Punjab

ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਰਾਤ ਦੇ ਕਰਫਿਊ ਦੌਰਾਨ 4 ਜਗ੍ਹਾ ਚੋਰੀ ਦੀ ਹੋਈਆਂ ਵਾਰਦਾਤਾ

ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਰਾਤ ਦੇ ਕਰਫਿਊ ਦੌਰਾਨ 4 ਜਗ੍ਹਾ ਚੋਰੀ ਦੀ ਹੋਈਆਂ ਵਾਰਦਾਤਾ
ਅਮਰਜੀਤ ਸਿੰਘ ਲਵਲਾ ਜਲੰਧਰ
‍ਪੰਜਾਬ ਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਪੰਜਾਬ ਚ ਰਾਤ 9 ਤੋਂ ਸਵੇਰੇ 5 ਵੱਜੇ ਤੱਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ।ਜ਼ਿਲ੍ਹੇ ਦੀ ਪੁਲੀਸ ਨੇ ਆਪਣੇ ਆਪਣੇ ਇਲਾਕਿਆਂ ਚ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ,

ਰਾਤ ਦੇ ਕਰਫਿਊ ਦੌਰਾਨ ਚੋਰਾਂ ਨੇ ਪੁਲੀਸ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ 4 ਥਾਵਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਚੋਰਾਂ ਨੇ ਨਵਾਂ ਬਾਜ਼ਾਰ, ਰੇਲਵੇ ਰੋਡ, ‘ਤੇ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ, ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾਂ ਚ ਖੜ੍ਹੀ ਇਨੋਵਾ ਗੱਡੀ ਦੇ ਸ਼ੀਸ਼ੇ ਭੰਨ ਕੇ ਉਸ ਅੰਦਰੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ, ਚੋਰਾਂ ਨੇ ਨਵਾਂ ਬਾਜ਼ਾਰ ਚ ਪੈਂਦੀ ਫੈਂਸੀ ਪਗੜੀ ਹਾਊਸ ਦੀ ਦੁਕਾਨ ਦੇ ਤਾਲੇ ਭੰਨ ਕੇ ਗੱਲੇ ਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ, ਦੂਜੀ ਘਟਨਾ ਰੇਲਵੇ ਰੋਡ ਤੇ ਪੈਂਦੇ ਧਵਨ ਇੰਮਪੋਰੀਅਮ ਦੁਕਾਨ ਦੀ ਹੈ, ਜਿੱਥੇ ਚੋਰਾਂ ਨੇ ਦੁਕਾਨ ਦੇ ਤਾਲੇ ਭੰਨ ਕੇ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ, ਦੁਕਾਨ ਦੇ ਮਾਲਕ ਸੁਦੇਸ਼ ਧਵਨ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਚ ਬਹੁਤ ਸਾਰੀ ਨਕਦੀ ਤੇ ਸਾਮਾਨ ਲੈ ਗਏ ਹਨ। ਇਸ ਤੋਂ ਬਾਅਦ ਚੋਰਾਂ ਨੇ ਰੇਲਵੇ ਰੋਡ ਤੇ ਵੀ ਪੈਂਦੀ ਨਵਾਬ ਫੈਸ਼ਨ ਦੀ ਦੁਕਾਨ ਤੇ ਵੀ ਧਾਵਾ ਬੋਲਿਆ ‘ਤੇ ਦੁਕਾਨ ਦੇ ਤਾਲੇ ਭੰਨ ਕੇ ਅੰਦਰੋਂ 60 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ, ਇਸ ਤੋਂ ਇਲਾਵਾ ਚੋਰਾਂ ਨੇ ਲਸੂੜੀ ਮੁਹੱਲੇ ਦੇ ਖਾਲੀ ਪਲਾਟ ਚ ਖਡ਼੍ਹੀ ਅਜੇ ਕੁਮਾਰ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਭੰਨ ਕੇ ਕਾਰ ਚੋਂ ਤਕਰੀਬਨ 25 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਘਟਨਾਵਾਂ ਦੀ ਸੂਚਨਾ ਸੰਬੰਧਿਤ ਥਾਣਿਆਂ ਦੀ ਪੁਲਿਸ ਨੂੰ ਦਿੱਤੀ ਗਈ ਹੈ, ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!