
ਸੜਕ ਮਾਰਗ ਵੀ ਪ੍ਰਦਰਸ਼ਨਕਾਰੀਆਂ ਨੇ ਰੋਕਿਆ
ਜਲੰਧਰ/ਫਿਰੋਜ਼ਪੁਰ (ਗਲੋਬਲ ਆਜਤੱਕ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਬੁੱਧਵਾਰ ਨੂੰ ਪੰਜਾਬ ਦੇ ਫਿਰੋਜ਼ਪੁਰ ਚ ਰੈਲੀ ਕਰਨੀ ਸੀ ਲੇਕਿਨ ਆਖ਼ਰੀ ਮੌਕੇ ਤੇ ਰੈਲੀ ਨੂੰ ਰੱਦ ਕਰਨਾ ਪਿਆ, ਪਹਿਲਾਂ ਰੈਲੀ ਰੱਦ ਹੋਣ ਦੇ ਪਿੱਛੇ ਬਾਰਿਸ਼ ਦੀ ਵਜ੍ਹਾ ਨੂੰ ਦੱਸਿਆ ਜਾ ਰਿਹਾ ਸੀ, ਲੇਕਿਨ ਹੁਣ ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਹ ਬਿਆਨ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਕੀਤਾ ਗਿਆ ਹੈ ‘ਤੇ ਪੰਜਾਬ ਤੋਂ ਜਵਾਬ ਵੀ ਮੰਗਿਆ ਹੈ ਕਿ ਬੀਜੇਪੀ ਨੇ ਇਸ ‘ਤੇ ਸੀਐਮ ਚੰਨੀ ਦਾ ਅਸਤੀਫਾ ਮੰਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿਚ ਲਿਖਿਆ ਹੈ ਕਿ ਪੀਐੱਮ ਸਵੇਰੇ ਬਠਿੰਡਾ ਪਹੁੰਚੇ ਸੀ, ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਹੈਲੀਕਾਪਟਰ ਫਡ਼ ਕੇ ਹੁਸੈਨੀਵਾਲਾ ‘ਚ ਰਾਸ਼ਟਰੀ ਸ਼ਹੀਦ ਸਮਾਰਕ ਜਾਣਾ ਸੀ, ਲੇਕਿਨ ਬਾਰਿਸ਼ ਦੇ ਕਾਰਨ ਤੇ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਨਾਲ ਪਹਿਲਾਂ ਪੀਐਮ ਨੂੰ 20 ਮਿੰਟ ਇੰਤਜ਼ਾਰ ਕਰਨਾ ਪਿਆ। ਫਿਰ ਆਸਮਾਨ ਸਾਫ ਨਾ ਹੁੰਦਾ ਦੇਖ ਕੇ ਉਨ੍ਹਾਂ ਦਾ ਸੜਕ ਮਾਰਗ ਤੇ ਜਾਣਾ ਤੈਅ ਕੀਤਾ ਗਿਆ। ਸੜਕ ਮਾਰਗ ਰਾਹੀਂ ਕਰੀਬ 2 ਘੰਟੇ ਲੱਗਣੇ ਸੀ, ਜਿਸ ਕਾਰਨ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦੱਸਿਆ ਤੇ ਪੁਲੀਸ ਸੁਰੱਖਿਆ ਦਸਤਿਆਂ ਦੇ ਇੰਤਜ਼ਾਮ ਦੀ ਰਜ਼ਾਮੰਦੀ ਲੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਾਫ਼ਲਾ ਰਾਸ਼ਟਰੀਆ ਸ਼ਹੀਦ ਸਮਾਰਕ 30 ਕਿਲੋਮੀਟਰ ਦੂਰੀ ਤੇ ਸੀ ਤਾਂ ਰਸਤੇ ਦੇ ਵਿਚ ਇਕ ਫਲਾਈਓਵਰ ਤੇ ਰਸਤੇ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਹੋਇਆ ਸੀ, ਉਸ ਫਲਾਈਓਵਰ ਤੇ ਪੀਐਮ ਮੋਦੀ ਦਾ ਕਾਫਲਾ ਪੰਦਰਾਂ ਵੀਹ ਮਿੰਟ ਫਸਿਆ ਰਿਹਾ ਇਸੇ ਵਕਤ ਗ੍ਰਹਿ ਮੰਤਰਾਲਿਆਂ ਨੇ ਪੀਐਮ ਦੀ ਸੁਰੱਕਸ਼ਾ ਨੂੰ ਵੱਡੀ ਚੁੱਕ ਮੰਨਿਆ ਹੈ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੀਐਮ ਦੇ ਟ੍ਰੈਵਲ ਪਲਾਨ ਦੇ ਬਾਰੇ ‘ਚ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ, ਇਸ ਨੂੰ ਧਿਆਨ ‘ਚ ਰੱਖ ਕੇ ਉਨ੍ਹਾਂ ਨੂੰ ਸੁਰੱਖਿਆ ਦੇ ਪ੍ਰਬੰਧ ਕਰਨੇ ਚਾਹੀਦੇ ਸੀ, ਪੰਜਾਬ ਸਰਕਾਰ ਨੂੰ ਸੜਕ ਮਾਰਗ ਤੇ ਵੀ ਅਤਿਰਿਕਤ ਪੁਲਿਸ ਜਵਾਨਾਂ ਦੇ ਪੁਖ਼ਤਾ ਇੰਤਜ਼ਾਮ ਕਰਨੇ ਚਾਹੀਦੇ ਸੀ ਜੋ ਨਹੀਂ ਕੀਤੇ ਗਏ।
ਅਸ਼ਵਨੀ ਸ਼ਰਮਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਕੇ ਇੱਥੇ ਦੀ ਜਨਤਾ ਨੂੰ ਪੈਕੇਜ ਯੋਜਨਾਵਾਂ ਦਾ ਐਲਾਨ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਕਰ ਸਕੇ ਉਨ੍ਹਾਂ ਨੂੰ ਰੈਲੀ ਸਥਾਨ ਤੱਕ ਨਹੀਂ ਪਹੁੰਚਣ ਦਿੱਤਾ। ਪੀਐਮ ਮੋਦੀ ਨੂੰ ਪੁਲਿਸ ਸੁਰੱਖਿਆ ਨਹੀਂ ਦਿੱਤੀ ਗਈ, ਉਨ੍ਹਾਂ ਨੇ ਕਿਹਾ ਸੀਐਮ ਚੰਨੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।



