ElectionJalandharPunjab

ਸੂਬੇ ਦੇ ਲੋਕ ਰਵਾਇਤੀ ਲੋਟੂ ਪਾਰਟੀਆਂ ਤੋਂ ਛੁੱਟਕਾਰਾ ਚਾਹੁੰਦੇ—ਓਲੰਪੀਅਨ ਸੋਢੀ

ਲੋਟੂ ਪਾਰਟੀਆਂ ਦੇ ਨੇਤਾਵਾਂ ਤੋ ਸੂਬਾ ਵਾਸੀਆਂ ਦਾ ਹੋਇਆ ਮੋਹ ਭੰਗ
ਜਲੰਧਰ (ਅਮਰਿੰਦਰ ਸਿੱਧੂ/ਅਮਰਜੀਤ ਸਿੰਘ ਲਵਲਾ)
ਗੁਰੂਆਂ, ਪੀਰਾਂ, ਫਕੀਰਾਂ, ਮਹਾਪੁਰਖਾਂ ਦੀ ਚਰਨ ਛੋਹ ਨਾਲ ਵਰਸੋਈ ਧਰਤ ਪੰਜਾਬ ਦੇ ਲੋਕ ਰਵਾਇਤੀ ਲੋਟੂ ਪਾਰਟੀਆ ਤੋ ਛੁਟਕਾਰਾ ਚਾਹੁੰਦੇ ਹਨ। *ਸੂਰਬੀਰਾਂ ਦੀ ਜਨਮਭੂਮੀ ‘ਤੇ ਸੋਨੇ ਦੀ ਚਿੜ੍ਹੀ* ਕਹਾਉਣ ਵਾਲੇ ਸੂਬੇ ਪੰਜਾਬ ਦੇ ਲੋਕਾਂ ਦਾ ਵਿਕਾਸ ਦੇ ਗੀਤ ਗਾ ਭਰਮਾਉਣ ਵਾਲੇ ਲੋਟੂ ਪਾਰਟੀਆਂ ਦੇ ਨੇਤਾਵਾਂ ਤੋ ਸੂਬਾ ਵਾਸੀਆਂ ਦਾ ਮੋਹ ਭੰਗ ਹੋ ਗਿਆ ਹੈ, ‘ਤੇ ਸਭ ਹੁਣ ਬੱਦਲ ਚਾਹੁੰਦੇ ਹਨ। ਉੱਕਤ ਗੱਲ ਦਾ ਜਿਕਰ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਹੱਲਕੇ ਤੋ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵੱਖ-ਵੱਖ ਇਲਾਕਾ ਨਿਵਾਸੀਆਂ ਨਾਲ ਡੋਰ-ਟੂ-ਡੋਰ ਚੋਣ ਪ੍ਰਚਾਰ ‘ਤੇ ਨੁੱਕੜ ਮੀਟਿੰਗਾਂ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਹਾ। ਉਨ੍ਹਾਂ ਵੱਲੋ ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲ, ‘ਤੇ ਹੁਣ ਚੰਨੀ ਸਰਕਾਰ ਦੇ 111 ਦਿਨਾਂ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਝੂਠੇ ਵਾਦਿਆ, ਸਿਸਟਮ ‘ਚ ਸੁਧਾਰ ਕਰ, ਰੋਜਗਾਰ ਦੇਣ, ਭ੍ਰਿਸ਼ਟਾਚਾਰ ਮੁੱਕਤ ਸਮਾਜ ਸਿਰਜਨ ਦੇ ਦਵਾਏ ਵਿਸਵਾਸ਼ ਉਪਰ ਖਰਾ ਨਾ ਉਤਰਨ ਲਈ ਘੋਰ ਸਬਦਾਂ ਵਿਚ ਨਿੰਦਾ ਕੀਤੀ ਗਈ। ਗੱਲਬਾਤ ਦੋਰਾਨ ਉਨ੍ਹਾਂ ਅਗੇ ਕਿਹਾ ਕਿ ਇਨ੍ਹਾਂ ਸਰਕਾਰਾਂ ਦੇ ਕਾਰਜਕਾਲ ਦੋਰਾਨ ਐਸਸੀ/ਬੀਸੀ ਵਿਦਿਆਰਥੀਆਂ ਦੇ ਵਜੀਫਿਆ ‘ਚ ਹੋਏ ਸਕੈਂਡਲ ਵਿਚ ਦੋਸ਼ੀਆਂ ਨੂੰ ਅਜੇ ਤੱਕ ਨਾ ਫੜ ਪਾਉਣਾ, ਰੇਤ ਮਾਫੀਆ ਨੂੰ ਠੱਲ ਨਾ ਪਾ ਸੱਕਣਾ। ਰੇਤ ਮਾਫੀਆ ਦੀ ਚਾਂਦੀ ਰਹੀ ਜਿਸ ਦਾ ਸਬੂਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰ ਕੋਲੋ ਦਸ ਕਰੋੜ ਦੀ ਵੱਡੀ ਰਕਮ ਦੇ ਫੜੇ ਜਾਣ ਤੋ, ਕੈਂਟ ਹੱਲਕੇ ਵਿਚ ਨਿਕਮੇ ਸੀਵਰੇਜ ਸਿਸਟਮ, ਮਾੜੀਆਂ ਸੜਕਾਂ, ਸਿਹਤ ਸਹੂਲਤਾਂ ‘ਚ ਨਿਸਫੱਲ ਰਹੀਆਂ ਸਰਕਾਰਾਂ ਦੀ ਪੋਲ ਖੁੱਲਦੀ ਹੈ। ਇਨ੍ਹਾਂ ਹਾਲਤਾਂ ਤੋ ਦੁੱਖੀ ‘ਤੇ ਲੁੱਟ ਦਾ ਸ਼ਿਕਾਰ ਬਣੇ ਲੋਕ ਅੰਦਰ ਭਾਰੀ ਰੋਹ ਹੈ, ‘ਤੇ ਉਹ ਹੁਣ ਨਾ ਕੇਵਲ ਮੇਰੇ ਆਪਦੇ ਹੱਲਕੇ ਦੇ ਬੱਲਕਿ ਸੂਬੇ ਭਰ ਦੇ ਲੋਕ ਤੀਸਰੇ ਬੱਦਲ ਵੱਜੋਂ ਦਿੱਲ੍ਹੀ ਸਰਕਾਰ ਵੱਲੋਂ ਲੋਕਾਂ ਨੂੰ ਦਿਤੀਆਂ ਸਹੂਲਤਾਂ ਨੂੰ ਦੇਖਦਿਆਂ, ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦੇਖਣਾ ਚਾਹੁੰਦੇ ਹਨ।

                                                                                            *ਛਾਉਣੀ ਹੱਲਕੇ ‘ਚ ਓਲੰਪੀਅਨ ਸੋਢੀ ਦੀ ਹੋਈ ਬੱਲ੍ਹੇ—ਬੱਲ੍ਹੇ*                                                                         ਜਲੰਧਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਕੈਂਟ ਹੱਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵਿੱਢੀ ਚੋਣ ਪ੍ਰਚਾਰ ਮੁਹਿੰਮ ਅੱਜ ਮੱਖਣ ਸ਼ਾਹ ਲੁਬਾਣਾ ਨਗਰ ਵਿਖੇ ਪੁੱਜੀ। ਜਿਥੇ ਇਲਾਕੇ ਦੀ ਬਿਹਤਰੀ ਲਈ ਗੱਠਿਤ ਸੁਸਾਇਟੀ ਦੇ ਅਹਦੇਦਾਰਾ ਵੱਲੋਂ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸਾਬਕਾ ਆਈਜੀ ਦੇ ਗੱਲ ਸਨਮਾਨ ਚਿੰਨ੍ਹ ਵਜੋਂ ਸਿਰੋਪਾਓ ਪਾਅ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਜਿੰਦਾਬਾਦ ਦੇ ਨਾਅਰੇ ਲੱਗਾ ਕਰਵਾਈ ਬੱਲ੍ਹੇ-ਬੱਲ੍ਹੇ, ਇਸ ਮੌਕੇ ‘ਤੇ ਹਾਜਰ ਕਲਦੀਪ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਗੁਰਬਖਸ਼ ਸਿੰਘ ਕਲੋ, ਗੁਡੀਆ ਸਿੰਘ, ਹਰਬੰਸ ਸਿੰਘ, ਪਰਮਿੰਦਰ ਸਿੰਘ, ਦਰਸ਼ਨ ਸਿੰਘ, ਅਲਵਿੰਦਰ ਸਿੰਘ ਡੀਐਸਪੀ, ਬਲਕਾਰ ਸਿੰਘ, ਅਮਰਜੀਤ ਸਿੰਘ, ਮਾਸਟਰ ਮੋਹਨ, ਗੁਰਵਿੰਦਰ ਸਿੰਘ, ਬਲਬੀਰ ਸਿੰਘ ‘ਤੇ ਹੋਰ ਭਾਰੀ ਗਿਣਤੀ ਵਿਚ ਮੌਜੂਦ ਪੱਤਵੰਤਿਆਂ ਵੱਲੋਂ ਆਮ ਆਦਮੀ ਲਈ ਜੀਵਨ ਲਈ ਢੂਕਵੀਆ ਸਹੂਲਤਾਂ ਪ੍ਰਦਾਨ ਕਰਨ ਵਾਲੇ ਓਲੰਪੀਅਨ ਸੋਢੀ ਦੇ ਪਾਰਟੀ ਮੈਨਫੈਸਟੋ ਬਾਰੇ ਜਿਕਰ ਕਰਦਿਆ ਇਲਾਕੇ ਦੀ ਪ੍ਰਗਤੀ ਲਈ ਲੋੜੀਂਦੇ ਹਰ ਕੰਮ ਨੂੰ ਜਿਤਣ ਮਗਰੋਂ ਪਹਿਲ ਦੇ ਅਧਾਰ ਤੇ ਕਰਾਉਣ ਦਾ ਯਕੀਨ ਦਿਵਾਉਣ ‘ਤੇ ਆਪਣੇ ਖੇਤਰ ਵਿਚੋਂ ਵੱਧ ਤੋ ਵੱਧ ਵੋਟਾਂ ਨਾਲ  ਜਿਤਾਉਣ ਦਾ ਵਿਸਵਾਸ਼ ਦਿਵਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!