JalandharPunjabSports

ਰੋਟਰੀ ਕਲੱਬ ਜਲੰਧਰ ਈਕੋ ਨੇ ਮਨਾਇਆ ਨੈਸ਼ਨਲ ਸਪੋਰਟਸ ਡੇਅ

ਬਾੱਸਕਿਟਬਾਲ ਦਾ ਐਗਸਿਬੀਸ਼ਨ ਮੈਚ ਕਰਵਾ ਕੇ ਪਲੇਅਰਸ ਦੀ ਕੀਤੀ ਹੋਸਲਾ ਅਵਜਾਈ

ਰਾਜਬੀਰ ਕੋਰ ਕਲੱਬ ਤੋਂ ਪ੍ਰਭਾਵਿਤ ਹੋ ਕੇ ਬਣੀ ਰੋਟਰੀ ਕਲੱਬ ਜਲੰਧਰ ਈਕੋ ਦੀ ਮੈਂਬਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਰੋਟਰੀ ਕਲੱਬ ਜਲੰਧਰ ਈਕੋ ਨੇ ਨੈਸ਼ਨਲ ਸਪੋਰਟਸ ਡੇਅ ਹੰਸਰਾਜ ਸਟੇਡਿਅਮ ਵਿਖੇ ਮਨਾਇਆ। ਜਿਸ ਵਿੱਚ ਵਿਸ਼ੇਸ਼ ਤੋਰ ‘ਤੇ ਮੁੱਖ ਮਹਿਮਾਨ ਡਾ. ਯੂ ਐਸ ਘਈ, ਪਲੇਅਰਸ ਨੇ ਐਗਸਿਬੀਸ਼ਨ ਮੈਚ ਖੇਡ ਕੇ ਮੇਜਰ ਧੀਆਨ ਚੰਦ ਜੀ ਨੂੰ ਸ਼੍ਰਧਾਂਜਲੀ ਦਿੱਤੀ। ਪਲੇਅਰਸ ਨੂੰ ਹੋਸਲਾ ਅਫਜਾਈ ਕਰਨ ਲਈ ਕਲੱਬ ਵਲੋਂ ਉਹਨਾਂ ਨੂੰ ਬਾਸਕਿਟ ਬਾਲ ਕਿਟਸ ਅਤੇ ਰਿਫਰੈਸ਼ਮੈੰਟ ਦਿੱਤੀ ਗਈ। ਡਾ. ਯੂ.ਐਸ ਘਈ, ਨੇ ਕਿਹਾ ਕੇ ਰੋਟਰੀ ਕਲੱਬ ਜਲੰਧਰ ਈਕੋ ਸਮਾਜ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਅਤੇ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿਸਾ ਲੈੰਦਾ ਹੈ।

ਰਾਜਬੀਰ ਕੋਰ ਨੇ ਪਲੇਅਰਸ ਨੂੰ ਮੈਡਲ ਦਿੱਤੇ ਅਤੇ ਬੱਚਿਆਂ ਨੂੰ ਸਪੋਰਟਸ ਵੱਲ ਉਤਸ਼ਾਹਿਤ ਕਰਣ ਲਈ ਰੋਟਰੀ ਕਲੱਬ ਜਲੰਧਰ ਈਕੋ ਦੇ ਮੈੰਬਰਾਂ ਦਾ ਧੰਨਵਾਦ ਕੀਤਾ। ਉਹਨਾਂ ਬੱਚਿਆਂ ਨੂੰ ਸਪੀਚ ਕਰ ਕੇ ਮੋਟੀਵੇਟ ਕੀਤਾ ਅਤੇ ਕਲੱਬ ਵਲੋਂ ਉਹਨਾਂ ਨੂੰ ਮੈੰਬਰਸ਼ਿਪ ਪਿਨ ਲਗਾ ਰੋਟਰੀ ਮੈੰਬਰ ਬਣਾਇਆ ਗਿਆ।

ਜਡੀਐਸਉ ਗੁਰਪ੍ਰੀਤ ਸਿੰਘ ਅਤੇ ਬਾਸਕਿਟ ਬਾਲ ਕੋਚ ਅਨੂਪ ਨੇ ਕਲੱਬ ਪ੍ਰਧਾਨ ਜਗਜੀਤ ਸਿੰਘ ਅਤੇ ਬਾਕੀ ਮੈੰਬਰਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕੇ ਬਹੁੱਤ ਘੱਟ ਸੰਸਥਾਵਾਂ ਹਨ ਜੋ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ। ਇਸ ਮੋਕੇ ਤੇ ਪ੍ਰੋਜੈਕਟ ਡਾਈਰੈਕਰ ਗੁਰਪ੍ਰੀਤ ਸਿੰਘ ਖਾਲਸਾ , ਕੋ ਪ੍ਰੋਜੈਕਟ ਡਾਇਰੈਕਟਰ ਰਾਜਾ ਸਿੰਘ, ਹਰਪ੍ਰੀਤ ਸਿੰਘ ਲਾਂਬਾ, ਸੁਮੇਸ਼ ਸੈਣੀ, ਭੁਪਿੰਦਰ ਸਿੰਘ ਭਾਟੀਆ, ਚੇਤਨਾ ਮੋਹਨ, ਰਾਜਕੁਮਾਰ, ਹਰਨੂਰ ਸਿੰਘ ਆਦਿ ਹਾਜਰ ਸਨ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!