JalandharPunjab

ਸੀਟੀ ਗਰੁਪ ਸ਼ਾਹਪੁਰ ਕੈਂਪਸ ਵਿਖੇੇ ਬਾਰ੍ਹਵੀਂ ਦੇ 159 ਸ਼ਾਈਨਿੰਗ ਸਟਾਰਸ ਨੂੰ ਕੀਤਾ ਸਨਮਾਨਿਤ

12 ਵੀਂ ਫਰਸਟ ਡਵੀਜ਼ਨ ਵਿੱਚ ਪਾਸ ਕਰਨ ਵਾਲੇ 33 ਸਕੂਲਾਂ ਦੇ 159 ਵਿਦਿਆਰਥੀ ਹੋਏ ਸ਼ਾਮਿਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਹਰ ਦੇਸ਼ ਦਾ ਵਿਕਾਸ ਉਸ ਦੇ ਵਿਦਿਆਰਥੀਆਂ ਤੇ ਨਿਰਭਰ ਕਰਦਾ ਹੈ, ਜੇਕਰ ਉਨ੍ਹਾਂ ਨੂੰ ਮਾਰਗਦਰਸ਼ਨ ‘ਤੇ ਪ੍ਰੇਰਿਤ ਕੀਤਾ ਜਾਵੇ ਤਾਂ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ। ਇਸੀ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟੀ ਗਰੁਪ ਆਫ਼ ਇੰਸਟੀਚਿਊਸ਼ਨ ਸ਼ਾਹਪੁਰ ਕੈਂਪਸ ਵਿਖੇ ਸ਼ਾਈਨਿੰਗ ਸਟਾਰਸ ਸਮਾਗਮ ਆਯੋਜਿਤ ਕਰਵਾਇਆ ਗਿਆ।
ਇਸ ਸਮਾਗਮ ਵਿੱਚ 12 ਵੀਂ ਵਿੱਚ ਫਰਸਟ ਡਵੀਜ਼ਨ ਵਿੱਚ ਪਾਸ ਕਰਨ ਵਾਲੇ 33 ਸਕੂਲਾਂ ਦੇ 159 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਜਿਸ ਵਿੱਚ ਕੈਂਟਨਮੇਂਟ ਬੋਰਡ ਸੀਨੀਅਰ ਸੈਕੰਡਰੀ ਬਅੋਜ਼ ਸਕੂਲ, ਪਾਰਵਤੀ ਜੈਨ, ਟੈਗੋਰ ਡੇ ਬੋਰਡਿੰਗ ਸਕੂਲ, ਅਕਾਲ ਐਕਡਮੀ, ਧਨਾਲ ਕਲਾਂ, ਪ੍ਰੋ ਤਰਸੇਮ ਮਹਾਜਨ ਹਾਈਟਸ ਅਕੈਡਮੀ, ਜੀਐਮਏ ਸਿਟੀ ਪਬਲਿਕ ਸਕੂਲ, ਏਕਲਵਿਆ ਸਕੂਲ ਆਦਿ ਸ਼ਾਮਿਲ ਸਨ।
ਇਸ ਸਮਾਗਮ ਵਿੱਚ ਸੀਟੀ ਗਰੁੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੈਂਪਸ ਡਾਇਰੈਕਟਰ ਡਾ. ਰਾਹੁਲ ਮਲਹੌਤਰਾ, ਅਕਾਦਮਿਕਸ ਡਾ. ਅਨੁਪਮਦੀਪ ਸ਼ਰਮਾ, ਡਾ. ਜਸਦੀਪ ਕੌਰ ਧਾਮੀ, ਡਾ. ਵਨੀਤ ਠਾਕੁਲ, ਸੰਸਾਰ ਚੰਦ ਅਤੇ ਸੀਟੀ ਗਰੁੱਪ ਦਾ ਸਟਾਫ ਮੌਜੂਦ ਸੀ। ਸਮਾਗਮ ਦੀ ਸ਼ੁਰੂਆਤ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੇ ਜੀਵਨ ‘ਤੇ ਅਧਾਰਿਤ ਨਾਟਕ ਜੀਣਾ ਇਸੀ ਕਾ ਨਾਮ ਹੈ ਤੋਂ ਕੀਤੀ ਗਈ।
ਸੀਟੀ ਗਰੁੱਪ ਸ਼ਾਹਪੁਰ ਕੈਂਪਸ ਦੇ ਡਾਇਰੈਕਟਰ ਡਾ. ਰਾਹੁਲ ਮਲਹੌਤਰਾ ਨੇ ਕਿਹਾ ਕਿ ਇਸ ਪ੍ਰਕਾਰ ਦੇ ਸਮਾਗਮ ਵਿਦਿਆਰਥੀਆਂ ਦੇ ਭਵਿੱਖ ਨੂੰ ਵਧੀਆ ਬਨਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆ ਨੂੰ ਭੱਵਿਖ ਵਿੱਚ ਵੀ ਚੰਗਾ ਪ੍ਰਦਸ਼ਣ ਕਰਨ ਲਈ ਪ੍ਰੇਰਿਤ ਕੀਤਾ।
ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਸ਼ਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਕਰਦੇ ਰਹੋ।

Related Articles

Leave a Reply

Your email address will not be published. Required fields are marked *

Back to top button
error: Content is protected !!