JalandharPunjab

ਸੰਜੀਦਾ ‘ਤੇ ਖੋਜੀ ਪੱਤਰਕਾਰੀ ਸਮੇਂ ਦੀ ਮੁੱਖ ਮੰਗ—ਪਰਗਟ ਸਿੰਘ

ਕਦਰਾਂ-ਕੀਮਤਾਂ, ਮੁੱਦਿਆਂ 'ਤੇ ਤੱਥ ਭਰਪੂਰ ਪੱਤਰਕਾਰੀ ਸਮਾਜ ਦੇ ਚਹੁੰਮੁਖੀ ਵਿਕਾਸ ਲਈ ਜ਼ਰੂਰੀ

ਪੰਜਾਬ ‘ਤੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ’ ਨੂੰ ਉਸਾਰੂ ਉਪਰਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਚੰਡੀਗੜ੍ਹ/ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਸਕੂਲ ‘ਤੇ ਉਚੇਰੀ ਸਿੱਖਿਆ, ਖੇਡ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਸੰਜੀਦਾ ਅਤੇ ਖੋਜੀ ਪੱਤਰਕਾਰੀ ਸਮੇਂ ਦੀ ਮੁੱਖ ਮੰਗ ਹੈ, ਜਿਸ ਲਈ ਸਾਰੀਆਂ ਧਿਰਾਂ ਨੂੰ ਇਸ ਪਾਸੇ ਸੁਹਿਰਦ ਉਪਰਾਲੇ ਕਰਨੇ ਚਾਹੀਦੇ ਹਨ।

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਕਰਵਾਏ ਗਏ ‘ਸੰਵਾਦ’-ਮੌਜੂਦਾ ਦੌਰ ‘ਚ ਮੀਡੀਆ ਨੂੰ ਚੁਣੌਤੀਆਂ ਵਿਸ਼ੇ ‘ਤੇ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਮਾਜ ਦੇ ਸਮੁੱਚੇ ਵਿਕਾਸ, ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਕਦਰਾਂ-ਕੀਮਤਾਂ, ਮੁੱਦਿਆਂ ਅਤੇ ਤੱਥਾਂ ‘ਤੇ ਆਧਾਰਤ ਪੱਤਰਕਾਰੀ ਨੂੰ ਅਮਲੀ ਜਾਮਾ ਪਹਿਨਾਉਣਾ ਸਾਰੀਆਂ ਧਿਰਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਦੇ ਮੱਦੇਨਜ਼ਰ ਉਸਾਰੂ ਅਤੇ ਪੱਖਪਾਤ ਰਹਿਤ ਪੱਤਰਕਾਰੀ ਯਕੀਨੀ ਬਣਾਉਣ ਨਾਲ ਦੇਸ਼ ਅੰਦਰ ਚੱਲ ਰਹੇ ਵੱਖ-ਵੱਖ ਮਾਮਲਿਆਂ ਦੀ ਸਹੀ ਤਸਵੀਰ ਪੇਸ਼ ਕੀਤੀ ਜਾ ਸਕਦੀ ਹੈ, ਜੋ ਕਿ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਵੀ ਹੋਰ ਮਜ਼ਬੂਤ ਕਰੇਗੀ।
ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਜੰਮੂ, ਸਕੱਤਰ ਜੈ ਸਿੰਘ ਛਿੱਬਰ, ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਨੌਲੀ ਅਤੇ ਹੋਰ ਅਹੁਦੇਦਾਰਾਂ ਨੂੰ ਉਨ੍ਹਾਂ ਵੱਲੋਂ ਪੱਤਰਕਾਰੀ ਅਤੇ ਪੱਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਕੰਮਾਂ ਲਈ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਉਸਾਰੂ ਕਾਰਜਾਂ ਲਈ ਯੂਨੀਅਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਜਾਂਦੇ ਪੱਤਰਕਾਰੀ ਦੇ ਡਿਪਲੋਮੇ ਵਿੱਚ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।
ਉੱਘੇ ਬੁੱਧੀਜੀਵੀ ਡਾ. ਪਿਆਰਾ ਲਾਲ ਗਰਗ ਨੇ ‘ਸੰਵਾਦ’ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋਕਤੰਤਰ ਦਾ ਚੌਥੇ ਥੰਮ ਮੀਡੀਆ ਲੋਕ ਮਸਲਿਆਂ ਨੂੰ ਉਭਾਰਣ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਅਜੋਕੇ ਸਮੇਂ ਪੱਤਰਕਾਰੀ ਦੇ ਸਿਧਾਂਤਾਂ ਨੂੰ ਹਰ ਹਾਲ ਬਰਕਰਾਰ ਰੱਖਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੁੱਦਿਆਂ ‘ਤੇ ਆਧਾਰਿਤ ਪੱਤਰਕਾਰਤਾ ਰਾਹੀਂ ਸਮਾਜ ਦੇ ਹਰ ਵਰਗ ਦਾ ਭਲਾ ਹੋ ਸਕਦਾ ਹੈ, ਜਿਸ ਲਈ ਸਾਰਿਆਂ ਨੂੰ ਨਿੱਗਰ ਪੱਤਰਕਾਰਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਦਿੱਲੀ ਤੋਂ ਆਏ ਯੂਨੀਅਨ ਦੇ ਕੌਮੀ ਆਗੂ ਅਤੇ ਸੀਨੀਅਰ ਪੱਤਰਕਾਰ ਐਸਐਨ ਸਿਨਹਾ ਨੇ ਵੀ ਮੌਜੂਦਾ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ‘ਤੇ ਵਿਸਥਾਰ ਵਿੱਚ ਚਾਨਣਾ ਪਾਉਂਦਿਆਂ ਸੰਜੀਦਾ ਪੱਤਰਕਾਰੀ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੇ ਅਨੁਸਾਰ ਪੱਤਰਕਾਰੀ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ ਪਰ ਪੱਖਪਾਤ ਰਹਿਤ ਅਤੇ ਸਹੀ ਪੇਸ਼ਕਾਰੀ ਕਰਦੀਆਂ ਖ਼ਬਰਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਤਾਂ ਜੋ ਦੇਸ਼ ਦੇ ਲੋਕਾਂ ਨੂੰ ਅਸਲ ਸੱਚ ਤੋਂ ਜਾਣੂੰ ਕਰਵਾਇਆ ਜਾ ਸਕੇ।
ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਨੇ ਮੀਡੀਆ ਦੇ ਕੇਂਦਰ ਵਜਲ਼ੰਧਰ ਨਾਲ ਸੰਬੰਧਤ ਮੀਡੀਆ ਦੇ ਇਤਿਹਾਸਿਕ ਪਿਛੋਕੜ ਅਤੇ ਪਹਿਲੂਆਂ ਚਾਨਣਾਂ ਪਾਉਂਦਿਆਂ ਮੀਡੀਆ ਨੂੰ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਦੀ ਵਿਸਥਾਰ ਨਾਲ ਪਨੂੰ, ਸਤਨਾਮ ਮਾਣਕ, ਲਖਵਿੰਦਰ ਜੌਹਲ, ਜੈ ਸਿੰਘ ਛਿੱਬਰ, ਸਤਨਾਮ ਚਾਨਾ, ਬਿੰਦੂ ਸਿੰਘ, ਡਾ. ਕਮਲੇਸ਼ ਸਿੰਘ ਦੁੱਗਲ ਆਦਿ ਨੇ ਵੀ ਮੀਡੀਆ ਸਾਹਮਣੇ ਵੱਖ-ਵੱਖ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਢੁੱਕਵੇਂ ਹੱਲ ਸਬੰਧੀ ਅਹਿਮ ਵਿਚਾਰਾਂ ਪੇਸ਼ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਅਮਰਜੀਤ ਸਿੰਘ ਨਿੱਝਰ, ਤੇਜਿੰਦਰ ਕੌਰ ਥਿੰਦ, ਰਾਜੀਵ ਭਾਸਕਰ, ਸਰਬਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਭੰਗੂ, ਹਤਿੰਦਰ ਮਹਿਤਾ, ਗਗਨਦੀਪ ਸਿੰਘ ਅਰੋੜਾ, ਗੁਰਵਿੰਦਰ ਸਿੰਘ ਬੋਪਾਰਾਏ ਆਦਿ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!