ElectionJalandharPunjab

*ਸੂਬੇ ਭਰ ‘ਤ ਵਿਧਾਨ ਸਭਾ ਚੋਣ ਸਵੇਰੇ 8 ਵਜੇ ਤੋਂ ਸ਼ੁਰੂ ਹੋ ਸ਼ਾਮ 6 ਵਜੇ ਤੱਕ ਰਹੀਆਂ ਜਾਰੀ*

*ਓਲੰਪੀਅਨ ਸੋਢੀ ਵਲੋਂ ਹੱਲਕੇ ਨੂੰ ਮਿਆਰੀ ਸਿਖਿਆ, ਸਿਹਤ ਸਹੁਲਤਾਂ, ਪਹਿਲ ਦੇ ਅਧਾਰ ‘ਤੇ ਦੇਣ ਦੀ ਗੱਲ-ਵੋਟ ਪਾਉਣ ਸਮੇਂ ਕਹੀ

*ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਸ਼ਾਮ 6 ਵਜੇ ਤੱਕ ਜਾਰੀ ਰਹੀ।ਹਲਕਾ ਜਲੰਧਰ ਕੈਂਟ ‘ਚ ਸ਼ਾਮ ਤੱਕ ਕੁੱਲ ਵੋਟ ਕਰੀਬ 53.3 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਕਈ ਥਾਵਾਂ ‘ਤੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਵੋਟ ਪਾਉਣ ਪਹੁੰਚੇ ਹਨ। ਕੁਝ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਸਟੇਸ਼ਨ ‘ਤੇ ਪਹੁੰਚੇ ਅਤੇ ਕੁਝ ਨੇ ਇਕੱਲਿਆਂ ਹੀ ਆਪਣੀ ਵੋਟ ਪਾਈ।

ਹਲਕਾ ਜਲੰਧਰ ਕੈਟ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ  ਦੇ ਉਮੀਦਵਾਰ ਓਲੰਪੀਅਨ  ਸੁਰਿੰਦਰ ਸਿੰਘ ਸੋਢੀ ‘ਤੇ ਉਨ੍ਹਾਂ ਦੀ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਨੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਆਪਣੀ ਵੋਟ ਪਾਈ। ਇਸ ਮੋਕੇ ਗੱਲਬਾਤ ਦੋਰਾਨ ਉਨਾ ਦੱਸਿਆ ਕਿ ਵੋਟ ਪਾਉਣ ਸਾਡਾ  ਹਰ ਇਕ ਇਨਸਾਨ ਦਾ ਮੁੱਢਲਾ ਅਧਿਕਾਰ ਹੈ। ਓਲੰਪੀਅਨ ਸੋਢੀ ਨੇ ਲੋਕਾਂ ਨੂੰ ਘਰਾਂ ਚੋ ਨਿਕਲ ਕੇ ਵੋਟ ਪਾਉਣ ਦੀ ਆਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਸੂਬੇ ‘ਚ ਆਮ ਆਦਮੀ ਦੀ ਸਰਕਾਰ ਬਣਾਉਣ ਵਿੱਚ ਸਹਾਇਤਾ ਕਰ ਸੱਕਦੀ ਹੈ ‘ਤੇ ਸੂਬੇ ਦੇ ਵਿਕਾਸ ਲਈ ਅਹਿਮ ਕੜ੍ਹੀ ਵੀ ਬਣ ਸੱਕਦੀ ਹੈ। ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਘਰੋ ਬਾਹਰ ਨਿਕਲ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਲੋਕਾਂ ਵੱਲੋ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ ਗਿਆ।  ਉਹਨਾਂ ਨੇ ਦੱਸਿਆ ਕਿ ਉਹ ਹਲਕੇ ਕੈਟ ਤੋ ਜਿੱਤ ਜਾਦੇ ਹਨ ਤਾਂ ਪਹਿਲਾ ਕੰਮ ਹਲਕੇ ‘ਚ ਵਧੀਆ ਸਿੱਖਿਆ ਅਤੇ ਸਿਹਤ ਸਹੂਲਤ ਵਿੱਚ ਸੁਧਾਰ ਲਿਆਉਣ ਅਤੇ ਹਲਕੇ ਦੀਆ ਟੁਟੀਆ ਹੋਈਆਂ ਸੜਕਾਂ ਨੂੰ ਨਵੀਆ ਬਣਾ ਚੱਲਣ ਲਾਇਕ ਬਨਾਉਣਾ ਹੈ ਅਤੇ ਹਲਕੇ ਚੋ ਨਸ਼ੇ ਦਾ ਖਾਤਮਾ ਕਰਨਾ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਸਾਡੀ ਨੋਜਵਾਨ ਵਰਗ ਨਸ਼ੇ ਵੱਲ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾਂ। ਇਸ ਸੰਦਰਭ ਵਿਚ ਹੀ ਇਲਾਕਾ ਨਿਵਾਸੀ ਵਿਧਾਇਕ ਨੂੰ ਮੁੱਖ ਦੋਸ਼ੀ ਕਰਾਰ ਦੇ ਰਹੇ ਹਨ, ਕਿਉਕਿ ਹਲਕੇ ਦੇ ਵਿਧਾਇਕਾਂ ਨੇ ਹਲਕੇ ਦੇ ਲੋਕਾਂ ਦੀ ਸਾਰ ਨਹੀ ਲਈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਅਜੇ ਤੱਕ ਕੌਈ ਨੱਥ ਹੀ ਪਾਈ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!