JalandharPunjab

ਸੌ ਫੀਸਦੀ ਈ-ਗਿਰਦਾਵਰੀ ਨੂੰ ਮੁਕੰਮਲ ਕਰਨ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਜਲੰਧਰ—ਡਿਪਟੀ ਕਮਿਸ਼ਨਰ

13 ਲੱਖ ਤੋਂ ਵੱਧ ਖਸਰਾ ਇੰਦਰਾਜ ਨੂੰ ਕੀਤਾ ਗਿਆ ਆਨਲਾਈਨ

ਨਿਰਧਾਰਿਤ ਸਮੇਂ ਵਿੱਚ 1353542 ਖਸਰਾ ਨੰਬਰਾਂ ਨੂੰ ਸਫ਼ਲਤਾਪੂਰਵਕ ਆਨਲਾਈਨ ਕਰਨ ਲਈ ਅਧਿਕਾਰੀਆਂ ਦੀ ਕੀਤੀ ਸ਼ਲਾਘਾ

ਆਨਲਾਈਨ ਗਿਰਦਾਵਰੀ ਕਿਸਾਨ ਭਾਈਚਾਰੇ ਦੇ ਲਾਭ ਨੂੰ ਯਕੀਨੀ ਬਣਾਏਗੀ

ਜਲੰਧਰ, 17 ਸਤੰਬਰ (ਅਮਰਜੀਤ ਸਿੰਘ ਲਵਲਾ)        ਇਕ ਹੋਰ ਸਫ਼ਲਤਾ ਪ੍ਰਾਪਤ ਕਰਦਿਆਂ ਜਲੰਧਰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ 13.53 ਲੱਖ ਤੋਂ ਵੱਧ ਖਸਰਾ ਇੰਦਰਾਜਾਂ ਨੂੰ ਆਨਲਾਈਨ ਕਰਕੇ ਸੌ ਫੀਸਦੀ ਈ-ਗਿਰਦਾਵਰੀ ਨੂੰ ਮੁਕੰਮਲ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਕਾਰਜ ਨੂੰ ਨੇਪਰੇ ਚੜ੍ਹਨ ਲਈ ਇੱਕ ਵਿਸ਼ਾਲ ਅਭਿਆਸ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ 13,53,542 ਖਸਰਾ ਨੰਬਰ ਆਨਲਾਈਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਹਿਤਪੁਰ ਸਬ ਤਹਿਸੀਲ ਵਿੱਚ 59540 ਖਸਰਾ ਇੰਦਰਾਜ ਆਨਲਾਈਨ ਕੀਤੇ ਗਏ ਹਨ। ਜਦਕਿ ਕ੍ਰਮਵਾਰ 98,244, 1, 61, 865, 96, 301, 1,33, 767, 76, 031, 1,41, 764, 1,72, 979, 79, 388, 1,17, 465, 1,04, 858 ਅਤੇ 1,10683 ਇੰਦਰਾਜ ਜਲੰਧਰ-2, ਸ਼ਾਹਕੋਟ, ਗੁਰਾਇਆ, ਫਿਲੌਰ, ਲੋਹੀਆਂ, ਨੂਰਮਹਿਲ, ਨਕੋਦਰ, ਕਰਤਾਰਪੁਰ, ਜਲੰਧਰ-1, ਆਦਮਪੁਰ ਅਤੇ ਭੋਗਪੁਰ ਦੀਆਂ ਤਹਿਸੀਲਾਂ, ਉਪ ਤਹਿਸੀਲਾਂ ਵਿੱਚ ਕੀਤੇ ਗਏ ਹਨ।

ਪ੍ਰਾਜੈਕਟ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਡਿਜੀਟਾਈਜ਼ੇਸ਼ਨ ਦੀ ਦਿਸ਼ਾ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ 2020 ਦੇ ਸਾਉਣੀ ਸੀਜ਼ਨ ਲਈ ਫਸਲਾਂ ਦੀ ਈ-ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਇੱਕ ਦਸਤਾਵੇਜ਼ ਹੈ। ਜਿਸ ਵਿੱਚ ਪਟਵਾਰੀ ਵੱਲੋਂ ਮਾਲਕ ਦੇ ਨਾਮ, ਕਾਸ਼ਤਕਾਰ ਦਾ ਨਾਮ, ਜ਼ਮੀਨ, ਖਸਰਾ ਨੰਬਰ, ਖੇਤਰ, ਜ਼ਮੀਨ ਦੀ ਕਿਸਮ, ਖੇਤੀ ਅਤੇ ਗੈਰ ਖੇਤੀ ਖੇਤਰ, ਸਿੰਚਾਈ ਦੇ ਸਾਧਨ, ਫਸਲ ਦਾ ਨਾਮ ਅਤੇ ਇਸ ਦੀ ਹਾਲਤ, ਮਾਲੀਆ ਅਤੇ ਮਾਲੀਏ ਦੀ ਦਰ ਆਦਿ ਨੂੰ ਸਾਲ ਵਿੱਚ ਘੱਟੋ ਘੱਟ ਦੋ ਵਾਰ ਦਰਜ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ, “ਕਈ ਅਧਿਕਾਰੀਆਂ ਨੂੰ ਗਿਰਦਾਵਰੀ ਨੂੰ ਆਨਲਾਈਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਸੌ ਫੀਸਦੀ ਰਿਕਾਰਡ ਨੂੰ ਨਿਰਧਾਰਿਤ ਸਮੇਂ ਵਿੱਚ ਆਨਲਾਈਨ ਅਪਡੇਟ ਕੀਤਾ ਗਿਆ ਹੈ।”
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਾਰਜ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਚੌਵੀ ਘੰਟੇ ਕੰਮ ਕੀਤਾ ਗਿਆ ਤਾਂ ਜੋ ਕਿਸਾਨ ਭਾਈਚਾਰੇ ਨੂੰ ਰੈਵੇਨਿਊ ਰਿਕਾਰਡ ਦੇ ਡਿਜੀਟਾਈਜ਼ ਹੋਣ ਨਾਲ ਲਾਭ ਪ੍ਰਾਪਤ ਹੋ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected !!