JalandharPunjab

ਸੀਆਈਏ ਸਟਾਫ਼ ਨੇ 100 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

100 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਪੁਲਿਸ ਅੜਿੱਕੇ
ਜਲੰਧਰ ਗਲੋਬਲ ਆਜਤੱਕ
ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐੱਸ, ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ, ਆਈਪੀਐੱਸ, ਡੀਸੀਪੀ- ਇਨਵੈਸਟੀਗੇਸ਼ਨ, ਜਗਜੀਤ ਸਿੰਘ ਸਰੋਆ, ਪੀਪੀਐਸ ਏਡੀਸੀਪੀ- ਇਨਵੈਸਟੀਗੇਸ਼ਨ, ‘ਤੇ ਪਰਮਜੀਤ ਸਿੰਘ, ਆਈਪੀਐੱਸ, ਏਸੀਪੀ, ਇਨਵੈਸਟੀਗੇਸ਼ਨ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ, ਸੁਖਜੀਤ ਸਿੰਘ, ਇੰਚਾਰਜ, ਸੀਆਈਏ ਸਟਾਫ਼ ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ਵਿੱਚ 2 ਮੁਕੱਦਮੇ ਦਰਜ ਰਜਿਸਟਰ ਕਰਵਾ ਕੇ 2 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।
ਸੀਆਈਏ ਸਟਾਫ਼ ਦੀ ਇੱਕ ਪੁਲਿਸ ਟੀਮ ਬਰਾਏ ਗਸ਼ਤ ਬਾ ਤਲਾਸ਼ ਨਸ਼ਾ ਸਮੱਗਲਰਾਂ ਤੋਂ ਚੈਕਿੰਗ ਕੀ ਮਾੜੇ ਪੁਰਸ਼ਾਂ ਦੇ ਸਬੰਧ ਵਿੱਚ ਪਠਾਨਕੋਟ ਚੋਕ ਜਲੰਧਰ ਮੌਜੂਦ ਸੀ ਕਿ ਥੱਲੇ-ਥੱਲੇ ਫਾਰਮ ਵਲ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਘਬਰਾ ਕੇ ਪਿੰਡ ਨੂੰ ਮੁੜ ਕੇ ਭੱਜਣ ਲੱਗਾ ਜਿਸ ਨੂੰ ਸੀਆਈਏ ਸਟਾਫ ਪੁਲਿਸ ਦੀ ਟੀਮ ਨੇ ਕਾਬੂ ਕੀਤਾ। ਜਿਸ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ।
ਜਿਸ ਤੇ ਮੌਕਾ ਤੋਂ ਕਾਬੂ ਕੀਤੇ ਹੇਠ ਲਿਖੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ। ਥਾਣਾ ਡਵੀਜ਼ਨ ਨੰਬਰ 8 ਵਿਖੇ ਮੁੱਕਦਮਾ ਨੰਬਰ 194 ਮਿਤੀ 25-07-2022- ਯੂ/ਐਸ 21/61/85–ਐੱਨਡੀਪੀਐੱਸ ਐਕਟ, ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਠੱਠੀਆ ਥਾਣਾ ਜੁਡਿਆਲਾ ਜਿਲ੍ਹਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ।
ਮਿਤੀ 25-07-2022 ਨੂੰ ਸੀਆਈਏ ਸਟਾਫ਼ ਦੀ ਦੂਸਰੀ ਪੁਲਿਸ ਟੀਮ ਬਰਾਏ ਗਸਤ ਬਾ-ਤਲਾਸ਼, ਨਸ਼ਾ ਸਮੱਗਲਰਾਂ ਤੇ ਚੁਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਕਈ ਪੁਆਇਟ ਮਕਸੂਦਾ ਬਾਈ ਪਾਸ ਨੇੜੇ ਭਗਤ ਸਿੰਘ ਕਲੋਨੀ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਜੀਟੀ. ਰੋਡ ਬਾਈ ਪਾਸ ਵਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਤੇ ਮੌਕਾ ਤੇ ਖਿਸਕਣ ਲਗਾ ਤਾਂ ਜਿਸ ਨੂੰ ਸੀਆਈਏ ਸਟਾਫ ਦੀ ਪੁਲਿਸ ਟੀਮ ਨੇ ਕਾਬੂ ਕੀਤਾ।
ਜਿਸ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਮੌਕਾ ਤੇ ਕਾਬੂ ਕੀਤੇ ਹੇਠ ਲਿਖੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 1 ਵਿਖੇ ਮੁਕਦਮਾ ਨੰਬਰ 93 ਮਿਤੀ 25-07-2022 ਯੂ/ਐਸ-21/61/-85-ਐੱਨਡੀਪੀਐੱਸ ਐਕਟ, ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਮਨਦੀਪ ਸਿੰਘ ਉਰਫ ਬੰਟੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਠੱਠੀਆਂ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ।
ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨਾਂ ਦੇ ਫਾਰਵਡ ਬੈਕਵਰਡ ਲਿੰਕਜ਼ ਚੈਕ ਕਰਕੇ ਇਹਨਾਂ ਦੇ ਸਾਥੀਆਂ ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!