
ਨਸ਼ੇ ਦੀ ਸਪਲਾਈ ਦੇਣ ਜਾ ਰਹੇ 2 ਪੁਲਿਸ ਅੜਿੱਕੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਿਲਾ ਜਲੰਧਰ (ਦਿਹਾਤੀ) ਦੇ ਸੀਆਈਏ ਸਟਾਫ-2 ਦੀ ਪੁਲਿਸ ਵੱਲੋਂ ਸਕੂਟਰੀ ਸੁਆਰ 2 ਨੌਜਵਾਨ 25 ਗ੍ਰਾਮ ਹੈਰੋਇਨ ਸਮੇਤ ਕਾਬੂ ਨਵੀਨ ਸਿੰਗਲਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ‘ਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ ਡਿਟੈਕਟਿਵ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ 2 ਨੌਜਵਾਨਾ ਨੂੰ 25 ਗ੍ਰਾਮ ਹੈਰੋਇਨ ਅਤੇ ਸਮੇਤ ਇੱਕ ਸਕੂਟਰੀ ਨੰਬਰੀ ਪੀਬੀ-10-ਐਚ-ਐਚ- 2022 ‘ਤੇ ਆ ਰਿਹਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਮਿਤੀ 15.07.2621 ਨੂੰ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ‘ਤੇ ਏਐਸਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਜਿਸ ‘ਤੇ ਹਾਈਟੈਕ ਨਾਕਾ ਸਤਲੁਜ ਪੁੱਲ ਫਿਲੋਰ ਚੈਕਿੰਗ ਦੌਰਾਨ ਸੀਆਈਏ ਸਟਾਫ-2 ਦੀ ਪੁਲਿਸ ਵਲੋਂ ਮਨਜੀਤ ਸਿੰਘ, ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਰਦੇੜੀ ਥਾਣਾ ਮੁਲਾਣਾ ਜਿਲਾ ਅੰਬਾਲਾ ਸਟੈਟ , ਹਰਿਆਣਾ ਹਾਲ ਵਾਸੀ ਅਮਨ ਨਗਰ ਗਲੀ ਨੰਬਰ 2 ਗਰੀਨ ਲੈਂਡ ਦੀ ਪਿਛਲੀ ਸਾਇਡ ਥਾਣਾ ਸਲੇਮ ਟਾਬਰੀ ਲੁਧਿਆਣਾ ਅਤੇ ਜਸਵੀਰ ਸਿੰਘ, ਉਰਫ ਸ਼ੀਰਾ ਪੁੱਤਰ ਰਾਮ ਲੁਭਾਇਆ ਵਾਸੀ ਹਾਊਸ ਨੰਬਰ 988/3 ਗੁਰੂ ਹਰਰਾਏ ਨਗਰ ਵਾਰਡ ਨੰਬਰ 1 ਸਲੇਮ ਟਾਬਰੀ ਬਾਣਾ ਸਲੋਮ ਟਾਬਰੀ ਲੁਧਿਆਣਾ ਪਾਸੋ 25 ਗ੍ਰਾਮ ਹੈਰੋਇਨ ਸਮੇਤ ਸਕੂਟਰੀ ਨੰਬਰੀ ਪੀਬੀ-10-ਐੱਚ ਐੱਚ-2022 ਬ੍ਰਾਮਦ ਕੀਤੀ ਗਈ। ਦੋਸ਼ੀਆਨ ਉਕਤਾਨ ਦੇ ਵਿਰੁੱਧ ਮੁਕੱਦਮਾ ਨੰਬਰ 188 ਮਿਤੀ 17-07-2021 ਅ/ਧ 21/ਬੀ 61-85 ਐਨਡੀਪੀਐਸ ਐਕਟ ਥਾਣਾ ਵਿਲੋਰ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀਆਈਏ-2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਆਪਣੀ ਪੁੱਛਗਿੱਛ ਵਿੱਚ ਉਕਤਾਨ ਦੋਸ਼ੀਆਨ ਨੇ ਮੰਨਿਆ ਕਿ ਉਹ ਪਿਛਲੇ ਕਰੀਬ ਇੱਕ ਸਾਲ ਤੋਂ ਹੈਰੋਇਨ ਪੀਦੇ ਹਨ। ਜਿਹਨਾ ਨੇ ਨਵੇਂ ਦੀ ਪੂਰਤੀ ਲਈ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ ਸੀ। ਜਿਹਨਾ ਨੇ 45000 ਹਜਾਰ ਰੁਪਏ ਇੱਕਠੇ ਕਰ ਕੇ ਦਿੱਲੀ ਅਜਾਦਪੁਰਾ ਮੰਡੀ ਤੋਂ ਹੈਰੋਇਨ ਖਰੀਦ ਕਰ ਕੇ ਲਿਆਏ ਸੀ। ਜਿਹਨਾਂ ਮੁਨਾਫਾ ਕਮਾ ਕੇ ਪਰਚੂਨ ਵਿੱਚ ਅੱਗੇ ਗਾਹਕਾਂ ਨੂੰ ਵੇਚਦੇ ਸੀ। ਐੱਸਪੀ ਢਿੱਲੋਂ ਨੇ ਦੱਸਿਆ ਕਿ ਦੋਵਾਂ ਤਸਕਰਾਂ ਨੂੰ ਪੁਲਿਸ ਰਿਮਾਂਡ ‘ਤੇ ਲਿਆ ਜਾ ਰਿਹਾ ਹੈ। ਰਿਮਾਂਡ ਦੌਰਾਨ ਇਨ੍ਹਾਂ ਦੇ ਨੈੱਟਵਰਕ ਨੂੰ ਬਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।



