JalandharPunjabSports

ਸੁਰਜੀਤ ਹਾਕੀ ਲੀਗ ਦੀ ਸ਼ੁਰੂਆਤ ਗਾਖਲ ਗਰੁੱਪ ਵੱਲੋਂ ਅੱਜ ਤੋਂ

ਸੁਰਜੀਤ ਹਾਕੀ ਲੀਗ ਸੀਜ਼ਨ-1 ਸਿਕਸ-ਏ ਸਾਈਡ ਲਾਇਲਪੁਰ ਖਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ‘ਚ
ਜਲੰਧਰ (ਗਲੋਬਲ ਆਜਤੱਕ ਬਿਊਰੋ/ ਅਮਰਜੀਤ ਸਿੰਘ ਲਵਲਾ)
ਸੁਰਜੀਤ ਹਾਕੀ ਸੁਸਾਇਟੀ ‘ਤੇ ਅਕੈਡਮੀ ਵੱਲੋਂ ਕਰਵਾਈ ਜਾ ਰਹੀ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ ਸੀਜ਼ਨ-1 ਸਿਕਸ-ਏ ਸਾਈਡ 8 ਅਕਤੂਬਰ ਤੋਂ ਲਾਇਲਪੁਰ ਖਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ‘ਚ ਸ਼ੁਰੂ ਹੋ ਰਹੀ ਹੈ ਜੂਨੀਅਰ ਸਬ ਜੂਨੀਅਰ ਤੇ ਛੋਟੇ ਬੱਚਿਆਂ ਦੇ ਤਿੰਨ ਵਰਗਾਂ ਦੀ ਇਸ ਹਾਕੀ ਲੀਗ ‘ਚ 18 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ ਅਤੇ 26 ਮੈਚ ਖੇਡੇ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ ਨੇ ਦੱਸਿਆ ਕਿ ਇਨ੍ਹਾਂ ਦੋ ਦਿਨੀਂ ਸਿਕਸ-ਏ ਸਾਈਡ ਲੀਗ ਜੂਨੀਅਰ ਸਬ ਜੂਨੀਅਰ ਅਤੇ ਛੋਟੇ ਬੱਚਿਆਂ ਦੇ ਵਰਗਾਂ ਵਿਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਜਾ ਰਹੀ ਹੈ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਐੱਨ ਆਰ ਆਈ ਅਮਲੋਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਯੂਐਸਏ ਇਸ ਲੀਗ ਦੇ ਮੁੱਖ ਸਪਾਂਸਰ ਹੋਣਗੇ ਸੁਰਜੀਤ ਹਾਕੀ ਲੀਗ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਇਸ ਲੀਗ ਵਿੱਚ ਕੁੱਲ 18 ਟੀਮਾਂ ਹਿੱਸਾ ਲੈਣਗੀਆਂ ਅਤੇ ਜੂਨੀਅਰ ਗਰੁੱਪ ਦੇ ਪੂਲ ਏ ‘ਚ ਰਕਸ਼ਕ ਇਲੈਵਨ, ਜੇਪੀਜੀਏ ਫਾਰਮਰਸ, ਤਾਂ ਟਾਇਕਾ ਸਪੋਰਟਸ, ਗਾਖਲ ਬ੍ਰਦਰਜ਼ ਯੂਐਸਏ, ਪੂਲ ਬੀ ‘ਚ ਰਾਇਲ ਇਨਫਰਾ, ਜੋਨੈਕਸ ਸਪੋਰਟਸ, ਅਲਫਾ ਹਾਕੀ, ਕੈਲੇਫੋਰਨੀਆ ਈਗਲਜ਼ (ਯੂਐਸਏ) ਹਨ। ਲੀਗ ਦੇ ਸਬ ਜੂਨੀਅਰ ਗਰੁੱਪ ਦੇ ਪੂਲ ਏ ‘ਚ ਪੁਖਰਾਜ ਹੈਲਥ ਕੇਅਰ, ਟ੍ਰੇਸਰ ਸ਼ੂਜ਼, ਬਲੈਕ ਪੈਂਥਰ ਜਦੋਂ ਕਿ ਪੂਲ ਬੀ ਵਿੱਚ ਸ਼ਰੇ ਸ਼ੇਰੇ ਸਪੋਰਟਸ, ਕੈਲੇਫੋਰਨੀਆ ਹੋਟਲ ਅਤੇ ਫਲੈਸ਼ ਹਾਕੀ ਟੀਮਾਂ ਦੀਆਂ ਕਿਡਜ਼ ਗਰੁੱਪ ਦੀਆਂ ਟੀਮਾਂ ਮਿਲਵਾਕੀ ਵੁਲਵਜ਼, ਟੁੱਟ ਬ੍ਰਦਰਜ਼ ਯੂਐਸਏ,
ਹੰਸਰਾਜ ਐਂਡ ਸੰਨਜ਼ ਅਤੇ ਏਜੀਆਈ ਇਨਫਰਾ ਹਿੱਸਾ ਲੈ ਰਹੀਆਂ ਹਨ।
*ਪਹਿਲਾ ਮੁਕਾਬਲਾ ਰਕਸ਼ਕ ਤੇ ਜੇਪੀਜੀਏ ‘ਚ ਹੋਵੇਗਾ*
ਇਕਬਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਸਾਰੀਆਂ ਟੀਮਾਂ ਲੜਕੇ ਤੇ ਲੜਕੀਆਂ ਰਲਕੇ ਖੇਡਣਗੀਆਂ ਅਤੇ ਹਰੇਕ ਖਿਡਾਰੀ ਅਧਿਕਾਰੀ ਨੂੰ ਪੂਰੀ ਖੇਡਣ ਵਾਲੀ ਕਿੱਟ, ਦੋ ਸਮੇਂ ਦਾ ਖਾਣਾ ‘ਤੇ ਡਾਈਟ ਲੀਗ ਵੱਲੋਂ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਮੈਚ ਸਵੇਰੇ 7.30 ਵਜੇ ਤੋਂ ਸ਼ਾਮ ਤੱਕ ਖੇਡੇ ਜਾਣਗੇ। ਲੀਗ ਦਾ ਉਦਘਾਟਨੀ ਮੈਚ ਰਕਸ਼ਤ ਇਲੈਵਨ ਅਤੇ ਜੇਪੀਜੀਏ ਫਾਰਮਜ਼ ਵਿਚਕਾਰ ਸਵੇਰੇ ਖੇਡਿਆ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!