
ਸੀਬੀਐੱਸਈ ਵੱਲੋਂ ਐਲਾਨਿਆ ਗਿਆ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਏਪੀਜੇ ਸਕੂਲ ਰਾਮਾਂਮੰਡੀ ਵਿਖੇ ਸੀਬੀਐੱਸਈ ਵੱਲੋਂ ਐਲਾਨਿਆ ਗਿਆ ਦਸਵੀਂ ਅਤੇ ਬਾਰਵੀਂ ਜਮਾਤ ਦਾ ਟਰਮ 1 ਦਾ ਨਤੀਜਾ ਸ਼ਾਨਦਾਰ ਰਿਹਾ। ਏਪੀਜੇ ਸਕੂਲ ਰਾਮਾ ਮੰਡੀ ਵਿਖੇ ਏਪੀਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਅਧੀਨ ਸਕੂਲ ਵਿਖੇ ਜਮਾਤ ਦਸਵੀਂ ਅਤੇ ਬਾਰ੍ਹਵੀਂ ਦਾ ਸੀਬੀਐੱਸਈ.ਬੋਰਡ ਵੱਲੋਂ ਐਲਾਨਿਆ ਗਿਆ ਨਤੀਜਾ ਸ਼ਾਨਦਾਰ ਰਿਹਾ।
12 ਵੀਂ ਸਾਇੰਸ ਵਿਚੋਂ ਗੁਰਨੂਰ ਸਿੰਘ 96.36% ਅੰਕਾਂ ਨਾਲ ਸਕੂਲ ਵਿੱਚੋਂ ਪਹਿਲੇ ਦਰਜੇ ਤੇ ਰਿਹਾ। ਈਸ਼ਵਰਜੋਤ ਕੌਰ ਮਟੂ 96.21% ਅੰਕਾਂ ਨਾਲ ਸਕੂਲ ਵਿੱਚ ਦੂਜੇ ਦਰਜੇ ਦੇ ਰਹੀ। ਯਾਗ ਬੱਗਾ ਅਤੇ ਖੁਸ਼ਪ੍ਰੀਤ ਕੌਰ 95.13% ਅੰਕਾਂ ਨਾਲ ਤੀਜੇ ਦਰਜੇ ‘ਤੇ ਰਹੇ। 12 ਵੀਂ ਕਾਮਰਸ ਵਿਚੋਂ ਪੀਹ 95.4% ਅੰਕਾਂ ਨਾਲ ਸਕੂਲ ਵਿੱਚੋਂ ਪਹਿਲੇ ਦਰਜੇ ‘ਤੇ ਰਹੀ। ਕ੍ਰਿਤੀ 92.57% ਅੰਕਾਂ ਨਾਲ ਸਕੂਲ ਵਿੱਚੋਂ ਦੂਜੇ ਦਰਜੇ ਤੇ ਰਹੀ। ਪਲ ਕੌਰ 90,85% ਅੰਕਾਂ ਨਾਲ ਅਤੇ ਗੁਰਸਿਮਰਨ ਕੌਰ 90.28% ਅੰਕਾਂ ਨਾਲ ਸਕੂਲ ਵਿੱਚੋਂ ਪਹਿਲੇ ਦਰਜੇ ‘ਤੇ ਰਹੀਆਂ। ਜਮਾਤ ਦਸਵੀਂ ਦੇ ਬਹੁਤੇ ਵਿਦਿਆਰਥੀਆਂ ਨੇ 90% ਅੰਕ ਹਾਸਿਲ ਕੀਤੇ। ਸੁਖਮਨਜੋਤ ਕੌਰ ਮੱਟੂ 99.5% ਅੰਕਾਂ ਨਾਲ ਸਕੂਲ ਵਿੱਚ ਪਹਿਲੇ ਦਰਜੇ ‘ਤੇ ਰਹੀ। ਰੋਹਨ ਵਰਮਾ ਅਤੇ ਰਾਘਵ ਗੁਪਤਾ 96.5% ਅੰਕਾਂ ਨਾਲ ਸਕੂਲ ਵਿੱਚੋਂ ਦੂਜੇ ਦਰਜੇ ‘ਤੇ ਰਹੇ। ਸਿਮਰਪ੍ਰੀਤ ਕੌਰ 95.5% ਅੰਕਾਂ ਨਾਲ ਸਕੂਲ ਵਿੱਚੋਂ ਤੀਜੇ ਦਰਜੇ ਤੇ ਰਹੀ। ਜਸਰਾਜ ਕਰਾਰੀਆ ਨੇ 91% ਅੰਕ ਹਾਸਿਲ ਕੀਤੇ। ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅੱਜ ਦੇ ਇਸ ਸ਼ਾਨਦਾਰ ਨਤੀਜਿਆ ਲਈ ਵਧਾਈਆਂ ਦਿੱਤੀਆ ਅਤੇ ਅੱਗੇ ਤੋਂ ਹੋਰ ਵੀ ਵਧੀਆ ਨਤੀਜਿਆਂ ਲਈ ਪ੍ਰੇਰਨਾ ਦਿੱਤੀ।



