
*“ਮਾਵਾਂ” ਦੀ ਇਹੋ ਪੁਕਾਰ-ਸਾਢੇ ਬੱਚਿਆਂ ਨੂੰ ਮਿਲੇ “ਰੋਜਗਾਰ” ਸੱਤਾ ‘ਚ ਆਉਣ ਤੇ ਪੰਜਾਬ ਨੂੰ ਮੁੜ ਬਣਾਵਾਂਗੇ ਸੋਨੇ ਦੀ ਚਿੜ੍ਹੀ—ਓਲੰਪੀਅਨ ਸੋਢੀ* ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਸੱਜਰੀ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਵੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵਿਧਾਨ ਸਭਾ ਚੋਣ ਦੀ ਤਾਰੀਖ ਨਜਦੀਕ ਆਉਂਦੀ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰਨ ਲਈ ਵਿੱਢੀ ਚੋਣ ਪ੍ਰਚਾਰੀ ਮੁਹਿੰਮ ਨੂੰ ਨਹੀਂ ਰੋਕ ਸਕਿਆ।
ਜਿਕਰਯੋਗ ਹੈ ਕਿ ਅੱਜ ਸਵੇਰੇ ਕੈਂਟ ਹੱਲਕੇ ਦੇ ਉਘੇ ਸਮਾਜ ਸੇਵੀ ‘ਤੇ ਪੱਤਵੰਤੇ ਸੱਜਣ ਰਾਮ ਸਹਿਦੇਵ ਦੇ ਘਰ ਹੋਈ ਨੁੱਕੜ ਮੀਟਿੰਗ ਮੋਕੇ ਜਿਥੇ ਅੱਜ ਤੱਕ ਲਾਰੇ ਲੱਗਾ ਜੇਤੂ ਬਣਨ ਮਗਰੋਂ ਅਕਾਲੀ-ਭਾਜਪਾ-ਕਾਗਰਸੀ ਉਮੀਦਵਾਰਾਂ ਪ੍ਰਤੀ ਭਾਰੀ ਰੋਸ ਗੱਲਾਂਬਾਤਾਂ ਰਾਹੀਂ ਸਾਹਮਣੇ ਆਇਆ। ਉਥੇ ਇੱਕਤਰ ਹੋਏ ਸੱਜਣਾਂ ਵੱਲੋਂ ਓਲੰਪੀਅਨ ਸੋਢੀ ਨੂੰ ਦੁਸਰਿਆ ਵਾਂਗ ਵਾਅਦੇ ਕਰ ਭੁੱਲਣ ਦੀ ਪ੍ਰਿਤ ਨੂੰ ਤੋੜਨ ਲਈ ਭਾਰੀ ਬਹੁਮਤ ਨਾਲ ਇਲਾਕੇ ਵਿਚੋਂ ਵੋਟ ਪਵਾਉਣ ਦਾ ਵਿਸਵਾਸ਼ ਦਿਵਾਇਆ ਗਿਆ।
ਇਸ ਮੋਕੇ ਇਕੱਤਰ ਹੋਈਆਂ ਔਰਤਾ ‘ਤੇ *“ਮਾਵਾਂ”* ਦੀ ਅਵਾਜ ਬਣ ਸਮਾਜ ਸੇਵੀ ਨੀਰੂ ਸਹਿਦੇਵ ਵੱਲੋਂ ਝੋਲ੍ਹੀ ਅੱਡ ਓਲੰਪੀਅਨ ਸੋਢੀ ਤਕ ਪਹੁੰਚਾਦਿਆਂ ਕਿਹਾ ਕਿ ਹਰ ਘਰ ਦੀ “ਮਾਂ” ਦੀ ਇਹੋ ਪੁਕਾਰ ਸਾਢੇ ਬੱਚਿਆਂ ਨੂੰ ਮਿੱਲੇ *“ਰੋਜਗਾਰ”*
ਉਨ੍ਹਾਂ ਦੀ ਮੰਗ ਪੂਰੀ ਕਰਨ ਬਾਰੇ ਓਲੰਪੀਅਨ ਸੋਢੀ ਨੇ ਕਿਹਾ ਕਿ ਘਰ, ਸਮਾਜ, ਸੂਬੇ ਤੇ ਦੇਸ਼ ਦੀ ਤਰੱਕੀ ਲਈ ਔਰਤਾਂ ਦਾ ਵੱਡਮੁੱਲਾ ਯੋਗਦਾਨ ‘ਤੇ ਹੱਥ ਹੁੰਦਾ ਹੈ। ਠੀਕ ਉਸੇ ਤਰ੍ਹਾਂ ਖੁਸ਼ਹਾਲ ਸੂਬੇ ਦੀ ਸਿਰਜਣਾ ਵੀ ਖਸ਼ਹਾਲ ਪਰੀਵਾਰਿਕ ਮਾਹੌਲ ਉਪਰ ਹੀ ਮੁਨਸਰ ਕਰਦੀ ਹੈ।
ਇਸ ਸੰਦਰਭ ਵਿਚ ਮੈਂ ਆਪ ਸਭ ਨੂੰ ਦੁਸਰਿਆ ਵਾਂਗ ਲੁਭਾਵਣੇ ਵਾਅਦੇ ਨਾ ਕਰਦਿਆਂ ਇਹ ਗਾਰੰਟੀ ਜਰੂਰ ਦਿੰਦਾ ਹਾਂ ਕਿ ਅਗਰ ਸੱਤਾ ਵਿਚ ਆਏ ਤਾਂ ਨਸ਼ਾ ਮਾਫੀਆ, ਰੇਤ ਮਾਫੀਆ, ਖੇਡ ਮਾਫੀਆ, ਭ੍ਰਿਸ਼ਟ ਸਿਸਟਮ, ਨੂੰ ਖਤਮ ਕਰਦਿਆਂ ਮੁੜ ਬਣਾਵਾਗੇ-*ਪੰਜਾਬ ਨੂੰ ਸੋਨੇ ਦੀ ਚਿੜੀਆਂ*
ਪ੍ਰੋ. ਰਾਜਵਰਿੰਦਰ ਸੋਢੀ ਦੀ 21 ਮੈਂਬਰੀ ਟੀਮ ਨੇ ਚੋਣ ਪ੍ਰਚਾਰੀ ਪੀਂਘ ਸਿੱਖਰਾਂ ਨੂੰ ਛੂਹਣ ਲਾਈ ਵਿਧਾਨ ਸਭਾ ਚੋਣ ਤਹਿਤ ਵੋਟਾਂ ਵਾਲਾ ਦਿਨ ਨਜਦੀਕ ਆਉਂਦਾ ਦੇਖ ਪ੍ਰੋ. ਰਾਜਵਰਿੰਦਰ ਕਂਰ ਵੱਲੋਂ ਮਿੱਲ ਸ਼ਹਿਰੀ ਖੇਤਰ ਦੇ ਪੰਜਾਬ ਐਵੇਨਿਉ, ਅਜੇ ਮਾਰਕੀਟ, ਰਣਜੀਤ ਨਗਰ, ਪ੍ਰੀਤ ਕਲੋਨੀ, ਅਸਮਾਨਪੁਰ, ਬਾਬਾ ਮੱਖਣ ਸ਼ਾਹ ਲੁਬਾਣਾ ਨਗਰ, ਵਿਜੈ ਕਲੋਨੀ, ਬਾਹੀਆ ਕਲੋਨੀ, ਬੂਟਾ ਪਿੰਡ, ਆਦਿ ਇਲਾਕਿਆਂ ਵਿਚ ਵਾਅ ਦਾ ਬੁਲ੍ਹਾ ਬੱਣ ਵਿਚਰਦਿਆਂ, ਲੋਕਾਂ ਦੇ ਮਨਾਂ ਅੰਦਰ ਪਾਰਟੀ ਮੈਨਫੈਸਟੋ ਪ੍ਰਤੀ ਵਿਰੋਧੀ ਪਾਰਟੀਆਂ ਦੇ ਪਾਏ ਭਰਮਾਂ ਨੂੰ ਕੱਢਿਆ ਗਿਆ। ਪਾਰਟੀ ਵੱਲੋਂ ਆਮ ਆਦਮੀ ਦੇ ਖੁਸ਼ਹਾਲ ਜੀਵਨ ਲਈ ਪਾਰਟੀ ਮੈਨਫੈਸਟੋ ਬਾਰੇ ਜਾਣੂ ਕਰਵਾ, ਵਿਕਾਸ ਦੇ ਨਾਮ ‘ਤੇ ਹਰ ਵਾਰ ਗੱਲੀਆ, ਨਾਲੀਆਂ, ਸੜਕਾਂ, ਨੂੰ ਪਹਿਲਾਂ ਪੁੱਟਾ ‘ਤੇ ਫੇਰ ਬਣਾਉਣ ਲਈ ਕਮਿਸ਼ਨ ਖਾ ਕੀਤੀ ਜਾ ਰਹੀ ਲੁੱਟ ਤੋ ਜਾਣੂ ਕਰਵਾ, ਲੋਕਾਂ ਨੂੰ ਗੁਮਰਾਹ ਕਰ ਸਿਸਟਮ ਸੁਧਾਰ ਕਰ ਫੈਲਾਏ ਭ੍ਰਿਸ਼ਟਾਚਾਰ ਦੀ ਕੀਤੀ ਉਜਾਗਰ ਤਸਵੀਰ ਬਦੋਲਤ ਲੋਕਾਂ ਵੱਲੋਂ ਆਪ ਮੁਹਾਰੇ ਹੀ ਏਸ ਵਾਰ ਭਗਵੰਤ ਮਾਨ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਗੱਲ ਕਹਾ, ਇਲਾਕੇ ਵਿਚ ਪਾਰਟੀ ਤੇ ਉਮੀਦਵਾਰ ਸੋਢੀ ਦੇ ਹੱਕ ਵਿਚ ਬਹਿਜਾ-ਬਹਿਜਾ ਕਰਵਾਈ।



