੀਂ ਤੱਕ ਦੀ ਪੜਾਈ ਕੀਤੀ ਹੈ, ‘ਤੇ ਸ਼ਾਦੀ ਸ਼ੁਦਾ ਹੈ ਇਸ ਦੇ ਦੋ ਬੱਚੇ ਹਨ। ਇਹ ਸਬਜੀ ਮੰਡੀਆਂ ਵਿੱਚ ਗੱਡੀ ਪਰ ਸਬਜੀ ਸਪਲਾਈ ਕਰਦਾ ਹੈ। ਲੋਕ ਡਾਊਨ ਵਿੱਚ ਕੰਮ ਮੰਦਾ ਹੋਣ ਕਰਕੇ ਇਹ ਆਪਣੇ ਸਾਥੀ ਬਲਵਿੰਦਰ ਕੁਮਾਰ ਨਾਲ ਮਿੱਲ ਕੇ ਅਫੀਮ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ। ਜੋ ਕਰੀਬ ਇੱਕ ਸਾਲ ਤੋਂ ਕਰ ਰਿਹਾ ਹੈ, ‘ਤੇ ਆਪ ਖੁੱਦ ਵੀ ਨਸ਼ੇ ਦਾ ਆਦੀ ਹੈ। ਇਹਨਾ ਦੇ ਕਬਜਾ ਵਿੱਚਲੀ ਕਾਰ ਆਲਟੋ ਨੰਬਰੀ PB-36-H-9509 ਇਸ ਦੀ ਪਤਨੀ ਦੇ ਨਾਮ ਹੈ। 2 ਬਲਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵਾਸੀ ਖੇੜਾ ਨੰਗਲ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਉਮਰ ਕਰੀਬ 45 ਸਾਲ ਜੋ 5 ਜਮਾਤਾਂ ਪੜਿਆ ਹੈ, ‘ਤੇ ਸ਼ਾਦੀ ਸ਼ੁਦਾ ਹੈ। ਇਹ ਸਬਜੀ ਮੰਡੀ ਫਗਵਾੜਾ ਵਿੱਚ ਪਾਂਡੀ ਦਾ ਕੰਮ ਕਰਦਾ ਹੈ, ‘ਤੇ ਇਥੇ ਹੀ ਇਸ ਦੀ ਵਾਕਫੀ ਇੰਦਰਜੀਤ ਉਰਫ ਮੋਨੂੰ ਨਾਲ ਹੋਈ ਸੀ, ਲੋਕ ਡਾਊਨ ਵਿੱਚ ਕੰਮ ਮੰਦਾ ਹੋਣ ਕਰਕੇ ਇਸ ਨੇ ਇੰਦਰਜੀਤ ਨਾਲ ਮਿੱਲ ਕੇ ਅਫੀਮ ਵੇਚਣ ਦਾ ਕੰਮ ਸ਼ੁਰੂ ਕਰ ਲਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!