HealthJalandharPunjab

ਸੀਐਚਸੀ ਆਦਮਪੁਰ ‘ਚ ਸਿਹਤ ਮੇਲੇ ਦਾ 705 ਲੋਕਾਂ ਨੇ ਲਿਆ ਲਾਹਾ–ਡਾ. ਰਮਨ ਗੁਪਤਾ

*ਸਿਹਤ ਮੇਲੇ ‘ਚ ਲੋਕਾਂ ਨੂੰ ਇਕੋ ਛੱਤ ਹੇਠਾਂ ਮਾਹਿਰ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ*
ਜਲੰਧਰ *ਗਲੋਬਲ ਆਜਤੱਕ*
75ਵੇਂ ਆਜਾਦੀ ਦੇ ਅਮ੍ਰਿਤ ਮਹੋਤਸਵ ਤਹਿਤ ਸਿਹਤ ਵਿਭਾਗ ਵੱਲੋਂ 18 ਅਪ੍ਰੈਲ ਤੋਂ 22 ਅਪ੍ਰੈਲ ਤੱਕ ਬਲਾਕ ਪੱਧਰੀ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੁੱਧਵਾਰ ਨੂੰ ਸੀਐਚਸੀ ਆਦਮਪੁਰ ਵਿਖੇ ਆਯੋਜਿਤ ਸਿਹਤ ਮੇਲੇ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ “ਆਪ” ਅਤੇ ਡਾ. ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਸਾਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੌਪੜਾ, ਐਸਐਮਓ ਆਦਮਪੁਰ ਡਾ. ਰੀਮਾ ਗੋਗੀਆ, ਡਾ. ਜੋਤੀ ਬਾਲਾ, ਡਾ. ਕਪਿਲਾ, ਡਾ. ਸੰਦੀਪ ਰੰਧਾਵਾ, ਡਾ. ਰੀਤੂ, ਡਾ. ਅਮਿਤ ਸਿੱਧੂ, ਐਫਐਸਓ ਰੋਬਿਨ ਕੁਮਾਰ, ਬੀਈਈ ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸੀਐਚਸੀ ਦਾ ਸਟਾਫ ਅਤੇ ਹੋਰ ਆਮ ਲੋਕ ਮੌਜੂਦ ਸਨ।

ਇਸ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ ਅਤੇ ਹਲਕਾ ਇੰਚਾਰਜ “ਆਪ” ਜੀਤ ਲਾਲ ਭੱਟੀ ਵੱਲੋਂ ਸਿਹਤ ਮੇਲੇ ਵਿੱਚ ਲੋਕਾਂ ਨੂੰ ਇਕੋ ਛੱਤ ਹੇਠਾਂ ਮਾਹਿਰ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ।

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਵੱਲੋਂ ਸਿਹਤ ਵਿਭਾਗ ਵੱਲੋਂ 18 ਤੋਂ 22 ਅਪ੍ਰੈਲ ਤੱਕ ਆਯੋਜਿਤ ਸਿਹਤ ਮੇਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਨ੍ਹਾਂ ਮੇਲਿਆਂ ਦਾ ਮਕਸਦ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਆਦਮਪੁਰ ਵਿਖੇ ਲਗਾਏ ਗਏ ਸਿਹਤ ਮੇਲੇ ਦੌਰਾਨ 705 ਲੋਕਾਂ ਵੱਲੋਂ ਸਿਹਤ ਸੇਵਾਵਾਂ ਦਾ ਫਾਇਦਾ ਲਿਆ ਗਿਆ। ਇਸ ਦੌਰਾਨ ਬਲਡ ਡੋਨਰਸ ਵੱਲੋਂ ਸਵੈ ਇੱਛਾ ਨਾਲ ਖੂਨਦਾਨ ਵੀ ਕੀਤਾ ਗਿਆ ਅਤੇ 12 ਬਲੱਡ ਯੂਨਿਟ ਇਕੱਤਰ ਕੀਤੇ ਗਏ। ਇਸਦੇ ਨਾਲ ਹੀ 10 ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਗਏ ਅਤੇ 23 ਵਿਅਕਤੀਆਂ ਦੇ ਹੈਲਥ ਆਈਡੀ ਕਾਰਡ ਵੀ ਬਣਾਏ ਗਏ।

ਜੀਤ ਲਾਲ ਭੱਟੀ ਹਲਕਾ ਇੰਚਾਰਜ “ਆਪ” ਵੱਲੋਂ ਸਿਹਤ ਮੇਲੇ ਦੌਰਾਨ ਸਿਹਤ ਵਿਭਾਗ ਦੀਆਂ ਮਾਹਿਰ ਡਾਕਟਰੀ ਟੀਮਾਂ ਵੱਲੋਂ ਸਲਾਹ ਅਤੇ ਇਲਾਜ, ਹੈਲਥ ਆਈਡੀ, ਐਨਸੀਡੀ, ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅੰਤਰਗਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਸਿਹਤ ਵਿਭਾਗ ਦੀ ਸ਼ਲਾਘਾ ਕੀਤੀ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੌਪੜਾ ਵੱਲੋਂ ਗਰਭਵੱਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਮੇਲੇ ਵਿੱਚ ਆਏ ਲੋਕਾਂ ਨੂੰ ਟੀਕਾਕਰਨ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਕੋਵਿਡ ਵੈਕਸੀਨੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!