
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓਹ ਕਰ ਅਰਾਮ ਨਹੀਓਂ ਬਹਿੰਦੇ*
*ਮੀਂਹ ਵਰਦੇ ‘ਚ ਵੀ ਜੋਸ਼-ਹੋਸ਼ ਸੁਮੀਕਰਨ ਨਾਲ ਪ੍ਰੋ. ਸੋਢੀ ਨੇ ਚੋਣੀ ਮੁਹਿੰਮ ਨੂੰ ਸਿਖਰਾਂ ਵੱਲ ਝੁੱਲਾਇਆ ਬਣੇਗੀ ਕਿਹੜੀ ਸਰਕਾਰ, ਆਮ ਆਦਮੀ ਦੀ ਸਰਕਾਰ”—ਵਿਰਾਟ ਸਿੰਘ*
ਜਲੰਧਰ (ਅਮਰਿੰਦਰ ਸਿੱਧੂ/ਅਮਰਜੀਤ ਸਿੰਘ ਲਵਲਾ)
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓਹ ਕਰ ਅਰਾਮ ਨਹੀਓਂ ਬਹਿੰਦੇ” ਦੀ ਗੱਲ ਨੂੰ ਸੱਚ ਕਰਦੀ ਪ੍ਰੋ. ਰਾਜਵਿੰਦਰ ਕੌਰ ਸੋਢੀ ਵੱਲੋਂ ਭਾਰੀ ਮੀਂਹ ਵਿਚ ਵੀ ਛੱਤਰੀਆਂ ਤਾਣ ਜੋਸ਼-ਹੋਸ਼ ਸਮੀਕਰਨੀ ਤਾਲਮੇਲ ਨਾਲ ਚਲਾਈ ਚੋਣ ਮੁਹਿੰਮ ਨੂੰ ਸਿਖਰਾਂ ਵੱਲ ਨੂੰ ਝੂਮਣ ਲਾਇਆ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਚੋਣ ਮੁਹਿੰਮ ਵਿਚ ਬੜੇ ਹੀ ਚਾਅ ‘ਤੇ ਸਰਗਰਮੀ ਨਾਲ ਪ੍ਰੋ. ਰਾਜਵਿੰਦਰ ਕੌਰ ਨਾਲ ਰਿਧਮਾ, ਫਤਹਿ ਢਿੱਲੋਂ, ਹਨੀ ਸਿੰਘ ਟੀਮ ਨਿੱਕੇ-ਜਿਹੇ ਜਵਾਕ ਵੱਲੋਂ ਜੋਸ਼ ਨਾਲ ਲਗਾਏ ਨਾਅਰੇ”ਬਣੇਗੀ ਕਿਹੜੀ- ਸਰਕਾਰ” ਦੇ ਜਵਾਬ ਵਿੱਚ ਇਲਾਕਾ ਨਿਵਾਸੀਆਂ ਦੇ ਜਬਾਨ ਤੋਂ ਆਪ ਮੁਹਾਰੇ ਹੀ” ਆਪ ਦੀ ਸਰਕਾਰ” ਕਹਾ, ਠੰਡੇ ਮੌਸਮ ਵਿਚ ਵੀ ਖਾਸੀ ਗਰਮਾਹਟ ਲਿਆਂਦੀ। ਮੋਤਾ ਸਿੰਘ ਨਗਰ, ਗੜ੍ਹਾ ਮਾਰਕੀਟ ਇਲਾਕੇ ਵਿਚ ਚੋਣ ਮੁਹਿੰਮ ਨੂੰ ਚਲਾ ਰਹੇ ਉਮੀਦਵਾਰ ਓਲੰਪੀਅਨ ਸੋਢੀ ਸਾਹਿਬ ਦੇ ਧਰਮ ਪਤਨੀ ਪ੍ਰੋ. ਸੋਢੀ ਨੇ ਦਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਲਾਰੇਬਾਜ ਸਰਕਾਰਾਂ ਤੋਂ ਨਾ ਕੇਵਲ ਸਾਡੇ ਆਪਦੇ ਇਲਾਕੇ ਵਿਚ ਹੀ ਬਲਕਿ ਸੂਬੇ ਦੇ ਲੋਕਾਂ ਦਾ ਹੀ ਮੋਹ ਭੰਗ ਹੋ ਗਿਆ ਹੈ, ਇਸ ਲਈ ਹੁਣ ਸਾਰੇ ਬਦਲ ਚਾਹੁੰਦੇ ਹਨ ‘ਤੇ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਕਾਹਲੇ ਹਨ। ਇਸ ਦਾ ਅਸਲ ਸਾਨੂੰ ਅੱਜ ਨਿਕੇ ਜਿਹੇ ਜਵਾਕ ਦੇ ਲਗਾਏ ਨਾਅਰੇ ਦੇ ਮਿਲੇ ਹੁੰਗਾਰੇ ਨਾਲ ਵੀ ਦੇਖਣ ਨੂੰ ਮਿਲਿਆ।
🔶 *ਛਾਉਣੀ ‘ਚ ਹਰ ਘਰ ਦੀ ਪੁਕਾਰ ਏਸ ਵਾਰ ਆਪ ਦੀ ਸਰਕਾਰ*
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਵਿੱਢੀ ਚੋਣ ਮੁਹਿੰਮ ਨੂੰ ਅੱਜ ਓਸ ਵੇਲੇ ਹੋਰ ਬੱਲ ਮਿਲਿਆ ਜਦ ਦੀਪ ਨਗਰ, ਰਾਇਲ ਇਨਕਲੇਵ ਆਦਿ ਇਲਾਕਿਆਂ ਦੇ ਵਸਨੀਕ ਵੱਖ-ਵੱਖ ਪਾਰਟੀਆਂ ਦੇ ਨਿੱਕੇ ਵੱਡੇ ਆਗੂਆਂ ਨਾਲ ਕਈ ਸਰਗਰਮ ਕਾਰੇਕਰਤਾ ਨਾਲ ਮੋਢਾ ਨਾਲ ਮੋਢਾ ਲਾ ਖਲੋ ਗਏ। ਉਨ੍ਹਾਂ ਵੱਲੋਂ ਓਲੰਪੀਅਨ ਸੋਢੀ ਨੂੰ ਆਪਦਾ ਸਮਰਥਨ ਦੇਣ ਦੇ ਨਾਲ ਸਿਆਸੀ ਸੱਤਾ ਦਾ ਸੁੱਖ ਹੰਢਾਉਣ ਵਾਲੀਆਂ ਪਾਰਟੀਆਂ ਤੋ ਲੋਕਾਂ ਦੇ ਮੋਹ ਭੰਗ ਦਾ ਜਿਕਰ ਵੀ ਕੀਤਾ ਗਿਆ। ਸਾਥ ਦੇਣ ਵਾਲੇ ਹਰਜਿੰਦਰ ਕੌਰ, ਨਿਸ਼ਾ ਰਾਣੀ, ਪ੍ਰਦੀਪ ਕੁਮਾਰ, ਹਰਪ੍ਰੀਤ ਸਿੰਘ, ਬੰਟੀ, ਚੰਦੀ, ਹਰਭਜਨ ਆਦਿ ਆਗੂਆਂ ਨੇ ਕਿਹਾ ਕਿ ਇਸੇ ਕਾਰਨ ਇਲਾਕੇ ਦੇ ਹਰ ਘਰ ਦੀ ਹੈ, ਪੁਕਾਰ ਏਸ ਵਾਰ ਬਣੇਗੀ ਆਪ ਦੀ ਸਰਕਾਰ।



