JalandharPunjab

ਸੀਆਈਏ ਸਟਾਫ- 2 ਦਿਹਾਤੀ ਦੀ ਪੁਲਿਸ ਵੱਲੋ ਨਜਾਇਜ ਦੇਸੀ ਪਿਸਟਲ ਸਮੇਤ 1 ਕਾਬੂ

ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਨਜਾਇਜ ਦੇਸੀ ਪਿਸਟਲ 32 ਬੋਰ 2 ਜਿੰਦਾ ਰੌਦ ਬ੍ਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਵੀਨ ਸਿੰਗਲਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਣਜੀਤ ਸਿੰਘ ਬਦੇਸ਼ਾ ਪੀਪੀਐਸ ਉਪ-ਪੁਲਿਸ ਕਪਤਾਨ,
ਡਿਟੈਕਟਿਵ ਜਲੰਧਰ (ਦਿਹਾਤੀ), ਦੀ ਰਹਿਨੁਮਾਈ ਹੇਠ ਸੀਆਈਏ ਸਟਾਫ- 2 ਜਲੰਧਰ ਦਿਹਾਤੀ ਦੇ ਇੰਚਾਰਜ ਸਬ-ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਟੀਮ ਵੱਲੋ ਇਕ ਨੋਜਵਾਨ ਦੇ ਕਬਜਾ ਵਿੱਚੋਂ ਦੇਸੀ ਪਿਸਟਲ ਸਮੇਤ 2 ਜਿੰਦਾ ਰੌਦ ਬ੍ਰਾਮਦ ਕੀਤੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਬਦੇਸ਼ਾ ਪੀਪੀਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 29.08.2021 ਨੂੰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ- 2 ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਿੰਦਰ ਸਿੰਧੂ ਉਰਫ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅੱਲੀ ਚੱਕ ਥਾਣਾ ਲਾਂਬੜਾ ‘ਤੇ ਹਰਜੀਤ ਸਿੰਘ ਉਰਫ ਭੰਡਾਲ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ ਥਾਣਾ ਲਾਂਬੜਾ ਰਲਕੇ ਯੂਪੀ ਤੋ ਨਜਾਇਜ ਹਥਿਆਰ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜੋ ਮਨਿੰਦਰ ਸਿੰਧੂ ਉਰਫ ਬੌਬੀ ਉਕਤ ਪਹਿਲਾਂ ਵੀ ਨਜਾਇਜ ਹਥਿੳਾਰ ਰੱਖਣ ਦੇ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ। ਇਸ ਵਕਤ ਮਨਿੰਦਰ ਸਿੰਧੂ ਉਰਫ ਬੌਬੀ ਉਕਤ ਸਾਥੀ ਹਰਜੀਤ ਸਿੰਘ ਉਰਫ ਭੰਡਾਲ ਦੇਸ਼ੀ ਪਿਸਟਲ ਵੇਚਣ ਲਈ ਚਿੱਟੀ ਮੋੜ ਥਾਣਾ ਲਾਂਬੜਾ ਖਵਾ ਕਿਸੇ ਗਾਹਕ ਦਾ ਇਤਜਾਰ ਕਰ ਰਿਹਾ ਹੈ। ਜੇਕਰ ਇਸੇ ਵਕਤ ਹੀ ਰੇਡ ਕਰਕੇ ਹਰਜੀਤ ਸਿੰਘ ਉਰਫ ਭੰਡਾਲ ਸਮੇਤ ਨਜਾਇਜ ਦੇਸੀ ਪਿਸਟਲ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜਿਸ ‘ਤੇ ਏਐਸਆਈ ਸੋਹਣ ਸਿੰਘ ਦੀ ਟੀਮ ਵੱਲੋ ਕਾਰਵਾਈ ਕਰਦਿਆ ਮੌਕਾ ‘ਤੇ ਰੇਡ ਕੀਤਾ ਜਿੱਥੇ ਇੱਕ ਮੌਨਾ ਨੋਜਵਾਨ ਹਰਜੀਤ ਸਿੰਘ ਉਰਫ ਭੰਡਾਲ (24) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ
ਥਾਣਾ ਲਾਬੜਾ ਜਿਲ੍ਹਾ ਜਲੰਧਰ ਦੀ ਤਲਾਸ਼ੀ ਕਰਨ ‘ਤੇ ਉਸਦੇ ਕਬਜੇ ਵਿੱਚੋ ਇੱਕ ਦੇਸੀ ਪਿਸਟਲ 32 ਬੋਰ
ਅਤੇ 2 ਜਿੰਦਾ ਰੌਦ ਬ੍ਰਾਮਦ ਕੀਤੇ। ਜਿਸ ‘ਤੇ ਮੁਕੱਦਮਾ ਨੰਬਰ 79 ਮਿਤੀ 29-08-2021 ਧਾਰਾ 25-54-59 ਅਸਲਾ ਐਕਟ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।ਪੁਛ-ਗਿੱਛ ਦੋਰਾਨੇ ਹਰਜੀਤ ਸਿੰਘ ਉਰਫ ਭੰਡਾਲ ਨੇ ਮੰਨਿਆ ਕਿ ਇਹ ਪਿਸਟਲ ਉਸਨੇ ਮਨਿੰਦਰ ਸਿੰਘ ਉਰਫ ਬੋਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਲੀਚੱਕ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਪਾਸੋ ਲਿਆ ਹੈ। ਜਿਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹਰਜੀਤ ਸਿੰਘ ਉਰਫ ਭੰਡਾਲ ਨੇ ਇਹ ਵੀ ਮੰਨਿਆ ਹੈ ਕਿ ਇਸਦੀ ਹਰਜਿੰਦਰ ਸੁਨੜਵਾਲ ਗਰੁੱਪ, ਕਪੂਰਥਲਾ ਨਾਲ ਲਾਗ ਡਾਟ ਸੀ, ਅਤੇ ਨਜਾਇਜ ਪਿਸਟਲ ਇਸਨੇ ਆਪਣੀ ਹਿਫਾਜਤ ਲਈ ਰੱਖਿਆ ਹੋਇਆ ਸੀ। ਹਰਜੀਤ ਸਿੰਘ
ਉਰਫ ਭੰਡਾਲ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਤੋਂ ਹੋਰ ਪੁੱਛ ਗਿੱਛ ‘ਤੇ ਕਿਹੜੀਆ-ਕਿਹੜੀਆ ਵਾਰਦਾਤਾਂ ਕੀਤੀਆ ਹਨ ਜਾ ਕਰਨੀਆ ਸਨ ਬਾਰੇ ਡੂੰਘਾਈ ਨਾਲ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!