Punjab

ਸੁਖਮੀਤ ਡਿਪਟੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ ‘ਤੇ ਕਰ ਰਹੀ ਜਾਂਚ–ਡਿਪਟੀ ਕਮਿਸ਼ਨਰ

ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ

ਜੇਲ੍ਹ ‘ਚ ਪੁਰਾਣੀ ਦੁਸ਼ਮਣੀ, ਜੁਰਮ ਵਿੱਚ ਵਰਤੀ ਗਈ ਕਾਰ ‘ਤੇ ਪਿਛਲੇ ਮਹੀਨੇ ਰੋਪੜ ਵਿੱਚ ਵਾਪਰੀ ਇਕ ਘਟਨਾ ਸ਼ਾਮਲ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਗੋਪਾਲ ਨਗਰ ਇਲਾਕੇ ਵਿੱਚ ਸੁਖਮੀਤ ਸਿੰਘ ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ ਹਨ, ਜੋ ਮਾਮਲੇ ਨੂੰ ਥੋੜੇ ਸਮੇਂ ਵਿੱਚ ਹੀ ਸੁਲਝਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਤਲ ਸਬੰਧੀ ਕੁਝ ਜ਼ਰੂਰੀ ਸੁਰਾਗ ਇਕੱਠੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਰਾਗਾਂ ਵਿੱਚ ਇਕ ਅੰਦਰੂਨੀ ਸੂਤਰ ਤੋਂ ਪੁੱਛਗਿੱਛ, ਜੇਲ੍ਹ ਵਿੱਚ ਉਸ ਦੀ ਪੁਰਾਣੀ ਦੁਸ਼ਮਣੀ, ਜੁਰਮ ਵਿੱਚ ਵਰਤੀ ਗਈ ਸਵਿਫਟ ਕਾਰ ਅਤੇ ਪਿਛਲੇ ਮਹੀਨੇ ਰੋਪੜ ਵਿੱਚ ਵਾਪਰੀ ਇਕ ਘਟਨਾ ਸ਼ਾਮਲ ਹੈ।
ਭੁੱਲਰ ਨੇ ਇਹ ਵੀ ਕਿਹਾ ਕਿ ਪੁਲਿਸ ਜਲਦੀ ਹੀ ਮੁਲਜ਼ਮ ਨੂੰ ਕਾਬੂ ਕੇ ਇਸ ਮਾਮਲੇ ਦੀ ਤਹਿ ਤੱਕ ਜਾਵੇਗੀ। ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਗਿਆਨਕ ਅਤੇ ਤਕਨੀਕੀ ਮੁਹਾਰਤ ਦੀ ਵਰਤੋਂ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!