
*ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਕਰਜਾ ਮੁੱਕਤ ਕਰ ਮੁੱੜ ਵਿਕਾਸ ਦੀਆ ਲੀਹਾਂ ‘ਤੇ ਲਿਆ ਸਕਦੀ*
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਸੂਬੇ ਦੇ ਸਰਵਪੱਖੀ ਵਿਕਾਸ ਲਈ ਸਮੇਂ ਦੀ ਲੋੜ “ਆਪ” ਸਰਕਾਰ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੱਖ-ਵੱਖ ਬੈਠਕਾਂ ਦੈਰਾਨ ਪਾਰਟੀ ਦੇ ਆਮ ਵਿਅਕਤੀ ਦੀ ਪ੍ਰਗਤੀ ਲਈ ਉਲੀਕੇ ਪ੍ਰੋਗਰਾਮ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਪੰਜਾਬ ਦੇ ਲੋਕਾ ਨੂੰ ਕੇਵਲ ਵਾਅਦੇ ਨਹੀਂ ਕਰ ਕਰੀ ਹੈ ਬਲਕਿ ਜੀਵਨ ਪੱਧਰ ਉੱਚਾ ਚੁੱਕਣ ਲਈ ਗਾਰੰਟੀ ਦੇ ਰਹੀ ਹੈ। ਜੋ ਕਿ ਸੂਬੇ ਵਿੱਚ ਸਰਕਾਰ ਬਣਨ ਮਗਰੋਂ ਬਿਨਾ ਕਿਸੇ ਦੇਰੀ ਤੋ ਤੁਰੰਤ ਲਾਗੂ ਕ਼ਰਨ ਲਈ ਜੂਰਰੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਕ ਆਮ ਆਦਮੀ ਪਾਰਟੀ ਹੀ ਹੈ ਜੋ ਪੰਜਾਬ ਨੂੰ ਕਰਜਾ ਮੁੱਕਤ ਕਰ ਮੁੱੜ ਵਿਕਾਸ ਦੀਆ ਲੀਹਾਂ ‘ਤੇ ਲਿਆ ਸਕਦੀ ਹੈ। ਸਾਬਕਾ ਆਈਪੀਐਸ ਅਧਿਕਾਰੀ ਸੁਰਿੰਦਰ ਸਿੰਘ ਸੋਢੀ ਨੇ ਲੋਕਾਂ ਨੂੰ ਪੰਜਾਬ ਵਿਚੋਂ ਮਾਫੀਆ, ਭ੍ਰਿਸ਼ਟਾਚਾਰ ਦਾ ਅੰਤ ਕਰਨ ਦੀ ਮਨਸ਼ਾ ਲਈ ਨਿਡਰਤਾ ਨਾਲ ਆਮ ਆਦਮੀ ਪਾਰਟੀ ਨੂੰ ਸਭ ਆਪਣੀ ਵੋਟ ਪਾਓ। ਉਨ੍ਹਾਂ ਵਲੋਂ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਵਿੱਢੀ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਤਹਿਤ ਕੈਂਟ ਹੱਲਕੇ, ਜੰਡਿਆਲਾ, ਮਾਡਲ ਟਾਉਨ, ਪੀਪੀਆਰ ਮਾਰਕੀਟ ‘ਤੇ ਲਾਗਲੇ ਖੇਤਰਾਂ ਵਿਚ ਲੋਕਾਂ ਨਾਲ ਰਾਬਤਾ ਬਣਾ ਕੇਵਲ ਸੱਤਾ ਲਈ “ਦੱਲ ਬੱਦਲੂਆਂ” ਤੇ ਲੋਟੂ ਪਾਰਟੀ ਨੁਮਾਇੰਦਿਆਂ ਤੋ ਬੱਚਣ ਦੀ ਅਲਂਖ ਜਗਾ, ਪਾਰਟੀ ਦੇ ਹੱਕ ਵਿਚ ਲਹਿਰ ਚਲਾਈ। ਜਦ ਕਿ ਉਨ੍ਹਾਂ ਦੀ ਜੀਵਨ ਸਾਥਣ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਣੇ ਪਤੀ ਓਲੰਪੀਅਨ ਸੋਢੀ ਨੂੰ ਜੇਤੂ ਬਨਾਉਣ ਲਈ ਜਲੰਧਰ ਛਾਉਣੀ, ਲੁਹਾਰਾਂ ਪਿੰਡ ‘ਤੇ ਲਾਗਲੇ ਖੇਤਰ ਵਿਚ ਪਾਰਟੀ ਦੇ ਹੱਕ ਵਿੱਚ ਲੋਕਾਂ ਦੇ ਮਨਾਂ ਵਿਚ ਚਿਣਗ ਜਗਾਈ। *ਮੁਸਲਿਮ ‘ਤੇ ਮਸੀਹੀ ਭਾਏਚਾਰੇ* ਨੇ ਵੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਆਪਣੇ ਤੱਬਕੇ ਨਾਲ ਮਤਰੇਈ ਮਾਂ ਵਾਲੇ ਹੁੰਦੇ ਰਹੇ ਰਵਈਏ ਦੀ ਦਾਸਤਾਨ ਸੁਣਾ ਹੋਰ ਸਮੱਸਿਆਵਾਂ ਤੋ ਵੀ ਜਾਣੂ ਕਰਵਾਇਆ। ਜਿਸ ਮਗਰੋਂ ਸੰਬੋਧਨ ਕਰਦਿਆਂ ਓਲੰਪੀਅਨ ਸੋਢੀ ਵੱਲੋਂ ਸੱਤਾ ਵਿਚ ਆਉਣ ਤੇ ਹਰ ਸਮਸਿਆ ਨੂੰ ਪਹਿਲਾਂ ਦੇ ਆਧਾਰ ‘ਤੇ ਪੂਰਾ ਕਰਵਾਉਣ ਦਾ ਯਕੀਨ ਦਵਾਇਆ। ਚੋਣ ਪ੍ਰਕਿਰਿਆ ਲਈ ਹਨੀ ਸਿੰਘ, ਕਮਲਜੀਤ ਸਿੰਘ, ਅਮਰਜੀਤ ਕਾਹਲੋਂ, ਖੁਸ਼ਪਾਲ ਕੌਰ, ਰਿਧਮਾ ਢਿੱਲੋਂ, ਸੁਨੀਤਾ ਭਗਤ, ਪ੍ਰਿੰ. ਨੈਨੀ ਬਾਲਾ, ਅਰਸ਼, ਜਸਪਾਲ ਸਿੰਘ, ਦੀਪਕ ਘਾਰੂ, ਪ੍ਰਧਾਨ ਢਿੱਲੋਂ, ਆਦਿ ਵਲੰਟੀਅਰ ਸਰਗਰਮੀ ਨਾਲ ਮੁਹਿੰਮ ਨੂੰ ਚਲਾਉਦੇ ਦਿਸੇ। ਸੂਬਾ ਪ੍ਰਧਾਨ ਥਿਆੜਾ ਨੇ ਚੋਣੀ ਟੀਮਾਂ ਕੀਤੀਆਂ ਲਾਮਬੰਦ ਵਿਧਾਨ ਸਭਾ ਚੋਣਾਂ ਦਾ ਦਿਨ ਲਾਗੇ ਆਉਂਦਾ ਦੇਖ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕੈਂਟ ਦੇ ਮੁੱਖ ਦਫਤਰ ਵਿਖੇ ਅਹਿਮ ਮੀਟਿੰਗ ਬੁਲਾਈ। ਇਸ ਮੋਕੇ ਉਨ੍ਹਾਂ ਨਾਲ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਗਿੰਦੀ ਵੀ ਮੋਜੂਦ ਸਨ। ਪਾਰਟੀ ਉਮੀਦਵਾਰ ਅਰਜੁਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਸੱਦੀ ਸ਼ਹਿਰੀ ਤੇ ਬਲਾਕ ਪ੍ਰਧਾਨ ਤੇ ਹੋਰ ਆਗੂਆਂ ਨਾਲ ਕਈ ਅਹਿਮ ਮੁਦਿਆਂ ਤੇ ਵਿਚਾਰ ਕਰਦਿਆਂ ਉਲੀਕੇ ਪ੍ਰੋਗਰਾਮ ਉਪਰ ਦ੍ਰਿੜਤਾ ਨਾਲ ਤੱਤਪਰ ਹੋ ਕੰਮ ਕਰਨ ਦੀ ਤਾਕੀਦ ਵੀ ਪ੍ਰਧਾਨ ਥਿਆੜਾ ਵੱਲੋਂ ਕੀਤੀ ਗਈ।



