
ਕਰਿਆਨਾ ਵਪਾਰੀ ਸਚਿਨ ਜੈਨ ਦੀ ਹੱਤਿਆ ਨੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਸੋਢਲ ਰੋਡ ‘ਤੇ ਸਥਿਤ ਕਰਿਆਨਾ ਵਪਾਰੀ ਸਚਿਨ ਜੈਨ ਦੀ ਹੱਤਿਆ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਇਸ ਹੱਤਿਆਕਾਂਡ ਪ੍ਰਤੀ ਰੋਸ ਪ੍ਰਗਟ ਕਰਨ ਲਈ ਕਰਮਾ ਵੈੱਲਫੇਅਰ ਸੋਸਾਇਟੀ ਦੇ ਬੈਨਰ ਹੇਠ ਇਕ ਕੈਂਡਲ ਮਾਰਚ ਕੱਢਿਆ ਗਿਆ।
ਕਰਮਾ ਵੈੱਲਫੇਅਰ ਸੋਸਾਇਟੀ ਦੇ ਚੀਫ ਆਰਗੇਨਾਈਜ਼ਰ ਗੋਲਡੀ ਮਰਵਾਹਾ, ਚੇਅਰਮੈਨ ਸੋਨੂੰ ਪਰਮਾਰ ‘ਤੇ ਪ੍ਰਧਾਨ ਕਰਨ ਸ਼ਰਮਾ, ਬਾਵਾ ਮਰਵਾਹਾ ਦੀ ਅਗਵਾਈ ਵਿਚ ਕੱਢੇ ਇਸ ਕੈਂਡਲ ਮਾਰਚ ਦੌਰਾਨ ਲੋਕਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਸਚਿਨ ਜੈਨ ਦੀ ਮੌਤ ਗੋਲੀ ਨਾਲ ਨਹੀਂ ਸਗੋਂ ਗੰਦੇ ਸਿਸਟਮ ਕਾਰਨ ਹੋਈ ਹੈ। ਇਸ ਦੌਰਾਨ ਭਾਜਪਾ ਨੇਤਾ ਸ਼ੈੱਟੀ ਗੁਰਾਇਆ, ਸੁਰੇਸ਼ ਸੇਠੀ, ਅਭੀ ਕਪੂਰ, ਸਚਿਨ ਆਦਿ ਵੀ ਹਾਜ਼ਰ ਸਨ।
ਗੋਲਡੀ ਮਰਵਾਹਾ, ਕਰਨ ਵਰਮਾ ਅਤੇ ਸੋਨੂੰ ਪਰਮਾਰ ਆਦਿ ਨੇ ਕਿਹਾ ਕਿ ਸ਼ਹਿਰ ਵਿਚ ਜੰਗਲਰਾਜ ਵਰਗੀ ਸਥਿਤੀ ਹੈ। ਗੈਂਗਸਟਰਾਂ ‘ਤੇ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ।



