JalandharProtestPunjab

ਸੀਪੀਐਫਈਯ ਜਥੇਬੰਦੀ ਨੇ ਡੀਸੀ ਦਫ਼ਤਰ ‘ਚ ਕੀਤੀ ਮੀਟਿੰਗ—ਸੂਬਾ ਪ੍ਰਧਾਨ ਸੁਖਜੀਤ ਸਿੰਘ

ਸੂਬਾ ਪੱਧਰੀ ਰੈਲੀ ਪਟਿਆਲਾ ਵਿਖੇ 9 ਦਸੰਬਰ ਦੀ ਕੀਤੀ ਜਾਵੇਗੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਸੀਪੀਐਫਈਯੂ (CPFEU) ਜਥੇਬੰਦੀ ਦੀ ਮੀਟਿੰਗ ਡੀਸੀ ਦਫ਼ਤਰ, ਜਲੰਧਰ ਵਿਖੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ 9 ਦਸੰਬਰ ਦੀ ਸੂਬਾ ਪੱਧਰੀ ਰੈਲੀ ਪਟਿਆਲਾ ਵਿਖੇ ਹੋ ਰਹੀ ਹੈ। ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਲਈ ਵਿਚਾਰ ਚਰਚਾ ਕੀਤੀ ਗਈ ਕਿਉਂਕਿ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਅਸੀਂ ਬਿਲਕੁਲ ਨਜ਼ਦੀਕ ਹਾਂ, ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।

ਇਸ ਸਮੇਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਵਰਮਾ, ਚੇਅਰਮੈਨ ਤੇਜਿੰਦਰ ਸਿੰਘ, ਜਨਰਲ ਸਕੱਤਰ ਜਗਦੀਸ਼ ਚੰਦਰ ਸਲੂਜਾ, ਦਵਿੰਦਰ ਭੱਟੀ, ਪਵਨ ਕੁਮਾਰ, ਗੁਰਬਚਨ ਸਿੰਘ, ਨਰੇਸ਼ ਕੁਮਾਰ, ਮਹੇਸ਼ ਕੁਮਾਰ, ਦਵਿੰਦਰਪਾਲ ਸਿੰਘ, ਕਮਲਜੀਤ, ਰਾਕੇਸ਼ ਅਰੋੜਾ, ਮੁਲਖ ਰਾਜ, ਤਰਸੇਮ ਲਾਲ, ਰਣਜੀਤ ਕੌਰ, ਅਨੂਦੀਪ, ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਸਾਥੀ ਹਾਜ਼ਰ ਹੋਏ।
ਪ੍ਰਧਾਨ ਸੁਖਜੀਤ ਸਿੰਘ ਨੇ ਸਮੂਹ ਸਾਥੀਆਂ ਦਾ ਸਹਿਯੋਗ ਦੇਣ ਲਈ ਬਹੁਤ-ਬਹੁਤ ਧੰਨਵਾਦ ਕੀਤਾ।

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!